Shaadi.com ਤੋਂ ਮਿਲੀ ਕੁੜੀ ਨੇ ਬਰਬਾਦ ਕਰ''ਤੀ ਜ਼ਿੰਦਗੀ, ਮੁੰਡੇ ਨੇ ਲਿਖਿਆ- ਮੈਂ ਪਿਆਰ...
Tuesday, Sep 30, 2025 - 04:20 PM (IST)

ਵੈੱਬ ਡੈਸਕ- ਇਕ ਸਮਾਂ ਸੀ ਜਦੋਂ ਔਰਤਾਂ ਸਿਰਫ਼ ਧੋਖਾਧੜੀ ਦਾ ਸ਼ਿਕਾਰ ਹੁੰਦੀਆਂ ਸਨ, ਪਰ ਹੁਣ ਉਹ ਖੁਦ ਧੋਖਾ ਦੇਣ 'ਚ ਕਾਫ਼ੀ ਮਾਹਰ ਹੋ ਗਈਆਂ ਹਨ। ਅਸੀਂ ਹਰ ਕਿਸੇ ਬਾਰੇ ਗੱਲ ਨਹੀਂ ਕਰ ਰਹੇ ਹਾਂ, ਪਰ ਕੁਝ ਔਰਤਾਂ ਨੇ ਨਾ ਸਿਰਫ਼ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਬਣਾਏ ਗਏ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਹੈ, ਸਗੋਂ ਬੇਕਸੂਰ ਮਰਦਾਂ ਨੂੰ ਵੀ ਗਲਤ ਇਲਜ਼ਾਮ 'ਚ ਫਸਾਇਆ ਹੈ। ਹਾਲ ਹੀ 'ਚ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ 'ਚ ਇਕ ਇੰਜਨੀਅਰ ਨੇ ਪਿਆਰ 'ਚ ਧੋਖਾ ਖਾਣ ਤੋਂ ਬਾਅਦ ਆਪਣੀ ਜਾਨ ਦੇ ਦਿੱਤੀ। ਬਿਲਾਸਪੁਰ ਦਾ 29 ਸਾਲਾ ਇੰਜਨੀਅਰ ਗੌਰਵ ਸਵੰਨੀ ਕੁਝ ਸਾਲ ਪਹਿਲਾਂ ਨੌਕਰੀ ਲਈ ਨੋਇਡਾ ਆਇਆ ਸੀ। ਲਾੜੀ ਲੱਭਣ ਲਈ, ਉਸ ਨੇ ਮੈਟਰੀਮੋਨੀਅਲ ਸਾਈਟ Shaadi.com ਦੀ ਵਰਤੋਂ ਕੀਤੀ, ਜਿੱਥੇ ਉਹ ਇਕ ਕੁੜੀ ਨੂੰ ਮਿਲਿਆ।
ਇਹ ਵੀ ਪੜ੍ਹੋ : WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1
ਸ਼ੁਰੂਆਤ 'ਚ ਤਾਂ ਸਭ ਠੀਕ ਰਿਹਾ ਪਰ ਬਾਅਦ 'ਚ ਕੁੜੀ ਨੇ ਉਸ 'ਤੇ ਜਬਰ ਜ਼ਿਨਾਹ ਦਾ ਦੋਸ਼ ਲਗਾ ਦਿੱਤਾ। ਇਸ ਝੂਠੇ ਦੋਸ਼ ਕਾਰਨ ਗੌਰਵ ਨੂੰ ਜੇਲ੍ਹ ਜਾਣਾ ਪਿਆ। 15 ਦਿਨ ਪਹਿਲਾਂ ਹੀ ਉਹ ਜ਼ਮਾਨਤ 'ਤੇ ਜੇਲ੍ਹ ਤੋਂ ਵਾਪਸ ਆਇਆ ਸੀ, ਉਹ ਇੰਨਾ ਟੁੱਟ ਗਿਆ ਕਿ ਉਸ ਨੇ ਖ਼ੁਦ ਨੂੰ ਖ਼ਤਮ ਕਰਨ ਦੀ ਠਾਣ ਲਈ। ਸ਼ਨੀਵਾਰ (27 ਸਤੰਬਰ) ਨੂੰ ਉਸ ਨੇ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਉਸ ਨੇ ਸੁਸਾਈਡ ਨੋਟ 'ਚ ਲਿਖਿਆ,''ਮੈਂ ਪਿਆਰ 'ਚ ਧੋਖਾ ਖਾਧਾ ਹੈ।'' ਪੁਲਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਇਸੇ ਦੋਸ਼ ਅਤੇ ਮਾਨਸਿਕ ਤਣਾਅ ਕਾਰਨ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਨਿਰਦੋਸ਼ ਸੀ ਅਤੇ ਝੂਠੇ ਦੋਸ਼ਾਂ ਤੋਂ ਬੇਹੱਦ ਪਰੇਸ਼ਾਨ ਹੋ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8