ਹੁਣ ਸਿਰਫ਼ 3 ਦਿਨਾਂ ''ਚ ਬਿਨਾਂ ਪੁਲਸ ਵੈਰੀਫਿਕੇਸ਼ਨ ਮਿਲੇਗਾ Passport, ਜਾਣੋ ਕੀ ਹੈ ਪੂਰਾ Process

Friday, Jun 13, 2025 - 12:23 PM (IST)

ਹੁਣ ਸਿਰਫ਼ 3 ਦਿਨਾਂ ''ਚ ਬਿਨਾਂ ਪੁਲਸ ਵੈਰੀਫਿਕੇਸ਼ਨ ਮਿਲੇਗਾ Passport, ਜਾਣੋ ਕੀ ਹੈ ਪੂਰਾ Process

ਨੈਸ਼ਨਲ ਡੈਸਕ- ਜੇਕਰ ਅਚਾਨਕ ਵਿਦੇਸ਼ ਜਾਣ ਦੀ ਜ਼ਰੂਰਤ ਪੈ ਜਾਵੇ, ਤਾਂ ਪਾਸਪੋਰਟ ਪ੍ਰਾਪਤ ਕਰਨ ਦੀ ਲੰਬੀ ਪ੍ਰਕਿਰਿਆ ਕਿਸੇ ਵੱਡੀ ਚਿੰਤਾ ਤੋਂ ਘੱਟ ਨਹੀਂ ਹੈ। ਅਜਿਹੇ ਸਮੇਂ 'ਤੇ 'ਤਤਕਾਲ ਪਾਸਪੋਰਟ' ਇਕ ਵਧੀਆ ਵਿਕਲਪ ਸਾਬਤ ਹੁੰਦਾ ਹੈ। ਇਹ ਸਹੂਲਤ ਉਨ੍ਹਾਂ ਲੋਕਾਂ ਲਈ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨੂੰ ਮੈਡੀਕਲ ਐਮਰਜੈਂਸੀ, ਸਰਕਾਰੀ ਕੰਮ ਜਾਂ ਕਿਸੇ ਹੋਰ ਮਹੱਤਵਪੂਰਨ ਕਾਰਨ ਕਰਕੇ ਤੁਰੰਤ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ।

ਤਤਕਾਲ ਪਾਸਪੋਰਟ ਕੀ ਹੈ?

'ਤਤਕਾਲ ਯੋਜਨਾ' ਦੇ ਤਹਿਤ ਪਾਸਪੋਰਟ ਲਈ ਅਰਜ਼ੀ ਦੇਣ ਵਾਲਿਆਂ ਨੂੰ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਘਰ ਪਹੁੰਚਾ ਦਿੱਤਾ ਜਾਂਦਾ ਹੈ- ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲਾਂ ਪੁਲਸ ਵੈਰੀਫਿਕੇਸ਼ਨ ਦੀ ਕੋਈ ਲੋੜ ਨਹੀਂ ਹੈ। ਜਦੋਂ ਕਿ ਇਕ ਆਮ ਪਾਸਪੋਰਟ ਬਣਾਉਣ 'ਚ 30 ਤੋਂ 45 ਦਿਨ ਲੱਗਦੇ ਹਨ, ਤਤਕਾਲ ਪਾਸਪੋਰਟ ਕੁਝ ਦਿਨਾਂ 'ਚ ਉਪਲਬਧ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਵਿਚਾਲੇ ਮੌਸਮ ਵਿਭਾਗ ਨੇ ਕਰ'ਤੀ ਮੀਂਹ-ਹਨੇਰੀ ਤੇ ਤੂਫ਼ਾਨ ਦੀ ਭਵਿੱਖਬਾਣੀ

ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ?

ਪਾਸਪੋਰਟ ਸੇਵਾ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਹੇਠ ਲਿਖੇ ਦਸਤਾਵੇਜ਼ਾਂ 'ਚੋਂ ਕੋਈ ਵੀ ਤਿੰਨ ਦਸਤੇਵਜ਼ ਜਮ੍ਹਾ ਕਰਨਾ ਲਾਜ਼ਮੀ ਹੈ:

ਆਧਾਰ ਕਾਰਡ ਜਾਂ ਈ-ਆਧਾਰ

ਵੋਟਰ ਆਈਡੀ

ਸਰਕਾਰੀ ਜਾਂ ਨਿੱਜੀ ਕੰਪਨੀ ਦੀ ਸੇਵਾ ਆਈਡੀ

ਜਾਤੀ ਸਰਟੀਫਿਕੇਟ (ਐੱਸਸੀ/ਐੱਸਟੀ/ਓਬੀਸੀ)

ਪੈਨਸ਼ਨ ਨਾਲ ਸਬੰਧਤ ਦਸਤਾਵੇਜ਼ (ਜਿਵੇਂ ਕਿ ਪੈਨਸ਼ਨ ਬੁੱਕ)

ਪੈਨ ਕਾਰਡ

ਵੈਧ ਡਰਾਈਵਿੰਗ ਲਾਇਸੈਂਸ

ਇਹ ਵੀ ਪੜ੍ਹੋ : PM ਮੋਦੀ ਨੇ ਪਲੇਨ ਕ੍ਰੈਸ਼ 'ਚ ਬਚੇ ਇਕਲੌਤੇ ਵਿਅਕਤੀ ਨਾਲ ਕੀਤੀ ਮੁਲਾਕਾਤ, ਦੱਸਿਆ ਕਿੰਝ ਬਚੀ ਜਾਨ

ਤਤਕਾਲ ਪਾਸਪੋਰਟ ਫੀਸ-

 

ਪਾਸਪੋਰਟ ਦੀ ਕਿਸਮ ਵੈਧਤਾ ਪੰਨੇ ਫੀਸ
New/Reissue – General 10 ਸਾਲ 36 3500 ਰੁਪਏ
ਨਵਾਂ/ਮੁੜ ਜਾਰੀ- ਆਮ 10 ਸਾਲ 60 4 ਹਜ਼ਾਰ ਰੁਪਏ
ਗੁਆਚਿਆ/ਨੁਕਸਾਨ/ਚੋਰੀ ਹੋਇਆ ਪਾਸਪੋਰਟ- As per remaining validity 36 5 ਹਜ਼ਾਰ ਰੁਪਏ

ਪਾਸਪੋਰਟ ਪ੍ਰਾਪਤ ਕਰਨ 'ਚ ਕਿੰਨਾ ਸਮਾਂ ਲੱਗੇਗਾ?

ਅਰਜ਼ੀ ਫਾਰਮ ਜਮ੍ਹਾਂ ਕਰਨ ਤੋਂ ਬਾਅਦ, ਜਦੋਂ ਅਰਜ਼ੀ ਦੀ ਸਥਿਤੀ 'ਮਨਜ਼ੂਰ' ਵਜੋਂ ਦਿੱਸੇ ਤਾਂ ਉਸ ਦੇ ਤੀਜੇ ਕੰਮਕਾਜੀ ਦਿਨ ਪਾਸਪੋਰਟ ਭੇਜ ਦਿੱਤਾ ਜਾਂਦਾ ਹੈ। ਧਿਆਨ 'ਚ ਰੱਖੋ ਕਿ ਅਰਜ਼ੀ ਦਾ ਦਿਨ ਗਿਣਤੀ 'ਚ ਸ਼ਾਮਲ ਨਹੀਂ ਕੀਤਾ ਜਾਂਦਾ।

ਇਹ ਵੀ ਪੜ੍ਹੋ : ਇੰਝ ਪਤਾ ਲੱਗੇਗਾ ਕਿ ਆਖ਼ਿਰ ਕਿਉਂ ਤੇ ਕਿਵੇਂ ਹੋਇਆ ਪਲੇਨ ਕ੍ਰੈਸ਼ ! ਸਾਹਮਣੇ ਆਵੇਗਾ ਅਸਲ ਕਾਰਨ

ਕਿਸ ਨੂੰ ਤਤਕਾਲ ਪਾਸਪੋਰਟ ਨਹੀਂ ਮਿਲੇਗਾ?

ਕੁਝ ਸ਼੍ਰੇਣੀਆਂ ਦੇ ਲੋਕ ਤਤਕਾਲ ਯੋਜਨਾ ਦਾ ਲਾਭ ਨਹੀਂ ਲੈ ਸਕਦੇ:-

ਜੋ ਭਾਰਤੀ ਮਾਪਿਆਂ ਦੇ ਬੱਚੇ ਹਨ ਪਰ ਭਾਰਤ ਤੋਂ ਬਾਹਰ ਪੈਦਾ ਹੋਏ ਹਨ

ਜਿਨ੍ਹਾਂ ਨੂੰ ਗ੍ਰਹਿ ਮੰਤਰਾਲੇ (MHA) ਦੁਆਰਾ ਨਾਗਰਿਕਤਾ ਦਿੱਤੀ ਗਈ ਹੈ

ਉਹ ਲੋਕ ਜੋ ਨਾਮ ਬਦਲਣ ਲਈ ਅਰਜ਼ੀ ਦੇ ਰਹੇ ਹੋਣ

ਜੰਮੂ ਅਤੇ ਕਸ਼ਮੀਰ ਦੇ ਨਿਵਾਸੀ

ਗੋਦ ਲਏ ਬੱਚੇ (ਭਾਰਤੀ ਜਾਂ ਵਿਦੇਸ਼ੀ ਮਾਪਿਆਂ ਦੁਆਰਾ)

ਉਹ ਬੱਚੇ ਜਿਨ੍ਹਾਂ ਦੇ ਮਾਪੇ ਵੱਖ ਹੋਏ ਹਨ ਪਰ ਅਧਿਕਾਰਤ ਤੌਰ 'ਤੇ ਤਲਾਕਸ਼ੁਦਾ ਨਹੀਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News