ਮੁੱਖ ਮੰਤਰੀ ਰੇਖਾ ਗੁਪਤਾ ਨੇ ''ਦਿੱਲੀ ਕੋ ਕੂੜਾ ਸੇ ਆਜ਼ਾਦੀ'' ਸਫਾਈ ਮੁਹਿੰਮ ਕੀਤੀ ਸ਼ੁਰੂ
Friday, Aug 01, 2025 - 11:29 AM (IST)

ਨੈਸ਼ਨਲ ਡੈਸਕ: ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਦੀ ਮਹੀਨਾ ਭਰ ਚੱਲਣ ਵਾਲੀ ਸਫਾਈ ਮੁਹਿੰਮ 'ਦਿੱਲੀ ਕੋ ਕੂੜਾ ਸੇ ਆਜ਼ਾਦੀ' ਦੀ ਸ਼ੁਰੂਆਤ ਝਾੜੂ ਲਗਾ ਕੇ ਕੀਤੀ। ਇਸ ਮੁਹਿੰਮ ਦੌਰਾਨ ਉਨ੍ਹਾਂ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਾ ਦੌਰਾ ਕੀਤਾ। ਕਸ਼ਮੀਰੀ ਗੇਟ 'ਤੇ ਸਥਿਤ ਵਿਭਾਗੀ ਦਫ਼ਤਰ ਦਾ ਨਿਰੀਖਣ ਕਰਦੇ ਹੋਏ ਰੇਖਾ ਗੁਪਤਾ ਨੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ, "ਮੈਂ ਪਹਿਲੀ ਵਾਰ ਇਸ ਦਫ਼ਤਰ ਵਿੱਚ ਆਈ ਹਾਂ। ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਅਧਿਕਾਰੀ ਅਜਿਹੀ ਇਮਾਰਤ ਵਿੱਚ ਕੰਮ ਕਰਦੇ ਹਨ ਜਿੱਥੇ ਕਿਸੇ ਵੀ ਸਮੇਂ ਪੱਖੇ ਡਿੱਗ ਸਕਦੇ ਹਨ ਅਤੇ ਛੱਤ ਤੋਂ ਪਾਣੀ ਟਪਕ ਰਿਹਾ ਹੈ।"
ਇਹ ਵੀ ਪੜ੍ਹੋ...ਕਿਸਾਨਾਂ ਲਈ GOOD NEWS ! ਇਸ ਦਿਨ ਬੈਂਕ ਖਾਤਿਆਂ 'ਚ ਆਉਣਗੇ ਪੈਸੇ
ਮੁੱਖ ਮੰਤਰੀ ਗੁਪਤਾ ਨੇ ਦਫ਼ਤਰ ਦੇ ਹਰ ਕੋਨੇ ਦਾ ਨੇੜਿਓਂ ਨਿਰੀਖਣ ਕੀਤਾ। ਪੁਰਾਣੇ ਪੋਸਟਰ ਅਤੇ ਫਾਈਲਾਂ ਹਟਾਈਆਂ ਅਤੇ ਝਾੜੂ ਨਾਲ ਸਾਫ਼ ਕੀਤਾ। ਉਨ੍ਹਾਂ ਕਿਹਾ, "ਇਸ ਇਮਾਰਤ ਨੂੰ 2021 ਵਿੱਚ ਅੱਗ ਲੱਗ ਗਈ ਸੀ, ਫਿਰ ਵੀ ਕੋਈ ਮੁਰੰਮਤ ਨਹੀਂ ਕੀਤੀ ਗਈ।" ਦਿੱਲੀ ਦੀ ਪਿਛਲੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ "ਸ਼ੀਸ਼ ਮਹਿਲ ਬਣਾਉਣ 'ਤੇ ਕਰੋੜਾਂ ਰੁਪਏ ਖਰਚ ਕੀਤੇ," ਪਰ ਸਰਕਾਰੀ ਦਫ਼ਤਰਾਂ ਦੀ ਹਾਲਤ ਸੁਧਾਰਨ ਲਈ ਕੋਈ ਕਦਮ ਨਹੀਂ ਚੁੱਕਿਆ।
"दिल्ली को कूड़े से आज़ादी"
— Kapil Mishra (@KapilMishra_IND) August 1, 2025
मुख्यमंत्री @gupta_rekha जी ने ISBT कश्मीरी गेट स्थित महिला एवं बाल विकास कार्यालय में साफ-सफाई की
प्रधानमंत्री @narendramodi जी के स्वच्छ भारत मिशन से प्रेरणा लेते हुए दिल्ली में चलाया जा रहा है सबसे बड़ा स्वच्छता अभियान#DelhiKoKudeSeAzadi pic.twitter.com/BNEcQLtiAv
ਮੁੱਖ ਮੰਤਰੀ ਨੇ ਕਿਹਾ, "ਅੱਜ ਇਸ ਦਫ਼ਤਰ ਦੀ ਹਾਲਤ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਅੱਜ ਤੋਂ ਅਸੀਂ ਇੱਕ ਨਵਾਂ ਸਕੱਤਰੇਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ, ਜਿੱਥੇ ਸਾਰੇ ਵਿਭਾਗ ਇਕੱਠੇ ਹੋਣਗੇ। ਇਸ ਲਈ ਅਸੀਂ ਇੱਕ ਢੁਕਵੀਂ ਜਗ੍ਹਾ ਦੀ ਪਛਾਣ ਕਰਾਂਗੇ।" ਸਵੱਛਤਾ ਅਭਿਆਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੇ ਵਿਭਾਗਾਂ ਵੱਲੋਂ ਆਪਣੇ-ਆਪਣੇ ਦਫ਼ਤਰਾਂ ਦੀ ਸਫ਼ਾਈ ਨਾਲ ਸ਼ੁਰੂ ਹੋਇਆ ਹੈ। ਗੁਪਤਾ ਨੇ ਕਿਹਾ, "ਅਸੀਂ ਇੱਥੇ ਜਮ੍ਹਾਂ ਹੋਏਪੁਰਾਣੀਆਂ ਫਾਈਲਾਂ ਅਤੇ ਕਬਾੜ ਨੂੰ ਸਾਫ਼ ਕਰ ਦਿੱਤਾ ਹੈ। ਨਾਲ ਹੀ, ਕੂੜਾ ਹਟਾਉਣ ਲਈ ਲਾਗੂ ਟੈਂਡਰ ਨਿਯਮਾਂ 'ਤੇ ਵੀ ਮੁੜ ਵਿਚਾਰ ਕਰਨ ਦੀ ਲੋੜ ਹੈ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e