BPSC ਉਮੀਦਵਾਰ ਨੂੰ ਪਟਨਾ ਦੇ DM ਨੇ ਮਾਰਿਆ ਥੱਪੜ, ਪੇਪਰ ਲੀਕ ਹੋਣ ਦਾ ਕਰ ਰਹੇ ਸਨ ਵਿਰੋਧ
Friday, Dec 13, 2024 - 11:23 PM (IST)
ਪਟਨਾ- ਬਿਹਾਰ ਲੋਕ ਸੇਵਾ ਕਮਿਸ਼ਨ (ਬੀ. ਪੀ. ਐੱਸ. ਸੀ.) ਦੀ 70ਵੀਂ ਜੁਆਇੰਟ ਪ੍ਰਤੀਯੋਗੀ ਮੁਢਲੀ ਪ੍ਰੀਖਿਆ ਦੇ ਖਤਮ ਹੋਣ ਤੋਂ ਬਾਅਦ ਵੀ ਉਮੀਦਵਾਰਾਂ ਦਾ ਹੰਗਾਮਾ ਜਾਰੀ ਹੈ।
ਪਟਨਾ ਦੇ ਬਾਪੂ ਧਾਮ ਪ੍ਰੀਖਿਆ ਕੇਂਦਰ ’ਚ ਪ੍ਰੀਖਿਆ ਦੇਣ ਆਏ ਉਮੀਦਵਾਰਾਂ ਨੇ ਪ੍ਰੀਖਿਆ ’ਚ ਧਾਂਦਲੀ ਤੇ ਪੇਪਰ ਲੀਕ ਹੋਣ ਦੇ ਗੰਭੀਰ ਦੋਸ਼ ਲਾਏ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਪਟਨਾ ਦੇ ਡੀ. ਐੱਮ. ਡਾ. ਚੰਦਰਸ਼ੇਖਰ ਸਿੰਘ ਪ੍ਰੀਖਿਆ ਕੇਂਦਰ ਪਹੁੰਚੇ, ਜਿੱਥੇ ਉਨ੍ਹਾਂ ਇਕ ਉਮੀਦਵਾਰ ਨੂੰ ਥੱਪੜ ਮਾਰ ਦਿੱਤਾ।
ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਪੇਪਰ ਦੀ ਮੋਹਰ ਪਹਿਲਾਂ ਹੀ ਖੁੱਲ੍ਹੀ ਹੋਈ ਸੀ ਤੇ ਪੇਪਰ ਅੱਧਾ ਘੰਟਾ ਦੇਰੀ ਨਾਲ ਮਿਲਿਆ।