ਵਿਸ਼ਵਾਸ ਦਾ ''ਆਪ'' ''ਤੇ ਤੰਜ਼- ਪਾਰਟੀ ''ਚ ਆ ਗਏ ਹਨ ਅਜਗਰ ਵਰਗੇ ਲੋਕ

Tuesday, Jan 23, 2018 - 04:28 PM (IST)

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰਤਾ ਖਤਮ ਕਰ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਹਾਲਾਂਕਿ ਇਸ ਫੈਸਲੇ ਦੇ ਬਾਵਜੂਦ ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਦੇ ਅੰਦਰ ਘਮਾਸਾਨ ਜਾਰੀ ਹੈ। ਇਸ ਦੌਰਾਨ ਕੁਮਾਰ ਵਿਸ਼ਵਾਸ ਨੇ 'ਆਪ' ਦੇ ਨਵੇਂ ਚੁਣੇ ਰਾਜ ਸਭਾ ਸੰਸਦ ਮੈਂਬਰ ਸੁਸ਼ੀਲ ਗੁਪਤਾ ਅਤੇ ਐੱਨ.ਡੀ. ਗੁਪਤਾ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਪਾਰਟੀ 'ਚ ਅਜਗਰ ਵਰਗੇ ਲੋਕ ਆ ਚੁਕੇ ਹਨ।
ਯੂ.ਪੀ. ਦੇ ਇਟਾਵਾ 'ਚ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਪੁੱਜੇ 'ਆਪ' ਨੇਤਾ ਕੁਮਾਰ ਵਿਸ਼ਵਾਸ ਨੇ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰਤਾ ਰੱਦ ਹੋਣ 'ਤੇ ਦੁਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਕ ਵਰਕਰ ਹੋਣ ਦੇ ਨਾਤੇ ਮੈਨੂੰ ਅਫਸੋਸ ਹੈ ਪਰ ਉਹ ਨਾਜਾਇਜ਼ ਹੈ ਜਾਂ ਜਾਇਜ਼ ਮੈਂ ਇਸ 'ਤੇ ਟਿੱਪਣੀ ਨਹੀਂ ਕਰ ਸਕਦਾ, ਕਿਉਂਕਿ ਪਿਛਲੇ 2 ਮਹੀਨੇ ਪਹਿਲਾਂ ਤੋਂ ਹੀ ਪਾਰਟੀ ਨੇ ਮੇਰੇ ਕੋਲੋਂ ਦੂਰੀ ਬਣਾ ਲਈ ਸੀ। ਉੱਥੇ ਹੀ ਰਾਸ਼ਟਰਪਤੀ ਦੇ ਫੈਸਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਵਿਸ਼ਵਾਸ ਨੇ ਕਿਹਾ ਕਿ ਇਹ ਸਾਡੀ ਸੰਵਿਧਾਨਕ ਜ਼ਿੰਮੇਵਾਰੀ ਹੈ ਕਿ ਰਾਸ਼ਟਰਪਤੀ ਭਵਨ 'ਤੇ ਟਿੱਪਣੀ ਨਾ ਕੀਤੀ ਜਾਵੇ, ਇਸ ਨਾਲ ਭਾਰਤੀ ਪਛਾਣ 'ਤੇ ਸਵਾਲ ਉੱਠਦਾ ਹੈ। 
ਆਮ ਆਦਮੀ ਪਾਰਟੀ ਤੋਂ ਰਾਜ ਸਭਾ ਟਿਕਟ ਨਾ ਮਿਲਣ ਦੇ ਸਵਾਲ 'ਤੇ ਵਿਸ਼ਵਾਸ ਨੇ ਕਿਹਾ ਕਿ ਇਕ ਕਵੀ ਕਦੇ ਮਾਰਜਨ 'ਤੇ ਨਹੀਂ ਰਹਿੰਦਾ। ਮੈਂ ਹਮੇਸ਼ਾ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਿਹਾ ਹੈ। ਉਨ੍ਹਾਂ ਨੇ ਪਾਰਟੀ 'ਚ ਆਏ ਗੁਪਤ ਬੰਧੂਆਂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇਸ ਸਮੇਂ ਪਾਰਟੀ 'ਚ ਅਜਗਰ ਵਾਲੇ ਲੋਕ ਆਏ ਹਨ, ਜੋ ਮੇਰੀ ਤਰ੍ਹਾਂ ਪਾਰਟੀ ਲਈ ਰੈਲੀ ਕਰਨਗੇ ਅਤੇ ਸ਼ਾਇਦ ਭੀੜ ਨੂੰ ਵੋਟ 'ਚ ਤਬਦੀਲ ਕਰ ਕੇ 20 ਦੀਆਂ 20 ਸੀਟਾਂ ਜਿੱਤਾ ਕੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਮੂੰਹ ਬੰਦ ਕਰ ਦੇਣਗੇ।


Related News