ਵਿਰੋਧੀ ਨੇਤਾਵਾਂ ਦੀ ਫੋਨ ਹੈਕਿੰਗ ਦੇ ਦਾਅਵੇ 'ਤੇ ਐਪਲ ਦੀ ਸਫਾਈ, ਕਿਹਾ- ਅਸੀਂ ਨਹੀਂ ਭੇਜਿਆ ਅਲਰਟ, ਜਾਣੋ ਪੂਰਾ ਮਾਮਲਾ

Tuesday, Oct 31, 2023 - 06:37 PM (IST)

ਵਿਰੋਧੀ ਨੇਤਾਵਾਂ ਦੀ ਫੋਨ ਹੈਕਿੰਗ ਦੇ ਦਾਅਵੇ 'ਤੇ ਐਪਲ ਦੀ ਸਫਾਈ, ਕਿਹਾ- ਅਸੀਂ ਨਹੀਂ ਭੇਜਿਆ ਅਲਰਟ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ- ਦੇਸ਼ ਦੇ ਵਿਰੋਧੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਆਈਫੋਨ 'ਤੇ ਅਲਰਟ ਮੈਸੇਜ ਮਿਲਿਆ ਹੈ, ਜਿਸ ਵਿਚ ਸਟੇਟ ਸਪਾਂਸਰਡ ਅਟੈਕਰਸ ਦੁਆਰਾ ਨਿਸ਼ਾਨਾ ਬਣਾਏ ਜਾਣ ਦੀ ਗੱਲ ਆਖੀ ਗਈ ਹੈ। ਨੇਤਾਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਆਈਫੋਨ ਕਦੇ ਵੀ ਹੈਕ ਹੋ ਸਕਦਾ ਹੈ। ਹਾਲਾਂਕਿ, ਇਨ੍ਹਾਂ ਦਾਵਿਆਂ ਵਿਚਾਲੇ ਦਿੱਗਜ ਟੈੱਕ ਕੰਪਨੀ ਐਪਲ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਸਫਾਈ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਸਟੇਟ ਸਪਾਂਸਰਡ ਅਟੈਕ ਦੀ ਸੂਚਨਾ ਨਹੀਂ ਦਿੱਤੀ। ਐਪਲ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਨੋਟੀਫਿਕੇਸ਼ਨ ਕਿਵੇਂ ਗਈ। ਕੇਂਦਰ ਸਰਕਾਰ ਨੇ ਵੀ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। 

ਮੈਸੇਜ ਅਲਰਟ ਕੀ ਹੈ?

ਕਾਂਗਰਸ ਨੇਤਾ ਸ਼ਸ਼ੀ ਥਰੂਰ, ਤ੍ਰਿਣਮੂਲ ਕਾਂਗਰਸ ਦੀ ਮਹੁਆ ਮੋਇਤਰਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਸਣੇ ਕਈ ਸੰਸਦ ਮੈਂਬਰਾਂ ਨੇ ਆਪਣੇ ਫੋਨ 'ਤੇ ਆਏ ਮੈਸੇਜ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ। ਸਕਰੀਨਸ਼ਾਟ 'ਚ ਲਿਖਿਆ ਹੈ ਕਿ ਐਪਲ ਦਾ ਮੰਨਣਾ ਹੈ ਕਿ ਤੁਹਾਨੂੰ ਸਟੇਟ ਸਪਾਂਸਰਡ ਅਟੈਕਰਸ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹ ਤੁਹਾਡੀ ਐਪਲ ਆਈ.ਡੀ. ਨਾਲ ਜੁੜੇ ਆਈਫੋਨ ਨਾਲ ਦੂਰੋਂ ਹੀ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਇਹ ਵੀ ਪੜ੍ਹੋ- ਵਿਰੋਧੀ ਨੇਤਾਵਾਂ ਦੀ ਹੋ ਸਕਦੀ ਹੈ ਜਾਸੂਸੀ! ਸ਼ਸ਼ੀ ਥਰੂਰ ਸਣੇ 11 ਨੂੰ ਐਪਲ ਨੇ ਦਿੱਤੀ ਹੈਕਿੰਗ ਦੀ ਚਿਤਾਵਨੀ

ਮੈਸੇਜ 'ਚ ਅੱਗੇ ਲਿਖਿਆ ਹੈ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕੀ ਕਰਦੇ ਹੋ, ਇਸ ਦੇ ਆਧਾਰ 'ਤੇ ਇਹ ਅਟੈਕਰ ਸੰਭਾਵਿਤ ਤੁਹਾਨੂੰ ਵਿਅਕਤੀਗਤ ਰੂਪ ਨਾਲ ਨਿਸ਼ਾਨਾ ਬਣਾ ਰਹੇ ਹਨ। ਜੇਕਰ ਤੁਹਾਡੇ ਡਿਵਾਈਸ ਦੇ ਨਾਲ ਕਿਸੇ ਸਟੇਟ ਸਪਾਂਸਰਡ ਅਟੈਕਰ ਨੇ ਛੇੜਛਾੜ ਕੀਤੀ ਹੈ ਤਾਂ ਤੁਹਾਡੇ ਨਿੱਜੀ ਡਾਟਾ, ਕੰਮਿਊਨੀਕੇਸ਼ਨ ਜਾਂ ਇਥੋਂ ਤਕ ਕਿ ਕੈਮਰਾ ਅਤੇ ਮਾਈਕ੍ਰੋਫੋਨ ਨੂੰ ਦੂਰੋਂ ਹੀ ਐਕਸੈਸ ਕਰ ਸਕਦੇ ਹੋ। ਹਾਲਾਂਕਿ, ਇਹ ਸੰਭਵ ਹੈ ਕਿ ਇਹ ਇਕ ਗਲਤ ਅਲਾਰਮ ਹੈ, ਕ੍ਰਿਪਾ ਕਰਕੇ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਲਓ।

ਐਪਲ ਦਾ ਬਿਆਨ

ਐਪਲ ਦੇ ਬਿਆਨ ਤੋਂ ਪਤਾ ਚਲਦਾ ਹੈ ਕਿ ਇਹ ਅਲਰਟ ਮੈਸੇਜ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਦੇ 150 ਦੇਸ਼ਾਂ 'ਚ ਭੇਜੇ ਗਏ ਹਨ। ਹਾਲਾਂਕਿ, ਐਪਲ ਨੇ ਸਪਸ਼ਟ ਰੂਪ ਨਾਲ ਇਹ ਦੱਸਿਆ ਹੈ ਕਿ ਕੀ ਦੁਨੀਆ ਭਰ 'ਚ ਇਹ ਨੋਟੀਫਿਕੇਸ਼ਨ ਉਸੇ ਸਮੇਂ ਭੇਜੇ ਗਏ ਜਦੋਂ ਭਾਰਤ ਦੇ ਯੂਜ਼ਰਜ਼ ਨੂੰ ਭੇਜੇ ਗਏ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਸਟੇਟ ਸਪਾਂਸਰਡ ਅਟੈਕ ਦੀ ਸੂਚਨਾ ਨਹੀਂ ਦਿੰਦੇ। ਸਟੇਟ ਸਪਾਂਸਰਡ ਅਟੈਕਰਸ ਨੂੰ ਬਹੁਤ ਚੰਗੀ ਤਰ੍ਹਾਂ ਵਿੱਤੀ ਸਹਾਇਤਾ ਮਿਲਦੀ ਹੈ ਅਤੇ ਸੋਫੀਸਟੀਕੇਟਿਡ ਹੁੰਦੇ ਹਨ। ਉਨ੍ਹਾਂ ਦੇ ਹਮਲੇ ਸਮੇਂ ਦੇ ਨਾਲ ਵਿਕਸਿਤ ਹੁੰਦੇ ਹਨ। ਇਸ ਤਰ੍ਹਾਂ ਦੇ ਹਮਲਿਆਂ ਬਾਰੇ ਪਤਾ ਲਗਾਉਣਾ ਖੁਫੀਆ ਸੰਕੇਤਾਂ 'ਤੇ ਨਿਰਭਰ ਕਰਦਾ ਹੈ। ਕੰਪਨੀ ਨੇ ਕਿਹਾ ਕਿ ਇਹ ਸੰਭਵ ਹੈ ਕਿ ਐਪਲ ਦੇ ਕੁਝ ਅਲਾਰਮ ਅਲਰਟ ਗਲਤ ਹੋ ਸਕਦੇ ਹਨ। ਅਸੀਂ ਇਸ ਅਲਰਟ ਦੇ ਪਿਛੇਦਾ ਕਾਰਨ ਦੱਸਣ 'ਚ ਅਸਮਰਥ ਹਾਂ। 

ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ

 

ਇਹ ਵੀ ਪੜ੍ਹੋ- 'X' 'ਚ ਆ ਗਿਆ ਆਡੀਓ-ਵੀਡੀਓ ਕਾਲਿੰਗ ਫੀਚਰ, ਇੰਝ ਕਰ ਸਕੋਗੇ ਇਸਤੇਮਾਲ

ਇਨ੍ਹਾਂ ਨੇਤਾਵਾਂ ਨੇ ਕੀਤਾ ਸੀ ਨੋਟੀਫਿਕੇਸ਼ਨ ਮਿਲਣ ਦਾ ਦਾਅਵਾ

1. ਸ਼ਸ਼ੀ ਥਰੂਰ (ਕਾਂਗਰਸ ਸੰਸਦ ਮੈਂਬਰ)
2. ਮਹੂਆ ਮੋਇਤਰਾ (ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ)
3. ਪ੍ਰਿਯੰਕਾ ਚਤੁਰਵੇਦੀ (ਸ਼ਿਵ ਸੈਨਾ UBT MP)
4. ਰਾਘਵ ਚੱਢਾ (ਆਪ ਐਮ.ਪੀ.)
5. ਅਸਦੁਦੀਨ ਓਵੈਸੀ (ਏ.ਆਈ.ਐੱਮ.ਆਈ.ਐੱਮ. ਐੱਮ.ਪੀ.)
6. ਸੀਤਾਰਾਮ ਯੇਚੁਰੀ (ਸੀ.ਪੀ.ਆਈ. (ਐੱਮ) ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ)
7. ਪਵਨ ਖੇੜਾ (ਕਾਂਗਰਸ ਬੁਲਾਰੇ)
8. ਅਖਿਲੇਸ਼ ਯਾਦਵ (ਸਮਾਜਵਾਦੀ ਪਾਰਟੀ ਪ੍ਰਧਾਨ)
9. ਸਿਧਾਰਥ ਵਰਦਰਾਜਨ (ਸੰਸਥਾਪਕ ਸੰਪਾਦਕ, ਦਿ ਵਾਇਰ)
10. ਸ੍ਰੀਰਾਮ ਕਰੀ (ਨਿਵਾਸੀ ਸੰਪਾਦਕ, ਡੇਕਨ ਕ੍ਰੋਨਿਕਲ)
11. ਸਮੀਰ ਸਰਨ (ਚੇਅਰਮੈਨ, ਆਬਜ਼ਰਵਰ ਰਿਸਰਚ ਫਾਊਂਡੇਸ਼ਨ)

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ


author

Rakesh

Content Editor

Related News