ਬੇਖ਼ੌਫ ਬਦਮਾਸ਼ਾਂ ਦਾ ਕਾਰਾ; ਮਹਿਜ 39 ਸਕਿੰਟ ''ਚ 19 ਹਜ਼ਾਰ ਲੁੱਟ ਕੇ ਹੋਏ ਫਰਾਰ

Wednesday, Oct 14, 2020 - 10:39 AM (IST)

ਬੇਖ਼ੌਫ ਬਦਮਾਸ਼ਾਂ ਦਾ ਕਾਰਾ; ਮਹਿਜ 39 ਸਕਿੰਟ ''ਚ 19 ਹਜ਼ਾਰ ਲੁੱਟ ਕੇ ਹੋਏ ਫਰਾਰ

ਸੋਨੀਪਤ— ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਸੋਨੀਪਤ ਦੇ ਪਿੰਡ ਨਾਹਰਾ ਸਥਿਤ ਪੈਟਰੋਲ ਪੰਪ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਬਾਈਕ ਸਵਾਰ ਬਦਮਾਸ਼ ਬੰਦੂਕ ਦੀ ਨੋਕ 'ਤੇ ਪੈਟਰੋਲ ਪੰਪ ਦੇ ਸੇਲਸਮੈਨ ਤੋਂ ਸਿਰਫ 39 ਸਕਿੰਟ 'ਚ 19 ਹਜ਼ਾਰ ਲੁੱਟ ਕੇ ਫਰਾਰ ਹੋ ਗਏ। ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।

ਪਿੰਡ ਨਾਹਰਾ 'ਚ ਪੈਟਰੋਲ ਪੰਪ 'ਤੇ ਦੋ ਬਦਮਾਸ਼ ਹਥਿਆਰਾਂ ਦੇ ਜ਼ੋਰ 'ਤੇ ਦਾਖ਼ਲ ਹੋਏ ਅਤੇ ਉਨ੍ਹਾਂ ਨੇ 19 ਹਜ਼ਾਰ ਰੁਪਏ ਸੇਲਸਮੈਨ ਤੋਂ ਖੋਹ ਲਏ। ਦੋਹਾਂ ਬਦਮਾਸ਼ਾਂ ਨੇ ਸਿਰ 'ਤੇ ਹੈਲਮੇਟ ਪਹਿਨੇ ਹੋਏ ਸਨ ਅਤੇ ਬੰਦੂਕ ਨੂੰ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਪੈਟਰੋਲ ਪੰਪ ਦੇ ਮੈਨੇਜਰ ਯੁੱੱਧਵੀਰ ਦਾ ਕਹਿਣਾ ਹੈ ਕਿ ਬਦਮਾਸ਼ ਨਕਦੀ ਲੈ ਕੇ ਅਤੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਵੀ ਦੇ ਦਿੱਤੀ ਗਈ ਹੈ। ਘਟਨਾ ਦੀ ਸੀ. ਸੀ. ਟੀ. ਵੀ. ਦੀ ਵੀਡੀਓ ਵੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ। ਲੁੱਟ ਦੀ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਪੁਲਸ ਵੀ ਪੁੱਜੀ ਪਰ ਮੀਡੀਆ ਦੇ ਕੈਮਰੇ ਸਾਹਮਣੇ ਪੁਲਸ ਕੁਝ ਨਹੀਂ ਦੱਸ ਸਕੀ।


author

Tanu

Content Editor

Related News