ਜੈਸ਼ੰਕਰ ਦੀ ਚੀਨ ਨੂੰ ਖਰੀ-ਖਰੀ, ਸਰਹੱਦੀ ਖੇਤਰਾਂ ’ਚ ਸ਼ਾਂਤੀ ਨਾਲ ਹੀ ਆਮ ਹੋਣਗੇ ਰਿਸ਼ਤੇ

Wednesday, Oct 19, 2022 - 02:45 PM (IST)

ਜੈਸ਼ੰਕਰ ਦੀ ਚੀਨ ਨੂੰ ਖਰੀ-ਖਰੀ, ਸਰਹੱਦੀ ਖੇਤਰਾਂ ’ਚ ਸ਼ਾਂਤੀ ਨਾਲ ਹੀ ਆਮ ਹੋਣਗੇ ਰਿਸ਼ਤੇ

ਨਵੀਂ ਦਿੱਲੀ (ਭਾਸ਼ਾ)– ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਅਮਨ ਅਤੇ ਸ਼ਾਂਤੀ ਸਪੱਸ਼ਟ ਤੌਰ ’ਤੇ ਭਾਰਤ ਅਤੇ ਚੀਨ ਦਰਮਿਆਨ ਆਮ ਸੰਬੰਧਾਂ ਦਾ ਆਧਾਰ ਹਨ ਹਾਲਾਂਕਿ ਸਮੇਂ-ਸਮੇਂ ’ਤੇ ਸ਼ਰਾਰਤਪੂਰਨ ਢੰਗ ਨਾਲ ਇਸ ਨੂੰ ਸਰਹੱਦ ਨਾਲ ਜੁੜੇ ਸਵਾਲਾਂ ਦੇ ਹੱਲ ਦੇ ਨਾਲ ਜੋੜ ਦਿੱਤਾ ਜਾਂਦਾ ਹੈ।

ਚੀਨ ਦੀ ਵਿਦੇਸ਼ ਨੀਤੀ ਅਤੇ ਨਵੇਂ ਯੁੱਗ ਵਿਚ ਕੌਮਾਂਤਰੀ ਸੰਬੰਧ ਵਿਸ਼ੇ ’ਤੇ ਸੈਂਟਰ ਫਾਰ ਕੰਟੈਂਪਰਰੀ ਚੀਨ ਸਟੱਡੀਜ਼ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਇਹ ਗੱਲ ਕਹੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲ ਗੰਭੀਰ ਚੁਣੌਤੀ ਦਾ ਸਮਾਂ ਸੀ ਅਤੇ ਇਹ ਸੰਬੰਧਾਂ ਅਤੇ ਮਹਾਦੀਪ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਅੜਿੱਕੇ ਦਾ ਜਾਰੀ ਰਹਿਣਾ ਭਾਰਤ ਜਾਂ ਚੀਨ ਕਿਸੇ ਦੇ ਲਈ ਵੀ ਲਾਭਦਾਇਕ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਨਵੇਂ ਪ੍ਰਤੀਕਰਮਾਂ ਦੇ ਰੂਪ ਵਿੱਚ ਇੱਕ ਨਵੀਂ ਕਿਸਮ ਦਾ ਸੰਕੇਤ ਯਕੀਨੀ ਤੌਰ ’ਤੇ ਆਵੇਗਾ। ਭਾਰਤ-ਚੀਨ ਦੇ ਸੰਦਰਭ ਵਿਚ ਜੈਸ਼ੰਕਰ ਨੇ ਕਿਹਾ ਕਿ ਚੀਨ ਦੇ ਨਾਲ ਜ਼ਿਆਦਾ ਸੰਤੁਲਿਤ ਅਤੇ ਸਥਿਰ ਸੰਬੰਧਾਂ ਲਈ ਭਾਰਤ ਦੀ ਤਲਾਸ਼ ਉਸ ਨੂੰ ਵੱਖ-ਵੱਖ ਖੇਤਰਾਂ ਅਤੇ ਬੱਦਲਾਂ ਵੱਲ ਲੈ ਗਈ। ਉਨ੍ਹਾਂ ਿਕਹਾ ਕਿ ਸੱਚਾਈ ਇਹ ਹੈ ਕਿ ਇਸ ਦੇ ਲਈ ਸ਼ਰਤ ਬੇਹੱਦ ਮਾਮੂਲੀ ਰਹੀ ਹੈ ਪਰ 2020 ਵਿਚ ਇਸ ਦੀ ਵੀ ਉਲੰਘਣਾ ਕੀਤੀ ਗਈ। ਉਨ੍ਹਾਂ ਕਿਹਾ ਕਿ 2020 ਦੇ ਘਟਨਾਚੱਕਰ ਦੇ ਮੱਦੇਨਜ਼ਰ ਸੁਭਾਵਿਕ ਰੂਪ ਨਾਲ ਧਿਆਨ ਪ੍ਰਭਾਵਸ਼ਾਲੀ ਸੀਮਾ ਸੁਰੱਖਿਆ ’ਤੇ ਗਿਆ।


author

Rakesh

Content Editor

Related News