ਅੱਜ ਸਭ ਯੱਗ ’ਚ ਪਾਉਣ ਆਹੂਤੀਆਂ, ਤੀਜੀ ਲਹਿਰ ਛੂਹ ਵੀ ਨਹੀਂ ਸਕੇਗੀ ਭਾਰਤ ਨੂੰ: ਊਸ਼ਾ ਠਾਕੁਰ
Thursday, May 13, 2021 - 05:02 AM (IST)
ਇੰਦੌਰ – ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਦੀ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਤੀਜੀ ਲਹਿਰ ਤੋਂ ਬਚਣ ਲਈ ਇਕ ਅਨੋਖਾ ਆਈਡੀਆ ਦਿੱਤਾ ਹੈ। ਯੱਗ ਨੂੰ ਚੌਗਿਰਦਾ ਸ਼ੁੱਧ ਕਰਨ ਦੀ ਪੁਰਾਤਨ ਚਕਿਤਸਾ ਪ੍ਰਣਾਲੀ ਦੱਸਦੇ ਹੋਏ ਮੰਤਰੀ ਊਸ਼ਾ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਮਹਾਮਾਰੀਆਂ ਦੇ ਖਾਤਮੇ ਲਈ ਅਨਾਦੀਕਾਲ ਤੋਂ ਯੱਗ ਦੀ ਪ੍ਰੰਪਰਾ ਰਹੀ ਹੈ।
ਇਹ ਵੀ ਪੜ੍ਹੋ- ਕੋਰੋਨਾ ਤੋਂ ਬਚਣ ਲਈ ਗੋਬਰ-ਗੌਮੂਤਰ ਨਾਲ ਨਹਾ ਰਹੇ ਭਾਰਤੀ (ਦੇਖੋ ਤਸਵੀਰਾਂ)
ਕੋਵਿਡ-19 ਦੀ ਦੂਜੀ ਲਹਿਰ ਦੇ ਘਾਤਕ ਪ੍ਰਕੋਪ ਦਰਮਿਆਨ ਉਨ੍ਹਾਂ ਕਿਹਾ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ 13 ਮਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸਭ ਲੋਕ ਇਕੱਠਿਆਂ ਯੱਗ ਕਰਦੇ ਹੋਏ ਆਹੂਤੀਆਂ ਪਾਉਣ ਅਤੇ ਚੌਗਿਰਦੇ ਨੂੰ ਸ਼ੁੱਧ ਕਰਨ। ਸਾਨੂੰ ਸਭ ਨੂੰ ਯੱਗ ਵਿਚ 2-2 ਆਹੂਤੀਆਂ ਪਾਉਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਅਸੀਂ ਆਪਣੇ ਹਿੱਸੇ ਦੇ ਚੌਗਿਰਦੇ ਨੂੰ ਸ਼ੁੱਧ ਕਰਾਂਗੇ। ਇੰਝ ਕਰਨ ਨਾਲ ਤੀਜੀ ਲਹਿਰ ਭਾਰਤ ਨੂੰ ਛੂਹ ਵੀ ਨਹੀਂ ਸਕੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।