PDP ਦੇ ਸਾਬਕਾ ਮੰਤਰੀ ਮੁਹੰਮਦ ਖਲੀਲ ਨੇ ਦਿੱਤਾ ਅਸਤੀਫਾ

Wednesday, Jul 17, 2019 - 02:04 PM (IST)

PDP ਦੇ ਸਾਬਕਾ ਮੰਤਰੀ ਮੁਹੰਮਦ ਖਲੀਲ ਨੇ ਦਿੱਤਾ ਅਸਤੀਫਾ

ਜੰਮੂ— ਜੰਮੂ-ਕਸ਼ਮੀਰ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਅੰਦਰ ਬਗਾਵਤ ਦੀ ਆਵਾਜ਼ ਹੋਰ ਤੇਜ਼ ਹੋ ਗਈ ਹੈ। ਪੀ.ਡੀ.ਪੀ. 'ਚ ਇਸ ਸਮੇਂ ਸਥਿਤੀ ਅਜਿਹੀ ਹੈ ਕਿ ਇਕ-ਇਕ ਕਰ ਕੇ ਪਾਰਟੀ ਦੇ ਸੀਨੀਅਰ ਨੇਤਾ ਇਕ-ਦੂਜੇ ਵਿਰੁੱਧ ਖੁੱਲ੍ਹੇਆਮ ਬਗਾਵਤ 'ਤੇ ਉਤਰ ਕੇ ਅਸਤੀਫਾ ਦੇ ਰਹੇ ਹਨ ਅਤੇ ਅਜਿਹੇ 'ਚ ਮਹਿਬੂਬਾ ਮੁਫ਼ਤੀ ਦੀ ਪਾਰਟੀ ਦੇ ਭਵਿੱਖ 'ਤੇ ਹੁਣ ਤੋਂ ਹੀ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਪੀ.ਡੀ.ਪੀ. ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਤੇ ਵਿਧਾਇਕ ਮੁਹੰਮਦ ਖਲੀਲ ਬੰਦ ਨੇ ਬੁੱਧਵਾਰ ਨੂੰ ਪਾਰਟੀ ਦੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਸੂਰਾਂ ਅਨੁਸਾਰ ਹਾਲਾਂਕਿ ਮਹਿਬੂਬਾ ਨੇ ਪਾਰਟੀ ਦਾ ਸਾਥ ਛੱਡਣ ਵਾਲੇ ਸੀਨੀਅਰ ਨੇਤਾ ਨੂੰ ਕਾਫ਼ੀ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਮੁਹੰਮਦ ਖਲੀਲ ਨੇ ਸਾਫ਼ ਕੀਤਾ ਕਿ ਉਹ ਹੁਣ ਪਾਰਟੀ ਨਾਲ ਜੁੜੇ ਰਹਿਣ 'ਚ ਬਿਹਤਰੀ ਨਹੀਂ ਸਮਝਦੇ ਹਨ।PunjabKesariਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀ.ਡੀ.ਪੀ. ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਜਾਵੇਦ ਮੁਸਤਫਾ ਮੀਰ ਨੇ 5 ਜਨਵਰੀ 2019 ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। 5 ਦਸੰਬਰ 2018 ਨੂੰ ਸਾਬਕਾ ਵਿੱਤ ਮੰਤਰੀ ਹਸੀਬ ਦਰਾਬੂ ਨੇ ਵੀ ਪੀ.ਡੀ.ਪੀ. ਤੋਂ ਅਸਤੀਫਾ ਦਿੱਤਾ ਸੀ।


author

DIsha

Content Editor

Related News