ਯਾਤਰੀਆਂ ਨਾਲ ਭਰੀ Train ''ਚ ਬੰਬ! ਕਾਸ਼ੀ ਐਕਸਪ੍ਰੈਸ ''ਚ ਪੈ ਗਈਆਂ ਭਾਜੜਾਂ, ਛਾਲਾਂ ਮਾਰ ਗਏ ਲੋਕ
Tuesday, Jan 06, 2026 - 01:05 PM (IST)
ਮਾਊ (ਯੂਪੀ) : ਮਾਊ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਗੋਰਖਪੁਰ ਤੋਂ ਲੋਕਮਾਨਿਆ ਤਿਲਕ ਟਰਮੀਨਲ (ਮੁੰਬਈ) ਜਾ ਰਹੀ ਇੱਕ ਟ੍ਰੇਨ ਵਿੱਚ ਬੰਬ ਰੱਖੇ ਜਾਣ ਦੀ ਧਮਕੀ ਮਿਲੀ। ਇਸ ਧਮਕੀ ਨਾਲ ਰੇਲ ਗੱਡੀ ਵਿਚ ਮੌਜੂਦ ਯਾਤਰੀਆਂ ਵਿਚ ਹਫ਼ੜਾ-ਦਫ਼ੜੀ ਮਚ ਗਈ। ਧਮਕੀ ਦੀ ਸੂਚਨਾ ਮਿਲਣ ਮਗਰੋਂ ਰੇਲ ਗੱਡੀ ਜਦੋਂ ਮਾਊ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਪੁਲਸ, ਰਾਜ ਰੇਲਵੇ ਪੁਲਸ ਅਤੇ ਰੇਲਵੇ ਸੁਰੱਖਿਆ ਬਲ ਦੀ ਇੱਕ ਸਾਂਝੀ ਟੀਮ ਨੇ ਤੁਰੰਤ ਟ੍ਰੇਨ ਨੂੰ ਖਾਲੀ ਕਰਵਾਇਆ।
ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਮਿਲਣਗੇ 20 ਲੱਖ Free ਲੈਪਟਾਪ, ਇਸ ਸੂਬੇ ਦੇ CM ਦਾ ਵੱਡਾ ਐਲਾਨ
ਇਸ ਦੌਰਾਨ ਯਾਤਰੀਆਂ ਨੇ ਬਾਹਰ ਨੂੰ ਦੋੜਨਾ ਸ਼ੁਰੂ ਕਰ ਦਿੱਤਾ। ਫਿਰ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਟ੍ਰੇਨ ਦੀ ਪੂਰੀ ਤਲਾਸ਼ੀ ਲਈ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਲਸ ਸੁਪਰਡੈਂਟ ਇਲਾ ਮਾਰਨ ਨੇ ਦੱਸਿਆ ਕਿ ਅੱਜ ਸਵੇਰੇ 9:30 ਵਜੇ ਕੰਟਰੋਲ ਰੂਮ ਨੂੰ ਗੋਰਖਪੁਰ ਤੋਂ ਮੁੰਬਈ ਦੇ ਲੋਕਮਾਨਿਆ ਤਿਲਕ ਟਰਮੀਨਲ ਜਾ ਰਹੀ ਕਾਸ਼ੀ ਐਕਸਪ੍ਰੈਸ 'ਤੇ ਬੰਬ ਦੀ ਧਮਕੀ ਦੀ ਰਿਪੋਰਟ ਮਿਲੀ। ਇਸ ਤੋਂ ਬਾਅਦ ਪੁਲਸ, ਰਾਜ ਰੇਲਵੇ ਪੁਲਸ ਅਤੇ ਰੇਲਵੇ ਸੁਰੱਖਿਆ ਬਲ ਦੀ ਇੱਕ ਟੀਮ ਮਾਊ ਰੇਲਵੇ ਸਟੇਸ਼ਨ 'ਤੇ ਪਹੁੰਚੀ। ਜਿਵੇਂ ਹੀ ਟ੍ਰੇਨ ਸਟੇਸ਼ਨ 'ਤੇ ਪਹੁੰਚੀ, ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ। ਹਰੇਕ ਕੋਚ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ
ਪਲੇਟਫਾਰਮ ਨੰਬਰ ਇੱਕ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਸੁਰੱਖਿਅਤ ਕਰ ਦਿੱਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਜਾਂਚ ਦੌਰਾਨ ਇੱਕ ਸ਼ੱਕੀ ਬੈਗ ਮਿਲਿਆ ਸੀ ਪਰ ਉਸ ਵਿੱਚੋਂ ਕੋਈ ਬੰਬ ਜਾਂ ਹੋਰ ਅਜਿਹੀ ਸਮੱਗਰੀ ਨਹੀਂ ਮਿਲੀ। ਹਾਲਾਂਕਿ, ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਟ੍ਰੇਨ ਦੇ ਅੱਗੇ ਜਾਣ ਬਾਰੇ ਫੈਸਲਾ ਲਿਆ ਜਾਵੇਗਾ। ਪੁਲਸ ਸੁਪਰਡੈਂਟ ਨੇ ਕਿਹਾ ਕਿ ਇਸ ਅਚਾਨਕ ਕਾਰਵਾਈ ਕਾਰਨ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ। ਹਾਲਾਂਕਿ, ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸ਼ਾਂਤ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
