ਮਰੀਜ਼ ਦੀ ਮੌਤ ਦੀ ਅਫ਼ਵਾਹ ''ਤੇ ਹਸਪਤਾਲ ''ਚ ਭੰਨ-ਤੋੜ, ਸਟਾਫ਼ ਨਾਲ ਕੀਤੀ ਕੁੱਟਮਾਰ

Tuesday, Apr 27, 2021 - 06:50 PM (IST)

ਮਰੀਜ਼ ਦੀ ਮੌਤ ਦੀ ਅਫ਼ਵਾਹ ''ਤੇ ਹਸਪਤਾਲ ''ਚ ਭੰਨ-ਤੋੜ, ਸਟਾਫ਼ ਨਾਲ ਕੀਤੀ ਕੁੱਟਮਾਰ

ਆਗਰਾ- ਆਗਰਾ 'ਚ ਮੰਗਲਵਾਰ ਨੂੰ ਲੋਟਸ ਹਸਪਤਾਲ 'ਚ ਕੁੱਟਮਾਰ-ਭੰਨ ਤੋੜ ਕੀਤੀ ਗਈ। ਹਸਪਤਾਲ ਦੇ ਸਟਾਫ਼ ਅਤੇ ਨਰਸਾਂ ਨਾਲ ਗਲਤ ਰਵੱਈਆ ਕੀਤਾ ਗਿਆ। ਪੁਲਸ ਨੇ ਹਸਪਤਾਲ 'ਚ ਕੁੱਟਮਾਰ-ਭੰਨਤੋੜ ਆਦਿ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਐੱਸ.ਪੀ. ਸਿਟੀ ਬੋਤਰੇ ਪ੍ਰਮੋਦ ਨੇ ਦੱਸਿਆ ਕਿ ਥਾਣਾ ਹੀਰਪਰਵਤ ਅਧੀਨ ਲੋਟਸ ਹਸਪਤਾਲ 'ਚ ਇਰਫ਼ਾਨ ਨਾਮ ਦਾ ਇਕ ਮਰੀਜ਼ ਦਾਖ਼ਲ ਸੀ, ਜਿਸ ਦੀ ਮੌਤ ਦੀ ਅਫ਼ਵਾਹ ਉੱਡਾ ਦਿੱਤੀ ਗਈ।

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ 'ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਉਨ੍ਹਾਂ ਦੱਸਿਆ ਕਿ ਅਫ਼ਵਾਹ 'ਤੇ ਹੰਗਾਮਾਕਾਰੀਆਂ ਨੇ ਹਸਪਤਾਲ 'ਚ ਆ ਕੇ ਨਰਸ ਅਤੇ ਸਟਾਫ਼ ਨਾਲ ਕੁੱਟਮਾਰ ਕੀਤੀ ਅਤੇ ਭੰਨ-ਤੋੜ ਕੀਤੀ। ਪ੍ਰਮੋਦ ਨੇ ਦੱਸਿਆ ਕਿ ਥਾਣਾ ਹਰੀਪਰਵਤ 'ਚ ਉਕਤ ਹੰਗਾਮਾਕਾਰੀਆਂ ਵਿਰੁੱਧ ਹਸਪਤਾਲ 'ਚ ਭੰਨ-ਤੋੜ ਆਦਿ ਦੇ ਸੰਦਰਭ 'ਚ ਧਾਰਾ 347 ਅਤੇ 307 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਜੋ ਵੀ ਵਾਂਟੇਡ ਹੈ, ਉਨ੍ਹਾਂ ਦੀ ਜਲਦ ਗ੍ਰਿਫ਼ਤਾਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਲਾੜੇ ਨੇ ਕਰਵਾਇਆ ਵਿਆਹ, ਲਾੜੀ ਸਮੇਤ ਸੱਤ ਫੇਰੇ ਕਰਵਾਉਣ ਲਈ ਪੰਡਤ ਨੇ ਪਹਿਨੀ PPE ਕਿੱਟ

ਇਹ ਵੀ ਪੜ੍ਹੋ : ਦੇਸ਼ 'ਚ ਨਹੀਂ ਰੁਕ ਰਹੀ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ 'ਚ 3.23 ਲੱਖ ਨਵੇਂ ਮਾਮਲੇ ਆਏ ਸਾਹਮਣੇ


author

DIsha

Content Editor

Related News