ਸਕੂਲ ''ਚ ਲੱਗੀ ਭਿਆਨਕ ਅੱਗ, ਡਿਪਟੀ CM ਦਾ ਬੇਟਾ ਝੁਲਸਿਆ

Tuesday, Apr 08, 2025 - 11:54 AM (IST)

ਸਕੂਲ ''ਚ ਲੱਗੀ ਭਿਆਨਕ ਅੱਗ, ਡਿਪਟੀ CM ਦਾ ਬੇਟਾ ਝੁਲਸਿਆ

ਵਿਜੇਵਾੜਾ- ਆਂਧਰਾ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਪਵਨ ਕਲਿਆਣ ਦੇ ਛੋਟੇ ਬੇਟੇ ਮਾਰਕ ਸ਼ੰਕਰ ਸਿੰਗਾਪੁਰ 'ਚ ਆਪਣੇ ਸਕੂਲ 'ਚ ਅੱਗ ਲੱਗਣ ਕਾਰਨ ਝੁਲਸ ਗਏ। ਜਨ ਸੈਨਾ ਪਾਰਟੀ ਨੇ ਇਹ ਜਾਣਕਾਰੀ ਦਿੱਤੀ। ਜਨ ਸੈਨਾ ਪਾਰਟੀ ਨੇ ਇਕ ਪ੍ਰੈਸ ਰਿਲੀਜ਼ 'ਚ ਦੱਸਿਆ ਕਿ ਇਸ ਘਟਨਾ ਕਾਰਨ ਮਾਰਕ ਦੇ ਹੱਥ ਅਤੇ ਪੈਰ ਝੁਲਸ ਗਏ ਹਨ ਅਤੇ ਧੂੰਏਂ ਕਾਰਨ ਉਸ ਦੇ ਫੇਫੜੇ ਵੀ ਪ੍ਰਭਾਵਿਤ ਹੋਏ ਹਨ। ਉਸ ਨੇ ਦੱਸਿਆ ਕਿ ਮਾਰਕ ਦਾ ਸਿੰਗਾਪੁਰ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਕੰਨਿਆ ਭੋਜਨ ਲਈ ਘਰੋਂ ਨਿਕਲੀ ਸੀ ਕੁੜੀ, ਸ਼ਾਮ ਨੂੰ ਗੁਆਂਢੀ ਦੀ ਕਾਰ 'ਚ ਮਿਲੀ ਲਾਸ਼

ਕਲਿਆਣ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ,''ਮੈਂ ਅਰਾਕੂ ਘਾਟੀ ਕੋਲ ਕੁਰੀਡੀ ਦੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੈਅ ਪ੍ਰੋਗਰਾਮ ਅਨੁਸਾਰ ਉਨ੍ਹਾਂ ਨੂੰ ਮਿਲਣ ਜਾਵਾਂਗਾ ਅਤੇ ਮੈਂ ਇਹ ਦੌਰਾ ਕਰਨ ਲਈ ਵਚਨਬੱਧ ਹਾਂ।'' ਉਨ੍ਹਾਂ ਕਿਹਾ ਕਿ ਆਦਿਵਾਸੀ ਖੇਤਰ 'ਚ ਵਿਕਾਸ ਪ੍ਰੋਗਰਾਮ ਦੀ ਵਿਵਸਥਾ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਤੁਰੰਤ ਸਿੰਗਾਪੁਰ ਰਵਾਨਾ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News