Passport ਨਹੀਂ ਇਹ ਹੈ Wedding Card! ਵੇਖ ਕੇ ਪੈਣਗੇ ਭੁਲੇਖੇ

Wednesday, Jan 29, 2025 - 05:23 PM (IST)

Passport ਨਹੀਂ ਇਹ ਹੈ Wedding Card! ਵੇਖ ਕੇ ਪੈਣਗੇ ਭੁਲੇਖੇ

ਕੈਥਲ- ਜਿਸ ਤਰ੍ਹਾਂ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਹੋੜ ਲੱਗੀ ਹੈ, ਉਸ ਤਰ੍ਹਾਂ ਕੱਪੜਿਆਂ ਤੋਂ ਲੈ ਕੇ ਹੋਰ ਸਾਮਾਨ ਤੱਕ ਹਰ ਚੀਜ਼ ਦਾ ਟਰੈਂਡ (ਰੁਝਾਨ) ਬਦਲਦਾ ਜਾ ਰਿਹਾ ਹੈ। ਕੱਪੜਿਆਂ ਦੇ ਵੱਖ-ਵੱਖ ਸਟਾਈਲ ਬਣੇ ਅਤੇ ਵਾਹਨਾਂ 'ਤੇ NRI ਕਲਚਰ ਦੇ ਫਲੈਗ ਵੇਖਣ ਨੂੰ ਮਿਲ ਜਾਂਦੇ ਹਨ। ਹੁਣ ਇਸ ਵਿਚ ਇਕ ਨਵਾਂ ਟਰੈਂਡ ਹੋਰ ਜੁੜ ਗਿਆ ਹੈ, ਜੋ ਵਿਆਹ-ਸ਼ਾਦੀਆਂ ਨਾਲ ਸਬੰਧਤ ਹੈ। 

ਇਹ ਵੀ ਪੜ੍ਹੋ- Medical Students ਲਈ ਅਹਿਮ ਖ਼ਬਰ, ਰਾਖਵੇਂਕਰਨ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ

ਸਿਰਫ 10 ਰੁਪਏ 'ਚ ਮਿਲੇਗਾ ਇਹ ਕਾਰਡ

ਜਿਸ ਤਰ੍ਹਾਂ ਵਿਆਹ ਦੇ ਕਾਰਡਾਂ ਦਾ ਰੁਝਾਨ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ ਹੈ। ਉਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਕਿਸਾਨ ਅੰਦੋਲਨ ਦੌਰਾਨ ਨੋ ਫਾਰਮਰ-ਨੋ ਫੂਡ, ਕਿਸਾਨ ਆਗੂ ਸਰ ਛੋਟੂ ਰਾਮ ਅਤੇ ਕਿਸਾਨੀ ਨਾਲ ਸਬੰਧਤ ਨਾਅਰੇ ਛਾਪੇ ਜਾਣ ਲੱਗੇ। ਇਸ ਤੋਂ ਇਲਾਵਾ ਹਰਿਆਣਵੀ ਬੋਲੀ 'ਚ ਵਿਆਹ ਦੇ ਕਾਰਡਾਂ ਦਾ ਰੁਝਾਨ ਵੀ ਬਾਜ਼ਾਰ 'ਚ ਕਾਫੀ ਵਧ ਗਿਆ ਸੀ ਪਰ ਜੇਕਰ ਦੇਖਿਆ ਜਾਵੇ ਤਾਂ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਦੌੜ ਹੈ, ਜਿਸ ਕਾਰਨ ਇਸ ਦਾ ਪ੍ਰਭਾਵ ਵਿਆਹ-ਸ਼ਾਦੀਆਂ 'ਤੇ ਵੀ ਦਿਖਾਈ ਦੇਣ ਲੱਗਾ ਹੈ।

ਇਹ ਵੀ ਪੜ੍ਹੋ-  ਮਹਾਕੁੰਭ ​​'ਚ ਕਿਵੇਂ ਮਚੀ ਭਾਜੜ? ਚਸ਼ਮਦੀਦਾਂ ਨੇ ਸੁਣਾਇਆ ਅੱਖੀਂ ਵੇਖਿਆ ਹਾਲ

ਮਾਰਕੀਟ 'ਚ ਵੈਡਿੰਗ ਪਾਸਪੋਰਟ ਕਾਰਡ ਨਾਲ ਪ੍ਰਚਲਿਤ ਹੋ ਰਹੇ ਵਿਆਹ ਦੇ ਕਾਰਡ

ਵਿਦੇਸ਼ ਜਾਣ ਦੀ ਹੋੜ ਕਾਰਨ ਮਾਰਕੀਟ ਵਿਚ ਵੈਡਿੰਗ ਪਾਸਪੋਰਟ ਦੇ ਨਾਂ ਤੋਂ ਵਿਆਹ ਦਾ ਕਾਰਡ ਕਾਫੀ ਪ੍ਰਚਲਿਤ ਹੈ, ਜੋ ਨੌਜਵਾਨਾਂ ਨੂੰ ਕਾਫੀ ਆਕਰਸ਼ਿਤ ਕਰ ਰਿਹਾ ਹੈ। ਕਾਰਡ ਦਾ ਆਕਾਰ ਬਿਲਕੁਲ ਪਾਸਪੋਰਟ ਵਰਗਾ ਹੈ ਅਤੇ ਇਸ ਵਿਚ ਸਾਰੇ ਵੇਰਵੇ ਜਿਵੇਂ ਹਵਾਈ ਟਿਕਟ, ਬੋਰਡਿੰਗ ਪਾਸ ਆਦਿ ਵਿਆਹ ਸਥਾਨ ਦੇ ਰੂਪ ਵਿਚ ਪੇਸ਼ ਕੀਤੇ ਗਏ ਹਨ। ਕਾਰਡ ਦੇ ਕਵਰ ਪੇਜ 'ਤੇ ਵੈਡਿੰਗ ਪਾਸਪੋਰਟ ਲਿਖਿਆ ਗਿਆ ਹੈ। ਜੇਕਰ ਕਾਰਡ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਵਿਆਹ ਦਾ ਕਾਰਡ ਬਾਜ਼ਾਰ ਵਿਚ ਸਿਰਫ਼ 10 ਰੁਪਏ ਵਿਚ ਉਪਲਬਧ ਹੈ।

ਇਹ ਵੀ ਪੜ੍ਹੋ-  ਤੈਸ਼ 'ਚ ਆਏ ਜਵਾਈ ਨੇ ਸਹੁਰੇ ਨੂੰ ਮਾਰੀ ਗੋਲੀ, ਫਿਰ...

ਨੌਜਵਾਨਾਂ ਨੂੰ ਆਕਰਸ਼ਿਤ ਕਰ ਰਿਹਾ ਵਿਆਹ ਦਾ ਕਾਰਡ

ਕਾਰਡ ਬਣਾਉਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਸ ਨੇ ਇਹ ਕਾਰਡ ਆਪਣੀ ਭੈਣ ਦੇ ਵਿਆਹ ਲਈ ਬਣਾਇਆ ਸੀ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਵਿਅਕਤੀ ਵਿਦੇਸ਼ ਨਹੀਂ ਜਾ ਰਿਹਾ ਹੈ। ਉਸ ਨੇ ਕੁਝ ਸੋਸ਼ਲ ਮੀਡੀਆ ਸਾਈਟ 'ਤੇ ਅਜਿਹਾ ਕੁਝ ਦੇਖਿਆ ਸੀ ਜਿਸ ਤੋਂ ਬਾਅਦ ਉਸ ਨੇ ਵਿਆਹ ਦਾ ਪਾਸਪੋਰਟ ਕਾਰਡ ਪ੍ਰਿੰਟ ਕੀਤਾ ਸੀ ਜੋ ਕਾਫੀ ਵਧੀਆ ਲੱਗ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News