ਫੋਟੋਗ੍ਰਾਫਰ ਟੀਮ ਨਾਲ ਵਾਪਰਿਆ ਹਾਦਸਾ, ਨਹਿਰ ''ਚ ਕਾਰ ਡਿੱਗਣ ਨਾਲ 2 ਦੀ ਮੌਤ

01/17/2017 12:30:07 PM

ਜੀਂਦ/ਲੁਧਿਆਣਾ— ਇੱਥੇ ਨਰਵਾਨਾ ਕੋਲੋਂ ਲੰਘਦੀ ਸਿਰਸਾ ਬਰਾਂਚ ''ਚ ਮੰਗਲਵਾਰ ਦੀ ਸਵੇਰ ਇਕ ਕਾਰ ਡਿੱਗ ਗਈ, ਜਿਸ ਨਾਲ ਕਾਰ ''ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ 2 ਨੂੰ ਬਚਾ ਲਿਆ ਗਿਆ। ਹਾਦਸੇ ਪੀੜਤ ਕਾਰ ਸਵਾਰ ਲੋਕਾਂ ਦੀ ਪਛਾਣ ਲੁਧਿਆਣਾ (ਪੰਜਾਬ) ਦੇ ਸਨੇਤ ਪਿੰਡ ਵਾਸੀ ਸੋਨੂੰ, ਵਿੰਨੀ, ਬਲਵਿੰਦਰ ਅਤੇ ਰਵੀ ਦੇ ਰੂਪ ''ਚ ਹੋਈ ਹੈ। ਪਤਾ ਲੱਗਾ ਹੈ ਕਿ ਫੋਟੋਗ੍ਰਾਫੀ ਦਾ ਕੰਮ ਕਰਨ  ਵਾਲੇ ਇਹ ਲੋਕ ਸਵਿਫਟ ਡਿਜ਼ਾਈਰ ਕਾਰ ''ਚ ਸਵਾਰ ਹੋ ਜੈਪੁਰ ਤੋਂ ਲੁਧਿਆਣਾ ਆ ਰਹੇ ਸਨ।
ਸਵੇਰੇ 5.30 ਵਜੇ ਕਰੀਬ ਜਦੋਂ ਨਰਵਾਨਾ ਤੋਂ ਲੰਘ ਰਹੇ ਸਨ ਤਾਂ ਸਿਰਸਾ ਬਰਾਂਚ ਨਹਿਰ ''ਚ ਪੁੱਲ ਕੋਲ ਇਨ੍ਹਾਂ ਦੀ ਕਾਰ ਨਹਿਰ ''ਚ ਜਾ ਡਿੱਗੀ। ਘਟਨਾ ਦਾ ਪਤਾ ਲੱਗਦੇ ਹੀ ਨੇੜੇ-ਤੇੜੇ ਦੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਮੌਕੇ ''ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਨ੍ਹਾਂ ''ਚੋਂ 35 ਸਾਲ ਦੇ ਸੋਨੂੰ, 50 ਸਾਲ ਦੇ ਵਿੰਨੀ ਦੀ ਮੌਤ ਹੋ ਗਈ, ਜਦੋਂ ਕਿ ਬਲਵਿੰਦਰ ਅਤੇ ਰਵੀ ਨੂੰ ਸਥਾਨਕ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ, ਉੱਥੇ ਹੀ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


Disha

News Editor

Related News