ਫਰਜ਼ੀ ਅਸ਼ਟਾਮ ਘਪਲਾ : ਤੇਲਗੀ ਦੀ ਪਤਨੀ ਨੇ ਦਾਇਰ ਕੀਤੀ ਪਟੀਸ਼ਨ

12/17/2017 3:56:33 PM

ਪੁਣੇ— ਕਰੋੜਾਂ ਰੁਪਏ ਦੇ ਫਰਜ਼ੀ ਅਸ਼ਟਾਮ ਘਪਲਾ ਮਾਮਲੇ ਵਿਚ ਦੋਸ਼ੀ ਅਬਦੁਲ ਕਰੀਮ ਤੇਲਗੀ ਦੀ ਪਤਨੀ ਸ਼ਾਹਿਦਾ ਨੇ ਸ਼ਨੀਵਾਰ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ ਦੀ ਵਿਸ਼ੇਸ਼ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਆਪਣੇ ਪਤੀ ਦੀ ਗੈਰ-ਕਾਨੂੰਨੀ ਜ਼ਬਤ ਜਾਇਦਾਦ ਨੂੰ ਵੇਚ ਕੇ ਜੁਰਮਾਨਾ ਵਸੂਲਣ ਦੀ ਮੰਗ ਕੀਤੀ ਹੈ।
ਫਰਜ਼ੀ ਅਸ਼ਟਾਮ ਘਪਲੇ ਵਿਚ ਵਿਧਾਇਕ ਅਨਿਲ ਸਮੇਤ ਕਈ ਵਿਅਕਤੀ ਦੋਸ਼ੀ ਹਨ। ਅਦਾਲਤ ਨੇ ਜਾਂਚ ਏਜੰਸੀ ਸੀ. ਬੀ. ਆਈ. ਨੂੰ ਹੁਕਮ ਦਿੱਤਾ ਕਿ ਫਰਵਰੀ ਵਿਚ ਅਗਲੀ ਸੁਣਵਾਈ ਦੌਰਾਨ ਉਹ ਆਪਣਾ ਜਵਾਬ ਦਾਖਲ ਕਰੇ। ਤੇਲਗੀ ਦਾ ਬੇਂਗਲੁਰੂ ਵਿਖੇ ਕੁੱਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ।


Related News