ਹਵਾਈ ਅੱਡਿਆਂ 'ਤੇ ਹੁਣ ਬੈਗ 'ਚੋਂ ਲੈਪਟਾਪ-ਮੋਬਾਇਲ ਕੱਢਣ ਦਾ ਝੰਜਟ ਹੋਵੇਗਾ ਖ਼ਤਮ, ਇਹ ਹੈ ਸਰਕਾਰ ਦਾ ਨਵਾਂ ਪਲਾਨ

12/22/2022 5:23:28 PM

ਨਵੀਂ ਦਿੱਲੀ- ਹਵਾਈ ਅੱਡਿਆਂ 'ਤੇ ਲੈਪਟਾਪ, ਮੋਬਾਇਲ ਫੋਨ ਅਤੇ ਚਾਰਜਰ ਨੂੰ ਸਕਰੀਨਿੰਗ ਤੋਂ ਪਹਿਲਾਂ ਬੈਗ 'ਚੋਂ ਕੱਢ ਕੇ ਰੱਖਣ ਕਾਰਨ ਹਵਾਈ ਯਾਤਰੀਆਂ ਦੀ ਲੰਬੀ ਲਾਈਨ ਲੱਗ ਜਾਂਦੀ ਹੈ ਅਤੇ ਇਸ ਵਿਚ ਯਾਤਰੀਆਂ ਦਾ ਕਾਫੀ ਸਮਾਂ ਬਰਬਾਦ ਹੁੰਦਾ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਹਵਾਈ ਅੱਡਿਆਂ 'ਤੇ ਜਲਦ ਹੀ ਅਜਿਹੇ ਨਵੇਂ ਸਕੈਨਰ ਲਗਾਏ ਜਾਣਗੇ ਜਿਸ ਨਾਲ ਯਾਤਰੀ ਆਪਣੇ ਬੈਗ 'ਚੋਂ ਲੈਪਟਾਪ, ਮੋਬਾਇਲ ਆਦਿ ਕੱਢੇ ਬਿਨਾਂ ਹੀ ਐਂਟਰੀ ਕਰ ਸਕਣਗੇ।

ਇਹ ਵੀ ਪੜ੍ਹੋ– ਚੀਨ 'ਚ ਕਹਿਰ ਵਰ੍ਹਾਉਣ ਵਾਲਾ ਕੋਰੋਨਾ ਦਾ ਨਵਾਂ ਵੇਰੀਐਂਟ ਪੁੱਜਾ ਭਾਰਤ, ਮਿਲਿਆ ਪਹਿਲਾ ਮਰੀਜ਼

ਜ਼ਿਕਰਯੋਗ ਹੈ ਕਿ ਹੁਣ ਤਕ ਲੈਪਟਾਪ ਨੂੰ ਬੈਗ 'ਚੋਂ ਕੱਢ ਕੇ ਐਕਸਰੇ ਮਸ਼ੀਨ 'ਚ ਰੱਖਣਾ ਪੈਂਦਾ ਹੈ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਆਂ ਸਕਰੀਨਿੰਗ ਮਸ਼ੀਨਾਂ ਦੇ ਆਉਣ ਨਾਲ ਜਾਂਚ ਲਈ ਲੈਪਟਾਪ ਨੂੰ ਬੈਗ 'ਚੋਂ ਕੱਢਣ ਦੀ ਲੋੜ ਨਹੀਂ ਪਵੇਗੀ। 

ਇਹ ਵੀ ਪੜ੍ਹੋ– ‘ਬੇਸ਼ਰਮ ਰੰਗ’ ਵਿਵਾਦ : ਪੁਜਾਰੀ ਨੇ ਦਿੱਤੀ ਸ਼ਾਹਰੁਖ ਖਾਨ ਨੂੰ ਜ਼ਿੰਦਾ ਸਾੜਨ ਦੀ ਧਮਕੀ

ਅਮਰੀਕਾ-ਯੂਰਪ ਦੇ ਹਵਾਈ ਅੱਡਿਆਂ 'ਤੇ ਹੈ ਇਹ ਤਕਨਾਲੋਜੀ

ਅੰਗਰੇਜੀ ਦੀ ਇਕ ਅਖਬਾਰ ਦੀ ਰਿਪੋਰਟ ਮੁਤਾਬਕ ਨਾਗਰ ਵਿਮਾਨਨ ਸੁਰੱਖਿਆ ਲਈ ਜ਼ਿੰਮੇਵਾਰ ਨਾਗਰ ਵਿਮਾਨਨ ਸੁਰੱਖਿਆ ਬਿਊਰੋ (ਬੀ.ਸੀ.ਏ.ਐੱਸ.) ਇਕ ਮਹੀਨੇ ਦੇ ਅੰਦਰ ਤਕਨੀਕੀ ਮਾਨਦੰਡ ਜਾਰੀ ਕਰੇਗਾ, ਜਿਸ ਤੋਂ ਬਾਅਦ ਹਵਾਈ ਅੱਡਿਆਂ 'ਤੇ ਯਾਤਰੀ ਦੇ ਇਲੈਕਟ੍ਰੋਨਿਕ ਡਿਵਾਈਸ ਨੂੰ ਬਾਹਰ ਕੱਢੇ ਬਿਨਾਂ ਬੈਗ ਨੂੰ ਸਕਰੀਨ ਕਰਨ ਲਈ ਆਧੁਨਿਕ ਮਸ਼ੀਨਾਂ ਲਗਾਈਆਂ ਜਾਣਗੀਆਂ। ਦੱਸ ਦੇਈਏ ਕਿ ਅਮਰੀਕਾ ਅਤੇ ਯੂਰਪ ਦੇ ਕਈ ਹਵਾਈ ਅੱਡਿਆਂ 'ਤੇ ਪਹਿਲਾਂ ਤੋਂ ਹੀ ਇਹ ਤਕਨਾਲੋਜੀ ਇਸਤੇਮਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ– ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ

ਪਹਿਲਾਂ ਦਿੱਲੀ, ਮੁੰਬਈ, ਬੇਂਗਲੁਰੂ ਦੇ ਹਵਾਈ ਅੱਡਿਆਂ 'ਤੇ ਲੱਗਣਗੀਆਂ ਮਸ਼ੀਨਾਂ

ਕੇਂਦਰੀ ਨਾਗਰਿਕ ਉਡਾਣ ਮੰਤਰਾਲਾ ਦੇ ਇਕ ਅਧਿਕਾਰੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਸਾਡਾ ਉਦੇਸ਼ ਯਾਤਰੀਆਂ ਨੂੰ ਤੇਜ਼ੀ ਨਾਲ ਅਤੇ ਬਿਹਤਰ ਸੁਰੱਖਿਆ ਉਪਕਰਣਾਂ ਦੇ ਨਾਲ ਕੱਢਣਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੀਆਂ ਮਸ਼ੀਨਾਂ ਪਹਿਲਾਂ ਦਿੱਲੀ, ਮੁੰਬਈ, ਬੇਂਗਲੁਰੂ ਅਤੇ ਹੈਦਰਾਬਾਦ ਵਰਗੇ ਸਾਰੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਇਕ ਸਾਲ ਦੇ ਅੰਦਰ ਹੋਰ ਹਵਾਈ ਅੱਡਿਆਂ 'ਤੇ ਪਹੁੰਚ ਜਾਣਗੀਆਂ। 

ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਮਿਲ ਰਿਹੈ 20 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ


Rakesh

Content Editor

Related News