ਦਿੱਲੀ ਦੀਆਂ ਅਦਾਲਤਾਂ ’ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਹਾਈ ਕੋਰਟ ’ਚ ਪਟੀਸ਼ਨ

Friday, Mar 13, 2020 - 05:05 PM (IST)

ਦਿੱਲੀ ਦੀਆਂ ਅਦਾਲਤਾਂ ’ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਹਾਈ ਕੋਰਟ ’ਚ ਪਟੀਸ਼ਨ

ਨਵੀਂ ਦਿੱਲੀ—ਦਿੱਲੀ ਹਾਈ ਕੋਰਟ ਨੂੰ ਪੱਤਰ ਰਾਹੀਂ ਭੇਜੀ ਪਟੀਸ਼ਨ ’ਚ ਕੋਰੋਨਾ ਵਾਇਰਸ ਨੂੰ ਉਸ ਦੇ ਕੰਪਲੈਕਸ ਅਤੇ ਰਾਸ਼ਟਰੀ ਰਾਜਧਾਨੀ ’ਚ ਸਾਰੀਆਂ ਜ਼ਿਲਾ ਅਦਾਲਤਾਂ ’ਚ ਫੈਲਣ ਤੋਂ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ ਗਈ ਹੈ। ਇਕ ਵਕੀਲ ਮੋਹਿਤ ਕੁਮਾਰ ਗੁਪਤਾ ਵੱਲੋਂ ਭੇਜੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਕੋਵਿਡ-19 ਵਾਇਰਸ ਕਾਫੀ ਸੰਕ੍ਰਮਕਤ ਹੈ ਅਤੇ ਇਹ ਇਕ ਵਾਰ 'ਚ ਇਕ ਤੋਂ ਜ਼ਿਆਦਾ ਲ਼ੋਕਾਂ ਨੂੰ ਇਨਫੈਕਟਡ ਕਰਦਾ ਹੈ, ਜਿਸ ਦਾ ਹੁਣ ਤੱਕ ਕੋਈ ਵੀ ਟੀਕਾ ਜਾਂ ਦਵਾਈ ਉਪਲੱਬਧ ਨਹੀਂ ਹੈ। ਜੇਕਰ ਇਹ ਅਦਾਲਤਾਂ 'ਚ ਫੈਲਦਾ ਹੈ ਤਾਂ "ਆਮ ਵਿਅਕਤੀ ਲਈ ਨਿਆਂ ਪ੍ਰਣਾਲੀ ਅਸਲ 'ਚ ਪਹੁੰਚ ਤੋਂ ਬਾਹਰ ਹੋ ਜਾਵੇਗੀ।" ਗੁਪਤਾ ਨੇ ਪੱਤਰ 'ਚ ਇਹ ਵੀ ਕਿਹਾ ਹੈ, "ਕਿਸੇ ਵਿਅਕਤੀ ਦੇ ਵਾਇਰਸ ਨਾਲ ਇਨਫੈਕਟਡ ਹੋਣ ਤੋਂ ਪਹਿਲਾਂ ਰੋਕਥਾਮ ਸਭ ਤੋਂ ਚੰਗਾ ਇਲ਼ਾਜ ਹੈ ਅਤੇ ਇਸ ਤੋਂ ਬਾਅਦ ਡਾਕਟਰੀ ਦੇਖਭਾਲ 'ਚ ਵੱਖਰਾ ਰੱਖਣਾ ਹੀ ਹੱਲ ਹੈ।"

ਹਾਈ ਕੋਰਟ ਦੇ ਚੀਫ ਰਜਿਸਟਰਾਰ ਨੂੰ ਸੰਬੋਧਨ ਕਰਦਿਆਂ ਭੇਜੇ ਗਏ ਪੱਤਰ ’ਚ ਵਿਸ਼ੇਸ਼ ਹਾਲਾਤ ਤੋਂ ਇਲਾਵਾ ਵਾਦੀਆਂ ਦੀਆਂ ਅਦਾਲਤਾਂ ’ਚ ਦਾਖਲੇ ’ਤੇ ਪੂਰਨ ਪਾਬੰਦੀ ਲਾਉਣ, ਅਦਾਲਤ ਕੰਪਲੈਕਸਾਂ ਅਤੇ ਵਕੀਲਾਂ ਦੇ ਚੈਂਬਰਾਂ ’ਚ ਦਾਖਲੇ ’ਤੇ ਪਾਬੰਦੀ ਲਾਉਣ, ਸੈਨੀਟਾਈਜ਼ਰ ਨੂੰ ਆਸਾਨੀ ਨਾਲ ਉਪਲੱਬਧ ਕਰਵਾਉਣਾ ਅਤੇ ਸੁਰੱਖਿਆ ਅਤੇ ਅਦਾਲਤੀ ਕਰਮਚਾਰੀਆਂ ਵੱਲੋਂ ਮਾਸਕ ਦੀ ਵਰਤੋਂ ਕਰਨ ਸਮੇਤ ਕੁਝ ਅਹਿਤਿਆਤੀ ਉਪਰਾਲੇ ਦੱਸੇ ਗਏ ਹਨ।


author

Iqbalkaur

Content Editor

Related News