ਪੈਟੀਜ਼ ਖਾਣ ਦੇ ਸ਼ੌਕਿਨ ਸਾਵਧਾਨ, ਅੰਦਰੋਂ ਘੁੰਮਦੇ ਦਿਖਾਈ ਦਿੱਤੇ ਜਿਉਂਦੇ ਕੀੜੇ-ਮਕੌੜੇ, FSDA ਨੇ ਮਾਰ ''ਤਾ ਛਾਪਾ
Tuesday, Jun 09, 2026 - 12:49 PM (IST)
ਨੈਸ਼ਨਲ ਡੈਸਕ : ਅਲੀਗੜ੍ਹ ਤੋਂ ਖਾਣ-ਪੀਣ ਦੀਆਂ ਚੀਜ਼ਾਂ ਵਿਚ ਲਾਪਰਵਾਹੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਬਾਹਰ ਖਾਣਾ ਖਾਣ ਦੇ ਸ਼ੌਕਿਨਾਂ ਦੇ ਮਨ ਵਿਚ ਡਰ ਪੈਦਾ ਕਰ ਸਕਦਾ ਹੈ। ਜਿਥੇ ਇੱਕ ਮਸ਼ਹੂਰ ਫੂਡ ਚੇਨ ਵਿੱਚ ਆਉਂਟਲੈਟ 'ਤੇ ਮਿਲਣ ਵਾਲੀਆਂ ਸਬਜ਼ੀਆਂ ਦੀ ਪੈਟੀਜ਼ ਵਿੱਚ ਕੀੜੇ-ਮਕੌੜੇ ਰੇਂਗਦੇ ਹੋਏ ਪਾਏ ਗਏ। ਇਸ ਗੰਭੀਰ ਸ਼ਿਕਾਇਤ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSDA) ਨੇ ਤੁਰੰਤ ਕਾਰਵਾਈ ਕੀਤੀ, ਆਊਟਲੈੱਟ 'ਤੇ ਛਾਪਾ ਮਾਰਿਆ ਅਤੇ ਜਾਂਚ ਸ਼ੁਰੂ ਕੀਤੀ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਜਾਣੋ ਪੂਰਾ ਮਾਮਲਾ
ਇਹ ਘਟਨਾ ਅਲੀਗੜ੍ਹ ਦੇ ਗ੍ਰੈਂਡ ਟਰੰਕ ਰੋਡ 'ਤੇ ਇੱਕ ਪ੍ਰਮੁੱਖ ਸਕੂਲ ਦੇ ਨੇੜੇ ਸਥਿਤ ਇੱਕ ਫੂਡ ਆਉਟਲੈਟ 'ਤੇ ਵਾਪਰੀ ਹੈ। ਰਿਪੋਰਟਾਂ ਦੇ ਅਨੁਸਾਰ, ਇੱਕ ਗਾਹਕ ਨੇ ਉਕਤ ਸਥਾਨ ਤੋਂ ਸਬਜ਼ੀਆਂ ਵਾਲੀਆਂ 4 ਪੈਟੀਜ਼ ਖਰੀਦੀਆਂ ਸਨ। ਜਦੋਂ ਉਹ ਪੈਟੀਜ਼ ਖਾਂਦੇ ਪਏ ਸਨ ਤਾਂ ਉਨ੍ਹਾਂ ਨੂੰ ਕੁਝ ਅਜੀਬ ਅਤੇ ਸ਼ੱਕੀ ਜਿਹੀ ਚੀਜ਼ ਦਿਖਾਈ ਦਿੱਤੀ। ਧਿਆਨ ਨਾਲ ਦੇਖਣ ਦੇ ਪਤਾ ਲੱਗਾ ਕਿ ਪੈਟੀਜ਼ ਦੇ ਅੰਦਰ ਗੰਦਗੀ ਸੀ ਅਤੇ ਉਸ ਵਿਚ ਕੀੜੇ-ਮਕੌੜੇ ਚੱਲ ਰਹੇ ਹਨ। ਗਾਹਕ ਨੇ ਬਿਨਾ ਕਿਸੇ ਦੇਰੀ ਦੇ ਇਸ ਪੂਰੀ ਘਟਨਾ ਦੀ ਸ਼ਿਕਾਇਤ ਬੰਨਾਦੇਵੀ ਪੁਲਸ ਥਾਣੇ ਅਤੇ ਫੂਡ ਸੇਫਟੀ ਵਿਭਾਗ ਨੂੰ ਕਰ ਦਿੱਤੀ।
ਪੜ੍ਹੋ ਇਹ ਵੀ - 'ਵਿਆਹ ਵਾਰ-ਵਾਰ ਨਹੀਂ ਹੁੰਦਾ...!' ਬਾਰਾਤ 'ਚ ਥਾਰ 'ਤੇ ਚੜ੍ਹ ਸਟੰਟ ਕਰਨਾ ਲਾੜੇ ਨੂੰ ਪਿਆ ਭਾਰੀ, FIR ਦਰਜ
ਇਸ ਘਟਨਾ ਦੀ ਸ਼ਿਕਾਇਤ ਮਿਲਣ 'ਤੇ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FSDA) ਦੀ ਇੱਕ ਟੀਮ ਹਰਕਤ ਵਿੱਚ ਆਈ ਅਤੇ ਅਚਾਨਕ ਨਿਰੀਖਣ ਲਈ ਫੂਡ ਆਊਟਲੈੱਟ 'ਤੇ ਪਹੁੰਚੀ। ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ। ਉਸ ਬੈਚ ਤੋਂ ਮਿਲਣ ਵਾਲਿਆਂ ਖਾਣ-ਪੀਣ ਦੀਆਂ ਚੀਜ਼ਾਂ ਦਾ ਮੁਆਇਨਾ ਕੀਤਾ ਅਤੇ ਨਮੂਨਿਆਂ ਨੂੰ ਸੀਲ ਕਰ ਦਿੱਤਾ। ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਆਗਰਾ ਦੀ ਇੱਕ ਸਰਕਾਰੀ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਹੈ। ਐਫਐਸਡੀਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿੱਧੇ ਤੌਰ 'ਤੇ ਜਨਤਕ ਸਿਹਤ ਨਾਲ ਸਬੰਧਤ ਹੈ ਅਤੇ ਇਸ ਲਈ ਇਸਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
