ਬਿਹਾਰ ਨੂੰ ਮਿਲੀ 350 ਐਂਬੂਲੈਂਸਾਂ ਅਤੇ 50 CNG ਬੱਸਾਂ ਦੀ ਸੌਗਾਤ

07/24/2021 4:20:29 PM

ਪਟਨਾ— ਬਿਹਾਰ ਦੀ ਨਿਤੀਸ਼ ਸਰਕਾਰ ਨੇ ਵਾਤਾਵਰਣ ਦੀ ਸੁਰੱਖਿਆ ਅਤੇ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ ਦੀ ਵਚਨਬੱਧਤਾ ਦੀ ਦਿਸ਼ਾ ’ਚ ਇਕ ਕਦਮ ਹੋਰ ਵਧਾਇਆ ਹੈ। ਉਨ੍ਹਾਂ ਨੇ ਅੱਜ ਸੂਬਾ ਵਾਸੀਆਂ ਨੂੰ 350 ਐਂਬੂਲੈਂਸਾਂ ਅਤੇ 50 ਸੀ. ਐੱਨ. ਜੀ. ਬੱਸਾਂ ਦੇ ਪਰਿਚਾਲਨ ਦੀ ਸੌਗਾਤ ਦਿੱਤੀ ਹੈ। ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਇੱਥੇ ਮੁੱਖ ਮੰਤਰੀ ਗ੍ਰਾਮ ਟਰਾਂਸਪੋਰਟ ਯੋਜਨਾ ਤਹਿਤ 350 ਐਂਬੂਲੈਂਸਾਂ ਅਤੇ ਬਿਹਾਰ ਸੂਬਾ ਟਰਾਂਸਪੋਰਟ ਨਿਗਮ ਦੀਆਂ 50 ਸੀ. ਐੱਨ. ਜੀ. ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। 

ਸੂਬੇ ਵਿਚ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ, ਸੜਕ ਹਾਦਸੇ ਵਿਚ ਜ਼ਖਮੀਆਂ ਨੂੰ ਸਮੇਂ ’ਤੇ ਹਸਪਤਾਲ ਪਹੁੰਚਾਉਣ ਅਤੇ ਹੋਰ ਐਮਰਜੈਂਸੀ ਮੈਡੀਕਲ ਸਹੂਲਤਾਂ ਲਈ ਪੇਂਡੂ ਖੇਤਰ ਦੇ ਲੋਕਾਂ ਨੂੰ ਸਿਹਤ ਕੇਂਦਰਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਗ੍ਰਾਮ ਟਰਾਂਸਪੋਰਟ ਯੋਜਨਾ ਤਹਿਤ ਐਂਬੂਲੈਂਸ ਸੇਵਾ ਦਾ ਸ਼ੁੱਭ ਆਰੰਭ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਵਿਭਾਗ ਨੂੰ ਲੱਗਭਗ 3500 ਲੋਕਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪ੍ਰਾਪਤ ਅਰਜ਼ੀਆਂ ਵਿਚੋਂ 954 ਲਾਭਪਾਤਰੀਆਂ ਦੀ ਚੋਣ ਸਬ-ਡਵੀਜ਼ਨਲ ਪੱਧਰੀ ਕਮੇਟੀ ਨੇ ਕੀਤਾ ਹੈ। ਇਨ੍ਹਾਂ ’ਚੋਂ 350 ਲਾਭਪਾਤਰੀਆਂ ਨੂੰ ਅੱਜ ਐਂਬੂਲੈਂਸ ਪ੍ਰਦਾਨ ਕੀਤੀ ਗਈ ਹੈ। 


Tanu

Content Editor

Related News