ਸੰਸਦ ਦਾ ਸਰਦ ਰੁੱਤ ਅਜਲਾਸ 22 ਨਵੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ, ਇਕ ਮਹੀਨੇ ਤਕ ਚੱਲੇਗੀ ਕਾਰਵਾਈ

Friday, Oct 15, 2021 - 11:17 AM (IST)

ਸੰਸਦ ਦਾ ਸਰਦ ਰੁੱਤ ਅਜਲਾਸ 22 ਨਵੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ, ਇਕ ਮਹੀਨੇ ਤਕ ਚੱਲੇਗੀ ਕਾਰਵਾਈ

ਨਵੀਂ ਦਿੱਲੀ– ਕੇਂਦਰ ਸਰਕਾਰ ਦੀ ਨਵੰਬਰ ਦੇ ਚੌਥੇ ਹਫਤੇ ’ਚ ਇਕ ਮਹੀਨੇ ਲਈ ਸੰਸਦ ਦਾ ਸਰਦ ਰੁੱਤ ਅਜਲਾਸ ਆਯੋਜਿਤ ਕਰਨ ਦੀ ਯੋਜਨਾ ਹੈ। ਇਕ ਮੀਡੀਆ ਰਿਪੋਰਟ ’ਚ ਸੂਤਰਾਂ ਦ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੰਸਦੀ ਕਾਰਜ ਮੰਤਰਾਲਾ ਅਨੁਸਾਰ ਅਜਲਾਸ 22 ਨਵੰਬਰ ਤੋਂ ਸ਼ੁਰੂ ਹੋ ਕੇ 23 ਦਸੰਬਰ ਤਕ ਖਤਮ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਲਾਸ 15 ਨਵੰਬਰ ਤੋਂ ਸ਼ੁਰੂ ਕਰਨ ਦਾ ਵੀ ਪ੍ਰਸਤਾਵ ਹੈ।

ਸਾਰੇ ਸੰਸਦ ਮੈਂਬਰ ਨੂੰ ਲੱਗ ਚੁੱਕੀਆਂ ਹਨ ਵੈਕਸੀਨ ਦੀਆਂ 2 ਡੋਜ਼
ਸਿਹਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੰਸਦ ਮੈਂਬਰਾਂ ਦੀ ਜਾਂਚ ਕੀਤੀ ਗਈ ਹੈ ਅਤੇ ਪਾਇਆ ਗਿਆ ਕਿ ਸਾਰੇ ਮੈਂਬਰਾਂ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲੱਗ ਚੁੱਕਾ ਹੈ।
ਮਾਨਸੂਨ ਅਜਲਾਸ ਦੌਰਾਨ ਬਾਕੀ ਬਚੇ ਲੋਕਾਂ ਨੂੰ ਵੀ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੇ ਕਹਿਰ ਦੇ ਬਾਅਦ ਤੋਂ ਇਹ ਚੌਥਾ ਅਜਲਾਸ ਹੋਵੇਗਾ। ਮਹਾਮਾਰੀ ਤੋਂ ਬਾਅਦ ਪਹਿਲਾ ਅਜਲਾਸ ਸਤੰਬਰ 2020 ’ਚ ਆਯੋਜਿਤ ਕੀਤਾ ਗਿਆ ਸੀ। ਕਈ ਮੈਂਬਰਾਂ ਦੇ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ਅਜਲਾਸ ’ਚ ਕਟੌਤੀ ਕੀਤੀ ਗਈ ਸੀ ਅਤੇ ਸਰਕਾਰ ਨੇ 2020 ’ਚ ਸਰਦ ਰੁੱਤ ਅਜਲਾਸ ਆਯੋਜਿਤ ਕਰਨ ਦਾ ਫੈਸਲਾ ਕੀਤਾ। ਬਜਟ ਸੈਸ਼ਨ ਜਨਵਰੀ ’ਚ ਆਯੋਜਿਤ ਕੀਤਾ ਗਿਆ ਸੀ ਪਰ ਵਧਦੇ ਮਾਮਲਿਆਂ ਕਾਰਣ ਇਸ ਨੂੰ ਰੋਕ ਦਿੱਤਾ ਗਿਆ ਸੀ। ਮਾਨਸੂਨ ਅਜਲਾਸ ਕੋਵਿਡ-19 ਤੋਂ ਬਾਅਦ ਤੀਜਾ ਸੈਸ਼ਨ ਸੀ ਪਰ ਪੈਗਾਸਸ ਸਪਾਈਵੇਅਰ ’ਤੇ ਚਰਚਾ ਦੀ ਮੰਗ ਸਮੇਤ ਕਈ ਮੁੱਦਿਆਂ ’ਤੇ ਵਿਰੋਧੀ ਧਿਰ ਵੱਲੋਂ ਵਾਰ-ਵਾਰ ਰੁਕਾਵਟ ਪਾਉਣ ਕਾਰਣ ਇਸ ਨੂੰ ਸਮੇਂ ਤੋਂ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ ਸੀ।

ਜਾਰੀ ਰਹਿਣਗੇ ਕੋਵਿਡ ਨਿਯਮ, ਆਰ. ਟੀ.-ਪੀ. ਸੀ. ਆਰ. ਟੈਸਟ ’ਚ ਛੋਟ
ਰਿਪੋਰਟ ਅਨੁਸਾਰ ਵਿੰਟਰ ਸੈਸ਼ਨ ਘੱਟੋ ਤੋਂ ਘੱਟ ਇਕ ਮਹੀਨੇ ਦਾ ਹੋਵੇਗਾ। ਇਸ ਨੂੰ ਇਕ ਮਹੀਨੇ ਤੋਂ ਵੱਧ ਲੰਬਾ ਰੱਖਣ ਦਾ ਵੀ ਸੁਝਾਅ ਹੈ, ਜਿਸ ’ਤੇ ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਵੱਲੋਂ ਆਖਰੀ ਫੈਸਲਾ ਕੀਤਾ ਜਾਵੇਗਾ। ਕੇਂਦਰੀ ਮੰਤਰਾਲਿਆਂ ਨੂੰ ਅਸਥਾਈ ਕਾਨੂੰਨੀ ਏਜੰਡਾ ਭੇਜਣ ਲਈ ਕਿਹਾ ਗਿਆ ਹੈ, ਜਿਸ ਨੂੰ ਉਹ ਅਜਲਾਸ ’ਚ ਅੱਗੇ ਵਧਾਉਣਾ ਚਾਹੁਣਗੇ। ਇਸ ਏਜੰਡੇ ’ਚ ਵਿਭਾਗੀ ਸਥਾਈ ਕਮੇਟੀਆਂ ਦੇ ਬਿੱਲ, ਸਦਨ ਵੱਲੋਂ ਪਾਸ ਬਿੱਲ ਅਤੇ ਨਵੇਂ ਬਿੱਲ ਸ਼ਾਮਲ ਹਨ। ਸੰਸਦੀ ਕਾਰਜ ਮੰਤਰਾਲਾ ਨੇ ਸਿਹਤ ਮੰਤਰਾਲਾ ਦੇ ਨਾਲ ਕੋਵਿਡ-19 ਪ੍ਰੋਟੋਕਾਲ ’ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਕੇਂਦਰ ਵੱਲੋਂ ਮਾਨਸੂਨ ਅਜਲਾਸ ’ਚ ਅਪਨਾਏ ਜਾਣ ਵਾਲੇ ਪ੍ਰੋਟੋਕਾਲ ਨੂੰ ਜਾਰੀ ਰੱਖਣ ਦੀ ਸੰਭਾਵਨਾ ਹੈ। ਕੇਂਦਰ ਨੇ ਸੰਸਦ ’ਚ ਪੂਰੀ ਤਰ੍ਹਾਂ ਨਾਲ ਟੀਕਾ ਲਗਾਣ ਵਾਲੇ ਮੈਂਬਰਾਂ ਲਈ ਆਰ. ਟੀ.-ਪੀ. ਸੀ. ਆਰ. ਟੈਸਟ ਦੀ ਲੋੜ ਨੂੰ ਖਤਮ ਕਰ ਦਿੱਤਾ ਸੀ। ਸਿਹਤ ਮੰਤਰਾਲਾ ਨੇ ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਤੋਂ ਬਿਨਾਂ ਟੀਕਾਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਬਾਰੇ ਜਾਣਕਾਰੀ ਮੰਗੀ ਹੈ।


author

Rakesh

Content Editor

Related News