ਪਟਨਾ : ਰਾਜਦ-ਜੇ.ਡੀ.ਯੂ. ਦਾ ਪੋਸਟਰ ਵਾਰ ਜਾਰੀ

01/02/2020 12:18:09 PM

ਪਟਨਾ— ਬਿਹਾਰ 'ਚ ਵਿਧਾਨ ਸਭਾ ਚੋਣਾਂ ਦਾ ਸਾਲ ਆਉਣ ਦੇ ਨਾਲ ਹੀ ਸੱਤਾਧਾਰੀ ਜਨਤਾ ਦਲ ਯੂਨਾਈਟੇਡ (ਜੇ.ਡੀ.ਯੂ.) ਅਤੇ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਦਰਮਿਆਨ ਘਮਾਸਾਨ ਤੇਜ਼ ਹੋ ਗਿਆ ਹੈ। ਪਟਨਾ ਦੀਆਂ ਸੜਕਾਂ 'ਤੇ ਰਾਜਦ ਦੇ ਮੁਖੀਆ ਲਾਲੂ ਪ੍ਰਸਾਦ ਯਾਦਵ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੋਸਟਰ ਲਗਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਜੇ.ਡੀ.ਯੂ. ਸਮਰਥਕਾਂ ਵਲੋਂ ਇਹ ਪੋਸਟਰ ਲਗਾਏ ਗਏ ਹਨ। ਇਸ ਤੋਂ ਪਹਿਲਾਂ ਰਾਜਦ ਨੇ ਵੀ ਨਿਤੀਸ਼ ਕੁਮਾਰ ਦੀ ਸਰਕਾਰ 'ਤੇ ਸਵਾਲ ਚੁਕਦੇ ਹੋਏ ਪੋਸਟਰ ਲਗਾਏ ਸਨ।

ਲਾਲੂ 'ਤੇ ਚੁੱਕੇ ਸਵਾਲ
ਪਟਨਾ ਦੇ ਮਸ਼ਹੂਰ ਇਨਕਮ ਟੈਕਸ ਚੌਰਾਹੇ 'ਤੇ ਲੱਗੇ ਪੋਸਟਰ 'ਚ ਲਾਲੂ-ਰਾਬੜੀ ਦੀ ਤਸਵੀਰ ਨਾਲ ਰਾਜਦ ਦੇ ਪਿਛਲੇ ਦਫ਼ਤਰਾਂ 'ਤੇ ਸਵਾਲ ਚੁੱਕੇ ਗਏ ਹਨ। ਪੋਸਟਰ 'ਚ ਇਸ਼ਾਰਿਆਂ 'ਚ ਚਾਰਾ ਘਪਲੇ, ਹਿੰਸਾ ਅਤੇ ਹੜ੍ਹ ਦੀਆਂ ਤਸਵੀਰਾਂ ਨੂੰ ਜੋੜਦੇ ਹੋਏ ਪੁੱਛਿਆ ਗਿਆ ਹੈ, 'ਹਿਸਾਬ ਦੋ, ਹਿਸਾਬ ਲੋ।'' ਇਸ ਪੋਸਟਰ ਦੇ ਦੂਜੇ ਹਿੱਸੇ 'ਚ ਨਿਤੀਸ਼ ਕੁਮਾਰ ਦੀ ਫੋਟੋ ਦੇ ਨਾਲ ਹੀ ਸੜਕ, ਪੁਲ ਅਤੇ ਬਿਜਲੀ ਦੇ ਰੂਪ 'ਚ ਵਿਕਾਸ ਯੋਜਨਾਵਾਂ ਦੀ ਝਲਕ ਦਿਖਾਈ ਗਈ ਹੈ। ਇਸ ਨੂੰ ਰਾਜਦ ਦੇ ਪਲਟਵਾਰ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

ਨਿਤੀਸ਼ ਵਿਰੁੱਧ ਪਹਿਲਾਂ ਵੀ ਲੱਗ ਚੁਕੇ ਹਨ ਪੋਸਟਰ
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਰਾਜਦ ਨੇ ਪਟਨਾ ਦੀਆਂ ਸੜਕਾਂ 'ਤੇ ਨਿਤੀਸ਼ ਕੁਮਾਰ ਲਾਪਤਾ ਦੇ ਪੋਸਟਰ ਲਗਾਏ ਸਨ। ਇਸ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਐੱਨ.ਆਰ.ਸੀ. 'ਤੇ ਨਿਤੀਸ਼ ਦੀ ਚੁੱਪੀ ਦਾ ਜ਼ਿਕਰ ਕਰਦੇ ਹੋਏ ਲਿਖਿਆ ਗਿਆ ਸੀ,''ਧਿਆਨ ਨਾਲ ਦੇਖੋ, ਇਸ ਚਿਹਰੇ ਨੂੰ, ਕਈ ਦਿਨਾਂ ਤੋਂ ਨਾ ਦਿਖਾਈ ਦਿੱਤਾ ਨਾ ਸੁਣਾਈ ਦਿੱਤਾ। ਲੱਭਣ ਵਾਲੇ ਦਾ ਬਿਹਾਰ ਹਮੇਸ਼ਾ ਆਭਾਰੀ ਰਹੇਗਾ।'' ਇਕ ਹੋਰ ਪੋਸਟਰ 'ਚ ਲਿਖਿਆ ਗਿਆ,''ਅਦ੍ਰਿਸ਼ ਮੁੱਖ ਮੰਤਰੀ ਜੋ 5 ਸਾਲਾਂ 'ਚ ਸਿਰਫ਼ ਇਕ ਦਿਨ ਸਹੁੰ ਚੁੱਕ ਸਮਾਰੋਹ 'ਚ ਨਜ਼ਰ ਆਉਂਦਾ ਹੈ।'' ਇਹੀ ਨਹੀਂ ਇਕ ਪੋਸਟਰ 'ਚ ਨਿਤੀਸ਼ ਦੀ ਤਸਵੀਰ ਨਾਲ ਲਾਪਤਾ ਲਿਖਦੇ ਹੋਏ ਕਿਹਾ ਗਿਆ,''ਗੂੰਗਾ, ਬੋਲਾ ਅਤੇ ਅੰਨਾ ਮੁੱਖ ਮੰਤਰੀ। ਕਿਸੇ ਨੂੰ ਦਿੱਸੇ ਤਾਂ ਕ੍ਰਿਪਾ ਬਿਹਾਰ ਨੂੰ ਵਾਪਸ ਦੇ ਦੇਣਾ।''


DIsha

Content Editor

Related News