ਆਸਾਮ ’ਚ ਕਾਂਗਰਸ ਨੇਤਾ ਦੇ ਘਰ ’ਤੇ ਸੁੱਟੇ ਗਏ ਪੈਟਰੋਲ ਬੰਬ

Tuesday, May 05, 2026 - 11:45 PM (IST)

ਆਸਾਮ ’ਚ ਕਾਂਗਰਸ ਨੇਤਾ ਦੇ ਘਰ ’ਤੇ ਸੁੱਟੇ ਗਏ ਪੈਟਰੋਲ ਬੰਬ

ਦੀਫੂ, (ਆਸਾਮ)- ਆਸਾਮ ਦੇ ਦੀਫੂ ’ਚ ਅਣਪਛਾਤੇ ਲੋਕਾਂ ਨੇ ਕਥਿਤ ਤੌਰ ’ਤੇ ਕਾਂਗਰਸ ਨੇਤਾ ਦੇ ਘਰ ’ਤੇ ਪੈਟਰੋਲ ਬੰਬ ਸੁੱਟੇ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਰਾਤ ਬੋਕਾਜਾਨ ਤੋਂ ਪਾਰਟੀ ਦੇ ਉਮੀਦਵਾਰ ਰੈਟਨ ਐਂਗਟੀ ਦੇ ਘਰ ’ਤੇ 6 ਪੈਟਰੋਲ ਬੰਬ ਸੁੱਟੇ ਗਏ, ਜਿਨ੍ਹਾਂ ’ਚੋਂ ਕੋਈ ਵੀ ਨਹੀਂ ਫਟਿਆ ਅਤੇ ਕੋਈ ਨੁਕਸਾਨ ਨਹੀਂ ਹੋਇਆ। ਐਂਗਟੀ ਨੂੰ ਭਾਜਪਾ ਦੇ ਸੁਰਜਿਆ ਰੋਂਗਫਰ ਤੋਂ 17,000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਕ ਪੁਲਸ ਅਧਿਕਾਰੀ ਨੇ ਕਿਹਾ, “ਘਟਨਾ ਦੇ ਸਮੇਂ ਐਂਗਟੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਰ ਦੇ ਅੰਦਰ ਸਨ। ਕਿਉਂਕਿ ਧਮਾਕਾਖੇਜ਼ ਸਮੱਗਰੀ ’ਚ ਧਮਾਕਾ ਨਹੀਂ ਹੋਇਆ, ਇਸ ਲਈ ਅੰਦਰ ਮੌਜੂਦ ਲੋਕਾਂ ਨੇ ਕੋਈ ਆਵਾਜ਼ ਨਹੀਂ ਸੁਣੀ।” ਐਂਗਟੀ ਨੇ ਸਵੇਰੇ ਬੰਬ ਦੇਖਣ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ।


author

Rakesh

Content Editor

Related News