ਨਾਗਪੁਰ ''ਚ 40,000 ਰੁਪਏ ਦਾ ਬਿਜਲੀ ਬਿੱਲ ਆਉਣ ਤੋਂ ਬਾਅਦ ਵਿਅਕਤੀ ਨੇ ਕੀਤੀ ਖੁਦਕੁਸ਼ੀ

Monday, Aug 10, 2020 - 12:50 AM (IST)

ਨਾਗਪੁਰ - ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ 'ਚ ਵਧੇ ਹੋਏ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ 57 ਸਾਲਾ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਯਸ਼ੋਧਰਾ ਨਗਰ ਇਲਾਕੇ 'ਚ ਆਪਣੇ ਘਰ 'ਚ ਸ਼ਨੀਵਾਰ ਦੁਪਹਿਰ ਨੂੰ ਖੁਦਕੁਸ਼ੀ ਕਰ ਲਈ। ਯਸ਼ੋਧਰਾ ਨਗਰ ਥਾਣੇ ਦੇ ਇੱਕ ਅਧਿਕਾਰੀ ਨੇ ਕਿਹਾ, ਮ੍ਰਿਤਕ ਲੀਲਾਧਰ ਲਕਸ਼ਮਣ ਗੈਧਾਨੇ ਦੇ ਪਰਿਵਾਰ ਦੇ ਮੈਬਰਾਂ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਹਫ਼ਤੇ 40,000 ਰੁਪਏ ਦਾ ਬਿਜਲੀ ਦਾ ਬਿੱਲ ਆਉਣ ਤੋਂ ਬਾਅਦ ਉਹ ਤਣਾਅ 'ਚ ਸਨ। ਤਣਾਅ ਕਾਰਨ ਉਹ ਜ਼ਿਆਦਾ ਸ਼ਰਾਬ ਪੀਣ ਲੱਗੇ ਸਨ। ਉਨ੍ਹਾਂ ਕਿਹਾ, ਸ਼ਨੀਵਾਰ ਦੁਪਹਿਰ ਨੂੰ ਲੀਲਾਧਰ ਨੇ ਖੁਦ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ। ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ, ਮ੍ਰਿਤਕ ਦਾ ਪਰਿਵਾਰ ਬੇਸਮੈਂਟ 'ਚ ਰਹਿੰਦਾ ਹੈ ਜਦੋਂ ਕਿ ਪਹਿਲੀ ਮੰਜਿਲ 'ਤੇ ਕਿਰਾਏਦਾਰ ਰਹਿੰਦੇ ਹਨ।


Inder Prajapati

Content Editor

Related News