ਇੰਡੀਗੋ ਦੀ ਹਵਾਈ ਯਾਤਰਾ ਨੂੰ ਲੈ ਕੇ ਯਾਤਰੀ ਦੀ ਪੋਸਟ ਨੇ ਵਧਾਈ ਏਅਰਲਾਈਨ ਦੀ ਚਿੰਤਾ, ਮੰਗੀ ਮੁਆਫ਼ੀ
Tuesday, Mar 26, 2024 - 05:25 PM (IST)
ਨੈਸ਼ਨਲ ਡੈਸਕ : ਪਿਛਲੇ ਕਾਫ਼ੀ ਸਮੇਂ ਤੋਂ ਇੰਡੀਗੋ ਦੀਆਂ ਉਡਾਣਾਂ ਵਿੱਚ ਕਈ ਅਸਾਧਾਰਨ ਘਟਨਾਵਾਂ ਵਾਪਰੀਆਂ ਹਨ, ਜਿਵੇਂ ਕਦੇ ਸੀਟ ਦੇ ਕੁਸ਼ਨ ਗਾਇਬ ਹੋ ਗਏ ਅਤੇ ਕਦੇ ਸੈਂਡਵਿਚ ਵਿੱਚ ਪੇਚ ਪਾਏ ਹੋਏ ਮਿਲੇ। ਹਾਲ ਹੀ ਵਿੱਚ ਇੱਕ ਔਰਤ ਨੇ ਇੰਡੀਗੋ ਏਅਰਲਾਈਨਜ਼ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਰ ਕਰਨ ਦੇ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਐਕਸ (ਪਹਿਲਾਂ ਟਵਿੱਟਰ) ਯੂਜ਼ਰ ਸ਼੍ਰਿੰਖਲਾ ਸ਼੍ਰੀਵਾਸਤਵ ਨੇ ਸ਼ਨੀਵਾਰ ਨੂੰ ਆਪਣੀ ਇੰਡੀਗੋ ਫਲਾਈਟ ਤੋਂ ਬਾਅਦ ਆਪਣੇ ਖ਼ਰਾਬ ਹੋਏ ਸਮਾਨ ਦੀ ਫੋਟੋ ਸਾਂਝੀ ਕੀਤੀ। ਉਪਭੋਗਤਾ ਨੇ ਵਿਅੰਗਾਤਮਕ ਪੋਸਟ ਦੇ ਸਬੰਧ ਵਿਚ ਲਿਖਦੇ ਹੋਏ ਅਤੇ ਏਅਰਲਾਈਨਾਂ ਨੂੰ ਟੈਗ ਕਰਦੇ ਕਿਹਾ ਕਿ, "ਪਿਆਰੇ @IndiGo6E, ਮੇਰੇ ਸਮਾਨ ਦੀ ਦੇਖਭਾਲ ਕਰਨ ਲਈ ਤੁਹਾਡਾ ਧੰਨਵਾਦ।"
Dear @IndiGo6E ,
— Shrankhla Srivastava (@shrankhla3) March 23, 2024
Thank you for taking care of my luggage :) pic.twitter.com/LdgSHjWA1J
ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ
ਸ਼੍ਰਿੰਖਲਾ ਸ਼੍ਰੀਵਾਸਤਵ ਦੀ ਪੋਸਟ ਜਲਦੀ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਨਾਲ ਇੰਟਰਨੈਟ ਉਪਭੋਗਤਾਵਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗ ਪਈਆਂ। ਇਸ ਪੋਸਟ ਨੂੰ ਪਲੇਟਫਾਰਮ 'ਤੇ 2,80,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਸ ਦੀ ਪੋਸਟ ਨੇ ਇੰਡੀਗੋ ਏਅਰਲਾਈਨਜ਼ ਦਾ ਵੀ ਧਿਆਨ ਖਿੱਚਿਆ, ਜਿਸ ਨੇ ਮੁਆਫ਼ੀ ਮੰਗੀ ਅਤੇ ਅਫਸੋਸ ਜ਼ਾਹਰ ਕੀਤਾ। ਦੱਸ ਦੇਈਏ ਕਿ ਜਿੱਥੇ ਉਪਭੋਗਤਾਵਾਂ ਦੇ ਇੱਕ ਵਰਗ ਨੇ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਉਥੇ ਹੀ ਦੂਜੇ ਉਪਭੋਗਤਾਵਾਂ ਨੇ ਖ਼ਰਾਬ ਸਮਾਨ ਦੇ ਪ੍ਰਬੰਧਨ ਨੂੰ ਲੈ ਕੇ ਏਅਰਲਾਈਨ ਦੀ ਆਲੋਚਨਾ ਕੀਤੀ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਏਅਰਲਾਈਨ ਨੇ ਟਵੀਟ ਕੀਤਾ, "ਨਮਸਤੇ, ਤੁਹਾਨੂੰ ਹੋਈ ਅਸੁਵਿਧਾ ਦੇ ਲਈ ਅਸੀਂ ਮੁਆਫ਼ੀ ਚਾਹੁੰਦੇ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸਾਨੂੰ ਜਾਂਚ ਲਈ ਕੁਝ ਸਮਾਂ ਦਿਓ। ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।" ਇੱਕ ਹੋਰ ਯੂਜ਼ਰ ਨੇ ਕਿਹਾ ਕਿ, "ਪਿਛਲੀ ਦੀਵਾਲੀ 'ਤੇ ਇੰਡੀਗੋ ਦੇ ਸਮਾਨ ਨੂੰ ਸੰਭਾਲਦੇ ਸਮੇਂ ਮੇਰੇ ਸੂਟਕੇਸ ਦੀ ਜ਼ਿਪ ਫਟ ਗਈ ਸੀ। ਇਹ ਇੱਕ ਨਰਮ ਸਾਮਾਨ ਵਾਲਾ ਸੂਟਕੇਸ ਸੀ, ਇਸ ਲਈ ਬਹੁਤ ਜ਼ਿਆਦਾ ਖ਼ਰਾਬ ਨਹੀਂ ਹੋਇਆ।''
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8