ਭਾਰਤ 'ਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਆਪਣੀ ਭਾਰਤੀ ਦੋਸਤ ਤੋਂ ਬਣਵਾਈ ਰੱਖੜੀ
Monday, Aug 31, 2026 - 03:18 PM (IST)
ਨਵੀਂ ਦਿੱਲੀ- ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ OAM ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਰੱਖੜੀ ਦੇ ਤਿਉਹਾਰ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਭਾਰਤੀ ਦੋਸਤ ਉਨ੍ਹਾਂ ਨੂੰ ਰੱਖੜੀ ਬੰਨ੍ਹਦੀ ਨਜ਼ਰ ਆ ਰਹੀ ਹੈ।
I was charmed that an Indian friend dropped by today to tie the #rakhi on me. A lovely tradition, rooted in love, family and enduring bonds of care and protection. #rakhispecial #Raksha_Bandhan pic.twitter.com/3gsJXg6w76
— Philip Green OAM (@AusHCIndia) August 29, 2026
ਆਪਣੀ ਪੋਸਟ ਵਿੱਚ ਗ੍ਰੀਨ ਨੇ ਕਿਹਾ , ਮੈਨੂੰ ਬਹੁਤ ਵਧੀਆ ਲੱਗਾ ਕਿ ਮੇਰੀ ਇੱਕ ਭਾਰਤੀ ਦੋਸਤ ਮੈਨੂੰ ਰੱਖੜੀ ਬੰਨ੍ਹਣ ਲਈ ਆਈ। ਇਹ ਪਿਆਰ, ਪਰਿਵਾਰ, ਦੇਖਭਾਲ ਅਤੇ ਸੁਰੱਖਿਆ ਦੇ ਅਟੁੱਟ ਰਿਸ਼ਤੇ 'ਤੇ ਆਧਾਰਿਤ ਇੱਕ ਪਿਆਰੀ ਪਰੰਪਰਾ ਹੈ।
ਦੱਸ ਦੇਈਏ ਕਿ ਫਿਲਿਪ ਗ੍ਰੀਨ ਨੂੰ ਸਾਲ 2023 ਵਿੱਚ ਭਾਰਤ ਵਿੱਚ ਆਸਟ੍ਰੇਲੀਆ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਗ੍ਰੀਨ ਇਸ ਤੋਂ ਪਹਿਲਾਂ ਸਿੰਗਾਪੁਰ, ਦੱਖਣੀ ਅਫਰੀਕਾ ਅਤੇ ਕੀਨੀਆ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।
