ਕੰਮ ਦੇ ਬਾਅਦ ਘਰ ਜਾ ਰਹੇ ਵਿਅਕਤੀ ਦੀ ਕਰੰੰਟ ਲੱਗਣ ਨਾਲ ਮੌਤ

Friday, Aug 04, 2017 - 06:46 PM (IST)

ਪਾਨੀਪਤ— ਸੈਕਟਰ 29 ਨੇੜੇ ਜੀ.ਟੀ ਰੋਡ 'ਤੇ ਲੱਗੇ ਇਕ ਖੰਭੇ 'ਚ ਆਏ ਕਰੰਟ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਕਰੰਟ ਦੀ ਲਪੇਟ 'ਚ ਆਏ ਮਜ਼ਦੂਰ ਨੂੰ ਉਸ ਦੇ 2 ਸਾਥੀਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਮਿਹਨਤ ਦੇ ਬਾਅਦ ਉਸ ਨੂੰ ਬਚਾ ਨਾ ਸਕੇ। ਮਾਮਲੇ ਦੀ ਸੂਚਨਾ ਮਿਲਣ 'ਤੇ ਸੈਕਟਰ 29 ਚੌਕੀ ਪੁਲਸ ਨੇ ਮਜ਼ਦੂਰ ਦਾ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ ਅਚਲੀ ਪੁਖਾ ਲੇਲੋਈ ਕਲਾਂ, ਜ਼ਿਲਾ ਗੋਂਡਾ ਯੂ.ਪੀ ਵਾਸੀ ਸ਼ਯਾਮ ਵਿਕਾਸ ਨਗਰ 'ਚ ਇਕ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਅਤੇ ਸੈਕਟਰ 29 ਪਾਰਟ-2 ਸਥਿਤ ਇਕ ਫੈਕਟਰੀ 'ਚ ਕੰਮ ਕਰਦਾ ਸੀ। ਜਦੋਂ ਉਹ ਫੈਕਟਰੀ ਤੋਂ ਕਮਰੇ 'ਚ ਜਾਣ ਲਈ ਨਿਕਲਿਆ ਤਾਂ ਉਦੋਂ ਸਤਗੁਰੂ ਅਤੇ ਫੂਲਚੰਦ ਵੀ ਉਸ ਨਾਲ ਹੀ ਸੀ। ਉਹ ਲੋਕ ਜਦੋਂ ਜੀ.ਟੀ ਰੋਡ ਪਾਰ ਕਰਨ ਲੱਗੇ ਤਾਂ ਉਥੇ ਲੱਗੇ ਬਿਜਲੀ ਦੇ ਖੰਭੇ 'ਚ ਕਰੰਟ ਆ ਗਿਆ। ਸ਼ਯਾਮ ਨੇ ਜਿਸ ਤਰ੍ਹਾਂ ਹੀ ਖੰਭਾ ਛੂਹਿਆ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਹੇਠਾਂ ਡਿੱਗ ਗਿਆ। ਸਤਗੁਰੂ ਨੇ ਆਪਣੇ ਹੱਥ 'ਚ ਫੜੇ ਪਾਲੀਥਿਨ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ। ਇਸ ਦੀ ਸੂਚਨਾ ਪੁਲਸ ਨੂੰ 100 ਨੰਬਰ 'ਤੇ ਦਿੱਤੀ ਗਈ। 
ਪੁਲਸ ਨੇ ਬਿਜਲੀ ਲਾਈਨ ਕਟਵਾਈ ਅਤੇ ਕਰੰਟ ਲੱਗਣ ਨਾਲ ਝੁਲਸ ਮਜ਼ਦੂਰ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਦੂਜੇ ਹਸਪਤਾਲ ਲਿਜਾਉਣ ਲਈ ਕਿਹਾ। ਸਾਥੀ ਮਜ਼ਦੂਰ ਉਸ ਨੂੰ ਲੈ ਕੇ ਸਿਵਲ ਹਸਪਤਾਲ ਪੁੱਜਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਚਨਾ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਮੁਤਾਬਕ ਪੁਲਸ ਨੇ 174 ਤਹਿਤ ਕਾਰਵਾਈ ਕੀਤੀ ਹੈ।


Related News