ਵੋਟ ਬੈਂਕ ਦੀ ਰਾਜਨੀਤੀ ਕਾਰਨ ਤੇਲੰਗਾਨਾ ਮੁਕਤੀ ਦਿਵਸ ਮਨਾਉਣ ਤੋਂ ਝਿਜਕਦੀਆਂ ਹਨ ਪਾਰਟੀਆਂ : ਅਮਿਤ ਸ਼ਾਹ

Monday, Sep 18, 2023 - 05:01 PM (IST)

ਵੋਟ ਬੈਂਕ ਦੀ ਰਾਜਨੀਤੀ ਕਾਰਨ ਤੇਲੰਗਾਨਾ ਮੁਕਤੀ ਦਿਵਸ ਮਨਾਉਣ ਤੋਂ ਝਿਜਕਦੀਆਂ ਹਨ ਪਾਰਟੀਆਂ : ਅਮਿਤ ਸ਼ਾਹ

ਹੈਦਰਾਬਾਦ (ਭਾਸ਼ਾ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤੇਲੰਗਾਨਾ ਸੂਬਾ ਬਣਨ ਤੋਂ ਬਾਅਦ ਵੀ ਸਿਆਸੀ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਕਾਰਨ ‘ਤੇਲੰਗਾਨਾ ਮੁਕਤੀ ਦਿਵਸ’ ਮਨਾਉਣ ਤੋਂ ਝਿਜਕਦੀਆਂ ਹਨ। ਸ਼ਾਹ ਨੇ 17 ਸਤੰਬਰ, 1948 ਨੂੰ ਸਾਬਕਾ ਨਿਜ਼ਾਮ ਸ਼ਾਸਨ ਤੋਂ ਖੇਤਰ ਦੀ ਆਜ਼ਾਦੀ ਅਤੇ ਹੈਦਰਾਬਾਦ ਸੂਬੇ ਦੇ ਭਾਰਤੀ ਸੰਘ ’ਚ ਰਲੇਵੇਂ ਦੀ ਯਾਦ ’ਚ ‘ਹੈਦਰਾਬਾਦ ਮੁਕਤੀ ਦਿਵਸ’ ਮਨਾਉਣ ਲਈ ਆਯੋਜਿਤ ਕੇਂਦਰ ਦੇ ਅਧਿਕਾਰਤ ਪ੍ਰੋਗਰਾਮ ’ਚ ਇਹ ਟਿੱਪਣੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ

ਗ੍ਰਹਿ ਮੰਤਰੀ ਨੇ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਕਾਰਨ ਸਿਆਸੀ ਪਾਰਟੀਆਂ ‘ਮੁਕਤੀ ਦਿਵਸ’ ਮਨਾਉਣ ਤੋਂ ਝਿਜਕਦੀਆਂ ਹਨ, ਜੋ ‘ਮੰਦਭਾਗਾ’ ਹੈ। ਉਨ੍ਹਾਂ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੇ ਲੋਕ ਉਨ੍ਹਾਂ ਲੋਕਾਂ ਤੋਂ ਮੂੰਹ ਮੋੜ ਲੈਣਗੇ, ਜੋ ਆਪਣੇ ਦੇਸ਼ ਦੇ ਇਤਿਹਾਸ ਤੋਂ ਮੂੰਹ ਮੋੜਦੇ ਹਨ।’’ ਸ਼ਾਹ ਨੇ ਕਿਹਾ ਕਿ ਦੇਸ਼ ਦੇ ਇਤਿਹਾਸ, ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦਾ ਸਨਮਾਨ ਕਰ ਕੇ ਹੀ ਤੇਲੰਗਾਨਾ ਅਤੇ ਦੇਸ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਬੈਂਕ ਦੀ ਨੌਕਰੀ 'ਚੋਂ ਕੱਢਿਆ ਬਾਹਰ, ਪਰੇਸ਼ਾਨ ਨੌਜਵਾਨ ਨੇ ਗਲ਼ ਲਾਈ ਮੌਤ, ਸੁਸਾਈਡ ਨੋਟ 'ਚ ਖੋਲ੍ਹੇ ਵੱਡੇ ਰਾਜ਼

ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸਲਾਮੀ ਲਈ। ਸ਼ਾਹ ਨੇ ਮੌਜੂਦਾ ਤੇਲੰਗਾਨਾ, ਮਹਾਰਾਸ਼ਟਰ ਅਤੇ ਕਰਨਾਟਕ ’ਚ ਨਿਜ਼ਾਮ ਸ਼ਾਸਨ ਦੌਰਾਨ ਰਜ਼ਾਕਾਰਾਂ (ਨਿਜ਼ਾਮ ਦੇ ਹਥਿਆਰਬੰਦ ਸਮਰਥਕਾਂ) ਵੱਲੋਂ ਕੀਤੇ ਗਏ ਅੱਤਿਆਚਾਰਾਂ ਨੂੰ ਯਾਦ ਕੀਤਾ। ਇਹ ਸੂਬੇ ਤਤਕਾਲੀ ਹੈਦਰਾਬਾਦ ਸ਼ਾਸਨ ਦਾ ਹਿੱਸਾ ਸਨ। ਉਨ੍ਹਾਂ ਨੇ ਹੈਦਰਾਬਾਦ ਦੀ ‘ਮੁਕਤੀ’ ਦਾ ਸਿਹਰਾ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਨਿਜ਼ਾਮ ਦੇ ਰਜ਼ਾਕਾਰਾਂ ਨੇ ਆਤਮਸਮਰਪਣ ਕਰ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ 75 ਸਾਲਾਂ ’ਚ ਕਿਸੇ ਵੀ ਸਰਕਾਰ ਨੇ ਇਤਿਹਾਸਕ ‘ਹੈਦਰਾਬਾਦ ਮੁਕਤੀ ਦਿਵਸ’ ਨਹੀਂ ਮਨਾਇਆ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News