ਪਿਛਲੇ 10 ਦਿਨਾਂ ''ਚ ਯਮੁਨਾ ਤੋਂ ਕੱਢਿਆ ਗਿਆ 1,300 ਟਨ ਕੂੜਾ : ਪ੍ਰਵੇਸ਼ ਵਰਮਾ

Wednesday, Mar 05, 2025 - 03:04 PM (IST)

ਪਿਛਲੇ 10 ਦਿਨਾਂ ''ਚ ਯਮੁਨਾ ਤੋਂ ਕੱਢਿਆ ਗਿਆ 1,300 ਟਨ ਕੂੜਾ : ਪ੍ਰਵੇਸ਼ ਵਰਮਾ

ਨਵੀਂ ਦਿੱਲੀ- ਦਿੱਲੀ ਦੇ ਸਿੰਚਾਈ ਅਤੇ ਹੜ੍ਹ ਕੰਟਰੋਲ ਮੰਤਰੀ ਪ੍ਰਵੇਸ਼ ਵਰਮਾ ਨੇ ਬੁੱਧਵਾਰ ਨੂੰ ਕਿਸ਼ਤੀ ਰਾਹੀਂ ਯਮੁਨਾ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਪਿਛਲੇ 10 ਦਿਨਾਂ 'ਚ ਨਦੀ 'ਚੋਂ 1,300 ਟਨ ਕੂੜਾ ਹਟਾਇਆ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਾਲ ਹੀ 'ਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਯਮੁਨਾ ਨੂੰ ਸਾਫ਼ ਕਰਨ ਦਾ ਵਾਅਦਾ ਕੀਤਾ ਸੀ। ਵਰਮਾ ਨੇ ਕਿਹਾ,“ਦਿੱਲੀ ਨੂੰ 2023 'ਚ ਹੜ੍ਹਾਂ ਦਾ ਸਾਹਮਣਾ ਕਰਨਾ ਪਵੇਗਾ। ਪਹਿਲਾਂ ਸਾਰੇ ਪਾਣੀ ਦੇ ਗੇਟ ਬੰਦ ਸਨ ਪਰ ਹੁਣ ਭਵਿੱਖ 'ਚ ਹੜ੍ਹਾਂ ਨੂੰ ਰੋਕਣ ਲਈ ਉਨ੍ਹਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਉੱਚਾ ਕਰ ਦਿੱਤਾ ਗਿਆ ਹੈ।'' ਮੰਤਰੀ ਨੇ ਕਿਹਾ,"ਸਾਡੀ ਸਭ ਤੋਂ ਵੱਡੀ ਵਚਨਬੱਧਤਾ ਯਮੁਨਾ ਨੂੰ ਪੂਰੀ ਤਰ੍ਹਾਂ ਸਾਫ਼ ਅਤੇ ਬਹਾਲ ਕਰਨਾ ਹੈ। ਪਿਛਲੇ 10 ਦਿਨਾਂ 'ਚ 1,300 ਟਨ ਕੂੜਾ ਹਟਾਇਆ ਗਿਆ ਹੈ। ਦਿੱਲੀ ਵਿਕਾਸ ਅਥਾਰਟੀ ਨਦੀ ਦੇ ਤਲ ਨੂੰ ਬਹਾਲ ਕਰੇਗੀ ਅਤੇ ਕਬਜ਼ੇ ਹਟਾਏ ਜਾ ਰਹੇ ਹਨ।''

ਉਨ੍ਹਾਂ ਇਹ ਵੀ ਕਿਹਾ ਕਿ ਨਦੀ 'ਚ ਗੰਦਾ ਪਾਣੀ ਸੁੱਟਣ ਵਾਲੀ 18 ਮੁੱਖ ਨਾਲਿਆਂ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਸਥਾਪਤ ਕੀਤੇ ਜਾਣਗੇ।'' ਵਰਮਾ ਨੇ ਕਿਹਾ,''ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ, ਨਵੇਂ ਐੱਸਟੀਪੀ ਸਥਾਪਤ ਕੀਤੇ ਜਾਣਗੇ ਅਤੇ ਮੌਜੂਦਾ ਐੱਸਟੀਪੀ ਦੀ ਸਮਰੱਥਾ ਵਧਾਈ ਜਾਵੇਗੀ। ਸਾਰੇ ਐੱਸਟੀਪੀ 2 ਸਾਲਾਂ ਦੇ ਅੰਦਰ ਸਥਾਪਤ ਹੋਣ ਦੀ ਉਮੀਦ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਦਹਾਕੇ 'ਚ ਨਦੀ ਨੂੰ ਸਾਫ਼ ਕਰਨ ਲਈ ਕੋਈ ਮਹੱਤਵਪੂਰਨ ਕੰਮ ਨਹੀਂ ਕੀਤਾ ਗਿਆ, ਇੱਥੋਂ ਤੱਕ ਕਿ 'ਕਾਗਜ਼ਾਂ 'ਤੇ ਕੁਝ ਵੀ ਨਹੀਂ' ਕੀਤਾ ਗਿਆ। ਵਰਮਾ ਨੇ ਕਿਹਾ,"ਪਿਛਲੀ ਸਰਕਾਰ ਨੇ ਕਦੇ ਯਮੁਨਾ 'ਤੇ ਕੰਮ ਕਰਨ ਬਾਰੇ ਸੋਚਿਆ ਵੀ ਨਹੀਂ ਸੀ ਪਰ ਹੁਣ ਨਾ ਸਿਰਫ਼ ਦਿੱਲੀ ਸਰਕਾਰ ਬਲਕਿ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਖੁਦ ਇਸ 'ਚ ਸ਼ਾਮਲ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News