ਫਿਲਿਪ ਬਾਰਟਨ ਭਾਰਤ ’ਚ ਬ੍ਰਿਟੇਨ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ

02/07/2020 1:36:04 AM

ਲੰਡਨ – ਬ੍ਰਿਟੇਨ ਨੇ ਫਿਲਿਪ ਬਾਰਟਨ ਨੂੰ ਭਾਰਤ ’ਚ ਆਪਣਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਬਾਰਟਨ ਡੋਮੀਨਿਕ ਐਸਕਿਥ ਦੀ ਥਾਂ ਲੈਣਗੇ। ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ (ਐੱਫ. ਸੀ. ਓ.) ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਬਾਰਟਨ ਆਪਣਾ ਨਵਾਂ ਅਹੁਦਾ ਬਸੰਤ ਰੁੱਤ ’ਚ ਸੰਭਾਲਣਗੇ। ਬਾਰਟਨ 1986 ’ਚ ਐੱਫ.ਸੀ. ਓ. ਨਾਲ ਜੁੜੇ ਸਨ ਅਤੇ ਅਪ੍ਰੈਲ 2017 ਤੋਂ ਲੈ ਕੇ ਜਨਵਰੀ 2020 ਤੱਕ ਐੱਫ.ਸੀ. ਓ. ਦੂਤਘਰ ਅਤੇ ਸੁਰੱਖਿਆ ਮਾਮਲਿਆਂ ਦੇ ਮੈਨੇਜਿੰਗ ਡਾਇਰੈਕਟਰ ਰਹੇ। ਉਹ ਪਹਿਲਾਂ ਵੀ ਕਰਾਕਸ ਅਤੇ ਨਵੀਂ ਦਿੱਲੀ ’ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਬਾਰਟਨ ਜਿਬ੍ਰਾਲਟਰ ਦੇ ਉਪ ਰਾਜਪਾਲ ਅਤੇ ਵਾਸ਼ਿੰਗਟਨ ਦੇ ਡਿਪਟੀ ਰਾਜਦੂਤ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ। ਬਾਰਟਨ 2014 ਤੋਂ 2016 ਤੱਕ ਪਾਕਿਸਤਾਨ ’ਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ।


Khushdeep Jassi

Content Editor

Related News