ਗੌਤਮ, ਗਾਂਧੀ, ਗੁਰੂ ਨਾਨਕ ਦੇ ਦੇਸ਼ ’ਚ ਲੋਕ ਡਰ ਕੇ ਰਹਿਣ, ਇਹ ਚੰਗਾ ਨਹੀਂ : ਭੂਪੇਸ਼

Sunday, Dec 08, 2019 - 01:12 AM (IST)

ਗੌਤਮ, ਗਾਂਧੀ, ਗੁਰੂ ਨਾਨਕ ਦੇ ਦੇਸ਼ ’ਚ ਲੋਕ ਡਰ ਕੇ ਰਹਿਣ, ਇਹ ਚੰਗਾ ਨਹੀਂ : ਭੂਪੇਸ਼

ਨਵੀਂ ਦਿੱਲੀ – ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਗੌਤਮ, ਗਾਂਧੀ, ਗੁਰੂ ਨਾਨਕ ਅਤੇ ਮਹਾਵੀਰ ਦੇ ਦੇਸ਼ ਵਿਚ ਲੋਕ ਡਰ ਕੇ ਰਹਿਣ, ਇਹ ਚੰਗਾ ਨਹੀਂ ਹੈ। ਲੋਕਾਂ ਨੂੰ ਵਿਚਾਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸ਼੍ਰੀ ਬਘੇਲ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਦੇਸ਼ ਨੂੰ ਭਾਵਨਾਤਮਕ ਆਧਾਰ ’ਤੇ ਅੱਗੇ ਨਹੀਂ ਵਧਾਇਆ ਜਾ ਸਕਦਾ, ਇਸ ਲਈ ਅਰਥਵਿਵਸਥਾ ਵਿਚ ਸੁਧਾਰ ਲਿਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਦੀ ਜੇਬ ਵਿਚ ਪੈਸੇ ਪਾਉਣ ’ਤੇ ਹੀ ਬਾਜ਼ਾਰ ਵਿਚ ਪੈਸੇ ਆਉਣਗੇ। ਤੇਲੰਗਾਨਾ ਪੁਲਸ ਮੁਕਾਬਲੇ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਵਿਚ ਨਿਆਇਕ ਪ੍ਰਕਿਰਿਆ ਵਿਚ ਤੇਜ਼ੀ ਆਉਣੀ ਚਾਹੀਦੀ ਹੈ, ਜਿਸ ਨਾਲ ਜਲਦੀ ਨਿਆਂ ਮਿਲ ਸਕੇ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿਚ ਨੁਕਸਾਨ-ਪੂਰਤੀ 2018-19 ਵਿਚ ਵਧ ਕੇ 6500 ਕਰੋੜ ਰੁਪਏ ਹੋ ਜਾਵੇਗੀ। ਮੁਆਵਜ਼ਾ ਗਰਾਂਟ ਸੂਬਿਆਂ ਨੂੰ ਨਾ ਦੇਣੀ ਜੀ. ਐੱਸ. ਟੀ. ਪਹਿਲਾਂ ਵਾਲੇ ਸੰਵਿਧਾਨ ਸੋਧ ਕਾਨੂੰਨ ਦੀ ਉਲੰਘਣਾ ਹੈ।


author

Inder Prajapati

Content Editor

Related News