ਰਾਮਲੀਲਾ ''ਚ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੀ ਮੰਚ ''ਤੇ ਦਿਲ ਦਾ ਦੌਰਾ ਪੈਣ ਨਾਲ ਮੌਤ

01/24/2024 10:42:28 AM

ਹਰਿਆਣਾ (ਭਾਸ਼ਾ)- ਰਾਮਲੀਲਾ 'ਚ ਭਗਵਾਨ ਹਨੂੰਮਾਨ ਦਾ ਕਿਰਦਾਰ ਨਿਭਾ ਰਿਹਾ ਇਕ ਵਿਅਕਤੀ ਜਦੋਂ ਭਗਵਾਨ ਰਾਮ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੇ ਪੈਰਾਂ 'ਚ ਡਿੱਗਿਆ ਤਾਂ ਮਾਹੌਲ ਤਾੜੀਆਂ ਨਾਲ ਗੂੰਜ ਉੱਠਿਆ। ਦਰਸ਼ਕਾਂ ਨੂੰ ਲੱਗਾ ਬਹੁਤ ਵਧੀਆ ਦ੍ਰਿਸ਼ ਪੇਸ਼ ਕੀਤਾ ਗਿਆ ਪਰ ਜਦੋਂ ਵਿਅਕਤੀ ਨੂੰ ਡਿੱਗੇ ਹੋਏ ਬਹੁਤ ਲੰਬਾ ਸਮਾਂ ਹੋ ਗਿਆ ਤਾਂ ਪਤਾ ਲੱਗਾ ਕਿ 62 ਸਾਲਾ ਕਲਾਕਾਰ ਦੀ ਮੌਤ ਹੋ ਚੁੱਕੀ ਹੈ। ਰਾਮਲੀਲਾ ਕਲਾਕਾਰ ਹਰੀਸ਼ ਦੇ ਪੁੱਤ ਸੁਮਾਂਸ਼ ਨੇ ਫ਼ੋਨ 'ਤੇ ਦੱਸਿਆ ਕਿ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ 'ਚ ਸੋਮਵਾਰ ਨੂੰ ਰਾਮਲੀਲਾ ਮੰਚਨ ਦੌਰਾਨ ਉਸ ਦੇ ਪਿਤਾ ਦੀ ਮੰਚ 'ਤੇ ਹੀ ਮੌਤ ਹੋ ਗਈ। ਅਯੁੱਧਿਆ ਦੇ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੌਰਾਨ ਸੋਮਵਾਰ ਨੂੰ ਰਾਜ ਭਰ 'ਚ ਕਈ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ਦਾ ਹਿੱਸਾ ਰਾਮਲੀਲਾ ਦਾ ਮੰਚਨ ਵੀ ਸੀ।

ਹਰੀਸ਼ ਨੂੰ ਆਪਣੀ ਪੇਸ਼ਕਾਰੀ ਦੌਰਾਨ ਭਗਵਾਨ ਰਾਮ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੇ ਪੈਰਾਂ 'ਚ ਝੁਕਣਾ ਸੀ। ਇਸ ਦ੍ਰਿਸ਼ ਦਾ ਮੰਚਨ ਕਰਦੇ ਸਮੇਂ ਹਰੀਸ਼ ਭਗਵਾਨ ਰਾਮ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੇ ਪੈਰਾਂ 'ਤੇ ਡਿੱਗ ਪਏ। ਪੇਸ਼ਕਾਰੀ ਦੇ ਹਿੱਸੇ ਵਜੋਂ ਇਕ ਗੀਤ ਵੱਜਿਆ ਅਤੇ ਹਰੀਸ਼ ਡਿੱਗਦੇ ਹੋਏ ਦਿਖਾਈ ਦਿੱਤੇ। ਸਾਰਿਆਂ ਨੂੰ ਲੱਗਾ ਹਰੀਸ਼ ਭਗਵਾਨ ਰਾਮ ਦਾ ਆਸ਼ੀਰਵਾਦ ਲੈ ਰਹੇ ਹਨ ਅਤੇ ਦਰਸ਼ਕਾਂ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਕੁਝ ਸਮੇਂ ਬਾਅਦ ਲੋਕਾਂ ਨੂੰ ਅਹਿਸਾਸ ਹੋਇਆ ਕਿ ਹਰੀਸ਼ ਨੂੰ ਦਿਲ ਦਾ ਦੌਰਾ ਪਿਆ ਹੈ। ਹਰੀਸ਼ ਪਿਛਲੇ 25 ਸਾਲਾਂ ਤੋਂ ਹਨੂੰਮਾਨ ਦਾ ਕਿਰਦਾਰ ਨਿਭਾਉਂਦੇ ਆ ਰਹੇ ਸਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News