ਹੁਣ ਟੈਲੀਫੋਨ ਰਾਹੀਂ ਵੀ ਦਿੱਤੀ ਜਾ ਸਕੇਗੀ ਪਾਸਪੋਰਟ ਬਣਾਉਣ ਲਈ ਅਰਜ਼ੀ : ਸੁਸ਼ਮਾ
Wednesday, Jun 27, 2018 - 10:12 AM (IST)

ਨਵੀਂ ਦਿੱਲੀ—ਸਰਕਾਰ ਨੇ ਪਾਸਪੋਰਟ ਸੇਵਾਵਾਂ ਨੂੰ ਸੌਖਾ ਬਣਾਉਣ ਸਬੰਧੀ ਇਕ ਹੋਰ ਅਹਿਮ ਕਦਮ ਚੁੱਕਦੇ ਹੋਏ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਇਸ ਲਈ ਅਰਜ਼ੀ ਦੇਣ ਦੇ ਨਾਲ-ਨਾਲ ਟੈਲੀਫੋਨ ਰਾਹੀਂ ਵੀ ਅਰਜ਼ੀ ਦੇਣ ਦੀ ਸਹੂਲਤ ਮੰਗਲਵਾਰ ਤੋਂ ਸ਼ੁਰੂ ਕਰ ਦਿੱਤੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 'ਪਾਸਪੋਰਟ ਸੇਵਾ ਮੈਰਿਜ ਸਰਟੀਫਿਕੇਟ ਦੀ ਲੋੜ ਨਹੀਂ ਸੁਸ਼ਮਾ ਨੇ ਕਿਹਾ ਕਿ ਪਾਸਪੋਰਟ ਬਣਵਾਉਣ ਲਈ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਨ੍ਹਾਂ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਹੁਣ ਪਾਸਪੋਰਟ ਬਣਵਾਉਣ ਲਈ ਮੈਰਿਜ ਸਰਟੀਫਿਕੇਟ ਦੀ ਲੋੜ ਨਹੀਂ ਪਵੇਗੀ।
ਦੱਸਿਆ ਜਾ ਰਿਹਾ ਹੈ ਕਿ ਕਈ ਪੁਰਾਣੇ ਅਤੇ ਔਖੇ ਨਿਯਮਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਵਧੇਰੇ ਮੁਸ਼ਕਲ ਜਨਮ ਮਿਤੀ ਨੂੰ ਲੈ ਕੇ ਆਉਂਦੀ ਸੀ, ਇਸ ਲਈ ਅਸੀਂ ਜਨਮ ਮਿਤੀ ਲਈ ਅਜਿਹੇ ਦਸਤਾਵੇਜ਼ ਸ਼ਾਮਲ ਕੀਤੇ ਹਨ, ਜੋ ਇਸ ਮੁਸ਼ਕਲ ਨੂੰ ਹੱਲ ਕਰ ਦੇਣਗੇ।