ਫੋਨ ਟੈਪਿੰਗ ਮਾਮਲਾ: ਤੇਲੰਗਾਨਾ ਦੇ ਸਾਬਕਾ CM ਕੋਲੋਂ ਐੱਸ.ਆਈ.ਟੀ. ਵੱਲੋਂ ਪੁੱਛਗਿੱਛ
Sunday, Feb 01, 2026 - 04:05 PM (IST)
ਹੈਦਰਾਬਾਦ: ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ਐਤਵਾਰ ਨੂੰ ਆਪਣੀ ਪਿਛਲੀ ਬੀ. ਆਰ. ਐੱਸ. ਸਰਕਾਰ ਦੌਰਾਨ ਹੋਈ ਕਥਿਤ 'ਫੋਨ ਟੈਪਿੰਗ' ਦੇ ਮਾਮਲੇ ਵਿੱਚ ਪੁੱਛਗਿੱਛ ਲਈ ਵਿਸ਼ੇਸ਼ ਜਾਂਚ ਟੀਮ (SIT) ਦੇ ਸਾਹਮਣੇ ਪੇਸ਼ ਹੋਏ। ਜਾਂਚ ਤੋਂ ਕੁਝ ਘੰਟੇ ਪਹਿਲਾਂ, ਕੇਸੀਆਰ ਹੈਦਰਾਬਾਦ ਤੋਂ ਲਗਭਗ 70 ਕਿਲੋਮੀਟਰ ਦੂਰ ਸਥਿਤ ਆਪਣੇ ਫਾਰਮਹਾਊਸ ਤੋਂ ਰਵਾਨਾ ਹੋ ਕੇ ਨੰਦੀ ਨਗਰ ਸਥਿਤ ਆਪਣੀ ਰਿਹਾਇਸ਼ 'ਤੇ ਪਹੁੰਚੇ, ਜਿੱਥੇ ਐੱਸ. ਆਈ. ਟੀ. ਦੇ ਅਧਿਕਾਰੀਆਂ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਕੇਸੀਆਰ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਸੀ ਅਤੇ ਪੂਰੀ ਗਲੀ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ।
ਕੇਸੀਆਰ ਨੇ ਜਾਂਚ ਅਧਿਕਾਰੀ 'ਤੇ ਨੋਟਿਸ ਜਾਰੀ ਕਰਨ ਵੇਲੇ "ਕਾਨੂੰਨੀ ਪ੍ਰਕਿਰਿਆਵਾਂ ਦੀ ਉਲੰਘਣਾ" ਕਰਨ ਦੇ ਦੋਸ਼ ਵੀ ਲਗਾਏ ਹਨ। ਦੂਜੇ ਪਾਸੇ, ਬੀ. ਆਰ. ਐੱਸ. ਵਰਕਰਾਂ ਨੇ ਕਾਂਗਰਸ ਸਰਕਾਰ ਵੱਲੋਂ ਆਪਣੇ ਆਗੂ ਦੇ ਕੀਤੇ ਜਾ ਰਹੇ ਕਥਿਤ "ਸਿਆਸੀ ਸ਼ੋਸ਼ਣ" ਵਿਰੁੱਧ ਪੂਰੇ ਤੇਲੰਗਾਨਾ ਵਿੱਚ ਰੋਸ ਪ੍ਰਦਰਸ਼ਨ ਕੀਤੇ। ਦੱਸਣਯੋਗ ਹੈ ਕਿ ਇਹ ਪੂਰਾ ਮਾਮਲਾ ਬੀ. ਆਰ. ਐੱਸ. ਦੇ ਸ਼ਾਸਨ ਦੌਰਾਨ ਸਿਆਸਤਦਾਨਾਂ, ਕਾਰੋਬਾਰੀਆਂ, ਪੱਤਰਕਾਰਾਂ ਅਤੇ ਨਿਆਂਪਾਲਿਕਾ ਦੇ ਮੈਂਬਰਾਂ ਸਮੇਤ ਕਈ ਅਹਿਮ ਸ਼ਖਸੀਅਤਾਂ ਦੇ ਫੋਨ ਗੈਰ-ਕਾਨੂੰਨੀ ਅਤੇ ਅਣਅਧਿਕਾਰਤ ਤਰੀਕੇ ਨਾਲ ਟੈਪ ਕਰਨ ਦੇ ਗੰਭੀਰ ਦੋਸ਼ਾਂ ਨਾਲ ਜੁੜਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
