Beauty Parlor ਜਾਂ Salon ਤੋਂ ਵਾਲ ਧੋਣ ਵਾਲੇ ਲੋਕ ਸਾਵਧਾਨ! ਹੋ ਸਕਦੇ ਹੋ ਗੰਭੀਰ ਬੀਮਾਰੀ ਦੇ ਸ਼ਿਕਾਰ

Tuesday, Jan 21, 2025 - 10:56 AM (IST)

Beauty Parlor ਜਾਂ Salon ਤੋਂ ਵਾਲ ਧੋਣ ਵਾਲੇ ਲੋਕ ਸਾਵਧਾਨ! ਹੋ ਸਕਦੇ ਹੋ ਗੰਭੀਰ ਬੀਮਾਰੀ ਦੇ ਸ਼ਿਕਾਰ

ਨੈਸ਼ਨਲ ਡੈਸਕ : ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਸਰੀਰ ਦੀ ਥਕਾਵਟ ਨੂੰ ਦੂਰ ਕਰਨ, ਵਾਲਾਂ ਦੀ ਚਮਕ ਨੂੰ ਹੋਰ ਵਧਾਉਣ ਲਈ ਹੇਅਰ ਡ੍ਰੈਸਰ (ਸੈਲੂਨ) ਕੋਲ ਜਾ ਕੇ ਵਾਲਾਂ ਨੂੰ ਧੋਆਉਣ ਅਤੇ ਸ਼ੈਂਪੂ ਕਰਨ ਦੇ ਚਾਹਵਾਨ ਹੁੰਦੇ ਹਨ। ਅਜਿਹਾ ਕਰਵਾ ਕੇ ਉਹਨਾਂ ਨੂੰ ਬਹੁਤ ਸਾਰਾ ਆਰਾਮ ਮਹਿਸੂਸ ਹੁੰਦਾ ਹੈ। ਹਾਲਾਂਕਿ, ਬਿਊਟੀ ਪਾਰਲਰ ਜਾਂ ਸੈਲੂਨ ਵਿੱਚ ਹੇਅਰ ਸਪਾ ਪ੍ਰਕਿਰਿਆ ਤੋਂ ਬਾਅਦ ਵਾਲਾਂ ਨੂੰ ਧੋਣ ਨਾਲ 'ਬਿਊਟੀ ਪਾਰਲਰ ਸਟ੍ਰੋਕ ਸਿੰਡਰੋਮ' (BPSS) ਨਾਮਕ ਇੱਕ ਗੰਭੀਰ ਦੁਰਲੱਭ ਸਿਹਤ ਪੇਚੀਦਗੀ ਦਾ ਕਾਰਨ ਬਣ ਸਕਦਾ ਹੈ। 

ਵੱਖ-ਵੱਖ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਬਿਊਟੀ ਪਾਰਲਰ ਜਾਂ ਸੈਲੂਨ ਵਿੱਚ ਵਾਲ ਧੋਣ ਲਈ ਵਰਤੇ ਜਾਣ ਵਾਲੇ 'ਬੈਕਵਾਸ਼ ਬੇਸਿਨ' 'ਤੇ ਸਿਰ ਨੂੰ ਇੱਕ ਖ਼ਾਸ ਕੋਣ 'ਤੇ ਰੱਖ ਕੇ ਬੈਠਣਾ ਜਾਂ ਲੇਟਣਾ ਨਾ ਸਿਰਫ਼ ਗਰਦਨ ਵਿੱਚ ਦਰਦ ਅਤੇ ਸੱਟ ਦਾ ਕਾਰਨ ਬਣ ਸਕਦਾ ਹੈ। ਇਸ ਸਬੰਧ ਦੇ ਕੁਝ ਮਾਮਲਿਆਂ ਵਿੱਚ ਵਿਅਕਤੀ ਨੂੰ ਸਟ੍ਰੋਕ ਦਾ ਸ਼ਿਕਾਰ ਹੋਣ ਦਾ ਖ਼ਤਰਾ ਹੁੰਦਾ ਹੈ।

ਕੀ ਹੈ ਬਿਊਟੀ ਪਾਰਲਰ ਸਟ੍ਰੋਕ ਸਿੰਡਰੋਮ ?
ਅਮਰੀਕੀ ਨਿਊਰੋਲੋਜਿਸਟ ਡਾ. ਮਾਈਕਲ ਵੇਨਟਰੌਬ ਨੇ ਪਹਿਲੀ ਵਾਰ 1993 ਵਿੱਚ BPSS ਦੀ ਪਛਾਣ ਕੀਤੀ ਸੀ। ਉਹਨਾਂ ਨੇ ਪਾਇਆ ਸੀ ਕਿ ਉਸਦੇ ਕੁਝ ਮਰੀਜ਼ਾਂ, ਜੋ ਸਟ੍ਰੋਕ ਨਾਲ ਸਬੰਧਤ ਗੰਭੀਰ ਲੱਛਣਾਂ ਤੋਂ ਪੀੜਤ ਸਨ, ਉਨ੍ਹਾਂ ਨੂੰ ਬਿਊਟੀ ਪਾਰਲਰ ਜਾਂ ਸੈਲੂਨ ਵਿੱਚ ਆਪਣੇ ਵਾਲਾਂ ਨੂੰ ਸ਼ੈਂਪੂ ਕਰਵਾਉਣ ਤੋਂ ਬਾਅਦ ਇਹ ਸਮੱਸਿਆਵਾਂ ਪੈਦਾ ਹੋਈਆਂ ਸਨ। ਸਟ੍ਰੋਕ ਇੱਕ ਕਿਸਮ ਦੀ ਦਿਮਾਗੀ ਸੱਟ ਹੈ, ਜੋ ਉਦੋਂ ਹੁੰਦੀ ਹੈ ਜਦੋਂ ਦਿਮਾਗ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਇਹ ਆਮ ਤੌਰ 'ਤੇ ਦਿਮਾਗ ਵਿੱਚ ਕਿਸੇ ਵੱਡੀ ਖੂਨ ਨਾੜੀ ਵਿੱਚ ਖੂਨ ਦੇ ਥੱਕੇ ਜਾਂ ਫਟਣ ਕਾਰਨ ਹੁੰਦਾ ਹੈ, ਜਿਸ ਕਾਰਨ ਸੈੱਲਾਂ ਨੂੰ ਆਕਸੀਜਨ, ਗਲੂਕੋਜ਼ ਅਤੇ ਹੋਰ ਪੌਸ਼ਟਿਕ ਤੱਤ ਲੋੜੀਂਦੀ ਮਾਤਰਾ ਵਿੱਚ ਨਹੀਂ ਮਿਲ ਪਾਉਂਦੇ ਅਤੇ ਉਹ ਮਰ ਜਾਂਦੇ ਹਨ।

BPSS ਕਿਵੇਂ ਹੁੰਦਾ?
ਸੈਲੂਨਾਂ ਵਿੱਚ ਸ਼ੈਂਪੂ ਕਰਦੇ ਸਮੇਂ ਗਾਹਕਾਂ ਨੂੰ ਵਾਸ਼ਬੇਸਿਨ ਦੇ ਕਿਨਾਰੇ 'ਤੇ ਆਪਣਾ ਸਿਰ ਪਿੱਛੇ ਝੁਕਾਉਣ ਲਈ ਕਿਹਾ ਜਾਂਦਾ ਹੈ ਪਰ ਇਹ ਸਥਿਤੀ ਗਰਦਨ ਅਤੇ ਰੀੜ੍ਹ ਦੀ ਹੱਡੀ 'ਤੇ ਦਬਾਅ ਪਾ ਸਕਦੀ ਹੈ, ਜਿਸ ਨਾਲ ਦਿਮਾਗ ਤੱਕ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਵਿੱਚ ਰੁਕਾਵਟ ਆ ਸਕਦੀ ਹੈ। ਕੁਝ ਮਾਮਲਿਆਂ ਵਿੱਚ ਹੱਡੀਆਂ ਦੇ ਉਭਾਰ (ਗੱਠਾਂ ਜਾਂ ਹੱਡੀਆਂ ਦੇ ਛੋਟੇ ਟੁਕੜੇ) ਨਾੜੀਆਂ ਨੂੰ ਫਾੜ ਸਕਦੇ ਹਨ ਜਾਂ ਦਬਾਅ ਸਕਦੇ ਹਨ। ਇਹ ਸਮੱਸਿਆ ਜ਼ਿਆਦਾਤਰ ਉਨ੍ਹਾਂ ਲੋਕਾਂ ਵਿੱਚ ਦੇਖੀ ਜਾਂਦੀ ਹੈ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਜਾਂ ਜਿਨ੍ਹਾਂ ਨੂੰ ਪਹਿਲਾਂ ਹੀ ਖੂਨ ਦੀਆਂ ਨਾੜੀਆਂ ਜਾਂ ਰੀੜ੍ਹ ਦੀ ਹੱਡੀ ਦੀ ਸਮੱਸਿਆ ਹੈ।

ਲੱਛਣ
ਬੀਪੀਐੱਸਐੱਸ ਦੇ ਲੱਛਣ ਦੇਰੀ ਨਾਲ ਦਿਖਾਈ ਦੇ ਸਕਦੇ ਹਨ, ਜਿਸ ਨਾਲ ਇਸਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ। ਇਸ ਵਿੱਚ ਸ਼ਾਮਲ ਹਨ:

. ਸਿਰ ਦਰਦ
. ਚੱਕਰ ਆਉਣਾ ਜਾਂ ਧੁੰਦਲਾ ਨਜ਼ਰ ਆਉਣਾ
. ਮਤਲੀ ਅਤੇ ਉਲਟੀਆਂ
. ਗਰਦਨ ਵਿੱਚ ਦਰਦ
. ਸਰੀਰ ਦੇ ਇੱਕ ਹਿੱਸੇ ਵਿੱਚ ਕਮਜ਼ੋਰੀ ਜਾਂ ਅਧਰੰਗ
. ਕਮਜ਼ੋਰੀ ਜਾਂ ਬੇਹੋਸ਼ੀ ਮਹਿਸੂਸ ਹੋਣਾ।

ਕੀ ਇਹ ਸਮੱਸਿਆ ਆਮ ਹੈ?
ਬੀਪੀਐਸਐਸ ਇੱਕ ਬਹੁਤ ਦੁਰਲੱਭ ਸਥਿਤੀ ਹੈ। ਸਵਿਟਜ਼ਰਲੈਂਡ ਵਿੱਚ 2016 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ 2002 ਅਤੇ 2013 ਦੇ ਵਿਚਕਾਰ ਸਿਰਫ਼ 10 ਮਾਮਲੇ ਸਾਹਮਣੇ ਆਏ ਸਨ। ਇਹ ਦੁਰਲੱਭ ਹਨ ਪਰ ਇਹਨਾਂ ਦੇ ਲੱਛਣਾਂ ਤੋਂ ਜਾਣੂ ਹੋਣਾ ਬਹੁਤ ਮਹੱਤਵਪੂਰਨ ਹੈ।

ਇਸ ਤੋਂ ਬਚਣ ਦੇ ਤਰੀਕੇ

. ਸਿੰਕ 'ਤੇ ਅੱਗੇ ਵੱਲ ਝੁਕੋ: ਆਪਣੀ ਗਰਦਨ ਨੂੰ ਬਹੁਤ ਜ਼ਿਆਦਾ ਪਿੱਛੇ ਵੱਲ ਨਾ ਮੋੜੋ।
. ਸਹਾਇਤਾ ਮੰਗੋ: ਆਪਣੇ ਵਾਲ ਧੋਣ ਵੇਲੇ ਸੈਲੂਨ ਸਟਾਫ ਨੂੰ ਗਰਦਨ ਦਾ ਸਮਰਥਨ ਦੇਣ ਲਈ ਕਹੋ।
. ਹਲਕੇ ਹੱਥਾਂ ਨਾਲ ਸ਼ੈਂਪੂ ਕਰੋ: ਹੇਅਰ ਡ੍ਰੈਸਰ ਨੂੰ ਕਹੋ ਕਿ ਉਹ ਗਰਦਨ 'ਤੇ ਜ਼ਿਆਦਾ ਦਬਾਅ ਨਾ ਪਾਵੇ ਸਗੋਂ ਹਲਕੇ ਹੱਥਾਂ ਨਾਲ ਸ਼ੈਂਪੂ ਕਰੋ।
. ਘੱਟ ਸਮਾਂ ਲਗਾਓ: ਆਪਣੇ ਵਾਲਾਂ ਨੂੰ ਧੋਆਉਣ ਵਿੱਚ ਬਹੁਤ ਜ਼ਿਆਦਾ ਸਮਾਂ ਨਾ ਲਗਾਓ।
. ਜੇਕਰ ਦਰਦ ਹੋਵੇ, ਤਾਂ ਤੁਰੰਤ ਦੱਸੋ: ਵਾਲ ਧੋਆਉਂਦੇ ਸਮੇਂ ਕਿਸੇ ਵੀ ਬੇਅਰਾਮੀ ਨੂੰ ਨਜ਼ਰਅੰਦਾਜ਼ ਨਾ ਕਰੋ।


author

rajwinder kaur

Content Editor

Related News