ਪ੍ਰਦੂਸ਼ਣ ''ਤੇ ਬੋਲੇ ਸੰਸਦ ਮੈਂਬਰ: ਸਾਨੂੰ ਵੀ ਸਾਹ ਲੈਣ ਲਈ ਸਾਫ ਹਵਾ ਦਾ ਅਧਿਕਾਰ
Wednesday, Nov 20, 2019 - 01:24 PM (IST)
ਨਵੀਂ ਦਿੱਲੀ—ਸਰਦ ਰੁੱਤ ਦੇ ਸੈਸ਼ਨ ਦੇ ਦੂਜੇ ਦਿਨ ਦੋਵਾਂ ਸਦਨਾਂ 'ਚ ਪ੍ਰਦੂਸ਼ਣ, ਜੇ.ਐੱਨ.ਯੂ ਅਤੇ ਗਾਂਧੀ ਪਰਿਵਾਰ ਦੀ ਸੁਰੱਖਿਆ ਵਰਗੇ ਮੁੱਦੇ ਛਾਏ ਰਹੇ। ਦੂਜੇ ਦਿਨ ਇਸ ਮੁੱਦੇ 'ਤੇ ਚਰਚਾ ਲਈ ਸਿਰਫ 18 ਫੀਸਦੀ ਸੰਸਦ ਮੈਂਬਰ ਪਹੁੰਚੇ। ਲੋਕ ਸਭਾ 'ਚ ਤ੍ਰਿਣਾਮੂਲ ਕਾਂਗਰਸ ਸੰਸਦ ਮੈਂਬਰ ਕਾਕੋਲੀ ਘੋਸ਼ ਮਾਸਕ ਲਗਾ ਕੇ ਪਹੁੰਚੀ ਅਤੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ 10 ਪ੍ਰਦੂਸ਼ਿਤ ਸ਼ਹਿਰਾਂ 'ਚੋਂ 9 ਭਾਰਤ 'ਚ ਹੈ। ਇਸ ਤੋਂ ਵਿਦੇਸ਼ਾਂ 'ਚ ਭਾਰਤ ਦੀ ਤਸਵੀਰ ਖਰਾਬ ਹੋ ਰਹੀ ਹੈ। ਜਿਵੇਂ ਸਵੱਛ ਭਾਰਤ ਮਿਸ਼ਨ ਹੈ ਉਸੇ ਤਰ੍ਹਾਂ ਕੀ ਅਸੀਂ ਸਵੱਛ ਹਵਾ ਮਿਸ਼ਨ ਲਾਂਚ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕੀ ਸਾਡਾ ਇਹ ਅਧਿਕਾਰ ਨਹੀਂ ਹੈ ਕਿ ਸਾਨੂੰ ਸਾਹ ਲੈਣ ਲਈ ਸਵੱਛ ਹਵਾ ਮਿਲੇ।
ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਆਖਰ ਹਰ ਸਾਲ ਦਿੱਲੀ ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ ਲਈ ਸੁਪਰੀਮ ਕੋਰਟ ਕਿਉ ਜਾਣਾ ਪੈਂਦਾ ਹੈ? ਸਰਕਾਰ ਇਸ 'ਤੇ ਆਵਾਜ਼ ਕਿਉ ਨਹੀਂ ਚੁੱਕਦੀ ਹੈ? ਜਿਵੇਂ ਸੰਸਦ ਦੀ ਸਥਾਈ ਅਤੇ ਜਨਤਕ ਕਾਰਜਕਾਰੀ ਕਮੇਟੀਆਂ ਹਨ, ਉਵੇਂ ਹੀ ਪ੍ਰਦੂਸ਼ਣ 'ਤੇ ਵੀ ਕਮੇਟੀਆਂ ਹੋਣੀਆਂ ਚਾਹੀਦੀਆਂ ਹਨ। ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਦਿੱਲੀ ਨੂੰ ਫ੍ਰੀ 'ਚ ਸਿਰਫ ਪ੍ਰਦੂਸ਼ਣ ਦਿੱਤਾ ਹੈ। ਇਸ ਤੋਂ ਇਲਾਵਾ ਕਈ ਸੰਸਦ ਮੈਂਬਰਾਂ ਨੇ ਵਿਚਾਰ ਰੱਖੇ।
ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਸੰਸਦ ਮੈਂਬਰ ਅਮਰ ਸਿੰਘ ਨੇ ਲੋਕ ਸਭਾ 'ਚ ਪ੍ਰਦੂਸ਼ਣ 'ਤੇ ਚਰਚਾ ਦੌਰਾਨ ਸੂਬੇ ਦੇ ਕਿਸਾਨਾਂ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਨਾਲ ਅਪਰਾਧੀਆਂ ਵਰਗਾ ਵਿਹਾਰ ਹੋ ਰਿਹਾ ਹੈ। ਪਰਾਲੀ ਨੂੰ ਖਤਮ ਕਰਨ ਲਈ ਜਿਨ੍ਹਾਂ ਮਸ਼ੀਨਾਂ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਵਰਤੋਂ ਸੰਭਵ ਨਹੀਂ ਹੈ। ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਹੈ ਕਿ ਕਿਸਾਨਾਂ ਨੂੰ ਪੂਰੀ ਵਿੱਤੀ ਮਦਦ ਦੇ ਸਕੇ। ਜੇਕਰ ਕੇਂਦਰ ਆਰਥਿਕ ਮਦਦ ਮੁਹੱਈਆਂ ਕਰਵਾ ਦੇਵੇ ਤਾ ਸਮੱਸਿਆ ਖਤਮ ਹੋ ਸਕਦੀ ਹੈ।
ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਪ੍ਰਦੂਸ਼ਣ ਮੁੱਦੇ 'ਤੇ ਕਿਹਾ ਹੈ,'' ਪਰਾਲੀ 'ਤੇ ਰੋਕ ਹੀ ਸਿਰਫ ਇਕੋ ਆਪਸ਼ਨ ਨਹੀਂ ਹੈ। ਹਵਾ ਪ੍ਰਦੂਸ਼ਣ ਤੋਂ ਹਰ ਤਿੰਨ ਮਿੰਟ 'ਚ 1 ਬੱਚੇ ਦੀ ਮੌਤ ਹੁੰਦੀ ਹੈ। ਸਾਨੂੰ ਲਾਗ ਟਰਮ ਹੱਲ 'ਤੇ ਸੋਚਣਾ ਚਾਹੀਦਾ ਹੈ। ''