ਅੱਤਵਾਦੀ ਮਾਮਲੇ 'ਚ ਮਹਿਬੂਬਾ ਮੁਫਤੀ ਦਾ ਕਰੀਬੀ PDP ਨੇਤਾ ਵਹੀਦ ਪਾਰਾ ਗ੍ਰਿਫਤਾਰ
Wednesday, Nov 25, 2020 - 11:49 PM (IST)
ਨਵੀਂ ਦਿੱਲੀ - ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਪੀ.ਡੀ.ਪੀ. ਦੀ ਯੂਥ ਵਿੰਗ ਪ੍ਰਧਾਨ ਅਤੇ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਦਾ ਕਰੀਬੀ ਨੇਤਾ ਵਹੀਦ ਪਾਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਵਹੀਦ ਪਾਰਾ ਨੂੰ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਨਵੀਦ ਬਾਬੂ ਨਾਲ ਜੁੜੇ ਅੱਤਵਾਦੀ ਮਾਮਲੇ 'ਚ ਕਥਿਤ ਸੰਬੰਧ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਗ੍ਰਿਫਤਾਰ ਵਹੀਦ ਪਾਰਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਤੋਂ ਜਿਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ਨੂੰ ਉਸਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵਿਗਿਆਨੀਆਂ ਨੂੰ ਮਿਲੇ ਰਾਤ ਦੇ ਹਨ੍ਹੇਰੇ 'ਚ ਚਮਕਣ ਵਾਲੇ ਮਸ਼ਰੂਮ
NIA ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਹੀਦ ਪਾਰਾ ਹਿਜ਼ਬੁਲ ਦੀਆਂ ਸਰਗਰਮੀਆਂ ਨੂੰ ਸਮਰਥਨ ਦੇਣ ਅਤੇ ਗ੍ਰਿਫਤਾਰ ਹਿਜ਼ਬੁਲ ਅੱਤਵਾਦੀ ਨਵੀਦ ਬਾਬੂ ਨਾਲ ਕਥਿਤ ਸ਼ਮੂਲੀਅਤ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਵਹੀਦ ਦੀ ਗ੍ਰਿਫਤਾਰੀ ਦਿੱਲੀ 'ਚ ਹੋਈ ਅਤੇ NIA ਮੁੱਖ ਦਫਤਰ 'ਤੇ ਉਸ ਤੋਂ ਹਿਜ਼ਬੁਲ ਮੁਜਾਹਿਦੀਨ ਦੇ ਨਾਲ ਕਥਿਤ ਸ਼ਮੂਲੀਅਤ ਮਾਮਲੇ 'ਚ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਉਸ ਦੇ ਅਤੇ ਨਵੀਦ ਬਾਬੂ ਨਾਲ ਉਸ ਦੇ ਸੰਬਧਾਂ ਦੀ ਪੁਸ਼ਟੀ ਹੋਈ ਹੈ। ਹੁਣ ਦਿੱਲੀ 'ਚ ਉਸ ਨੂੰ ਟਰਾਂਜਿੰਟ ਰਿਮਾਂਡ ਲਈ ਪੇਸ਼ ਕੀਤਾ ਜਾਵੇਗਾ ਅਤੇ ਬਾਅਦ 'ਚ ਜੰਮੂ ਲਿਆਇਆ ਜਾਵੇਗਾ।