PM ਮੋਦੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਕਾਂਗਰਸ ਨੇਤਾ ਰਾਜਾ ਪਟੇਰੀਆ ਗ੍ਰਿਫਤਾਰ

Tuesday, Dec 13, 2022 - 05:54 PM (IST)

PM ਮੋਦੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਕਾਂਗਰਸ ਨੇਤਾ ਰਾਜਾ ਪਟੇਰੀਆ ਗ੍ਰਿਫਤਾਰ

ਦਮੋਹ (ਵਾਰਤਾ)- ਮੱਧ ਪ੍ਰਦੇਸ਼ ਦੀ ਪੰਨਾ ਜ਼ਿਲ੍ਹਾ ਪੁਲਸ ਨੇ ਸੂਬੇ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਨੇਤਾ ਰਾਜਾ ਪਟੇਰੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਹੇਠ ਮੰਗਲਵਾਰ ਸਵੇਰੇ ਦਮੋਹ ਜ਼ਿਲ੍ਹੇ ਦੇ ਹਟਾ ਤੋਂ ਗ੍ਰਿਫਤਾਰ ਕਰ ਲਿਆ। ਹਟਾ ਤੋਂ ਵਿਧਾਇਕ ਰਹੇ ਰਾਜਾ ਪਟੇਰੀਆ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਤਲ ਸੰਬੰਧੀ ਬਿਆਨ ਦੇ ਰਹੇ ਹਨ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਕਾਂਗਰਸ ਨੇਤਾ ਦੀ ਵਿਵਾਦਿਤ ਟਿੱਪਣੀ, PM ਮੋਦੀ ਦੇ ਬਾਰੇ ਕਹਿ ਦਿੱਤੀ ਵੱਡੀ ਗੱਲ, ਪਿਆ ਬਖੇੜਾ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਪਟੇਰੀਰਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ। ਪਟਰੀਆ ਦਾ ਉਕਤ ਵੀਡੀਓ ਕੁਝ ਦਿਨ ਪੁਰਾਣਾ ਪੋਵਈ ਦਾ ਦੱਸਿਆ ਜਾ ਰਿਹਾ ਹੈ, ਜਿਸ ’ਚ ਉਹ ਕੁਝ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੂੰ ਜਾਨੋਂ ਮਾਰਨ ਲਈ ਤਿਆਰ ਹੋਣ ਲਈ ਕਹਿੰਦੇ ਸੁਣੇ ਜਾ ਰਹੇ ਹਨ। ਮਾਮਲਾ ਵਧਦਾ ਦੇਖ ਕੇ ਪਟੇਰੀਆ ਨੇ ਵੀ ਵੀਡੀਓ ਸੰਦੇਸ਼ ਰਾਹੀਂ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਮੋਦੀ ਦੇ ‘ਸਿਆਸੀ ਕਤਲ’ ਦੀ ਗੱਲ ਕਰ ਰਹੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News