ਪ੍ਰਦੁੱਮਣ ਕਤਲ ਕੇਸ: ਸੀ.ਬੀ.ਆਈ ਦੀ ਜਾਂਚ ਤੇਜ਼, ਅਸ਼ੋਕ ਅਤੇ ਹਰਪਾਲ ਨੂੰ ਸਕੂਲ ਲੈ ਜਾ ਕੇ ਦੋਹਰਾਈ ਵਾਰਦਾਤ

09/24/2017 6:38:19 PM

ਗੁਰੂਗ੍ਰਾਮ— ਰਿਆਨ ਸਕੂਲ 'ਚ 7 ਸਾਲ ਦੇ ਪ੍ਰਦੁੱਮਣ ਦੇ ਕਤਲ ਦੇ ਮਾਮਲੇ 'ਚ ਹੁਣ ਸੀ.ਬੀ.ਆਈ ਕੇਸ ਦੀ ਜਾਂਚ ਕਰ ਰਹੀ ਹੈ। ਦੋਸ਼ੀ ਬੱਸ ਕੰਡਕਟਰ ਅਸ਼ੋਕ ਕੁਮਾਰ ਨੂੰ ਸੀ.ਬੀ.ਆਈ ਦੀ ਸਪੈਸ਼ਲ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਪੁੱਜੀ, ਜਿੱਥੇ ਉਨ੍ਹਾਂ ਦੇ ਨਾਲ ਅਸ਼ੋਕ ਅਤੇ ਹਰਪਾਲ ਵੀ ਸੀ। ਸਕੂਲ 'ਚ ਸੀ.ਬੀ.ਆਈ ਨੇ ਕ੍ਰਾਇਮ ਸੀਨ ਮੁੜ ਦੋਹਰਾਇਆ।
ਦੋਸ਼ੀ ਅਸ਼ੋਕ ਅਤੇ ਮਾਲੀ ਹਰਪਾਲ ਦੇ ਨਾਲ ਸੀ.ਬੀ.ਆਈ ਕਰੀਬ ਡੇਢ ਘੰਟੇ ਤੱਕ ਸਕੂਲ ਦੇ ਅੰਦਰ ਰਹੀ। ਇਨ੍ਹਾਂ ਦੋਹਾਂ ਤੋਂ ਪੁੱਛਗਿਛ ਕੀਤੀ ਗਈ। ਅਸ਼ੋਕ ਨੂੰ ਬਾਥਰੂਮ ਲੈ ਜਾਇਆ ਗਿਆ, ਜਿੱਥੇ ਪ੍ਰਦੁੱਮਣ ਦਾ ਕਤਲ ਹੋਇਆ ਸੀ। ਸੀ.ਬੀ.ਆਈ ਨੇ ਪੂਰੇ ਘਟਨਾਕ੍ਰਮ ਦਾ ਬਿਊਰਾ ਤਿਆਰ ਕੀਤਾ। ਇਸ ਤੋਂ ਪਹਿਲੇ ਪ੍ਰਦੁੱਮਣ ਕਤਲ ਕੇਸ ਦੇ ਤਿੰਨਾਂ ਦੋਸ਼ੀਆਂ ਕੰਡਕਟਰ ਅਸ਼ੋਕ ਕੁਮਾਰ, ਰਿਆਨ ਸਕੂਲ ਮੈਨੇਜਮੈਂਟ ਦੇ ਫ੍ਰਾਂਸਿਸ ਥਾਮਸ ਅਤੇ ਜਾਯੇਸ ਥਾਮਸ ਨੂੰ ਕੋਰਟ ਨੇ ਸੀ.ਬੀ.ਆਈ ਦੀ ਅਪੀਲ 'ਤੇ ਇਕ ਦਿਨ ਲਈ ਰਿਮਾਂਡ 'ਤੇ ਦੇ ਦਿੱਤਾ ਸੀ। ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਇਸ ਸਨਸਨੀਖੇਜ ਹੱਤਿਆਕਾਂਡ ਦੇ ਸਿਲਸਿਲੇ 'ਚ ਗੁੜਗਾਓ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਸੀ.ਬੀ.ਆਈ ਦੀ ਟੀਮ ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿਛ ਕਰ ਰਹੀ ਹੈ। 
ਇੰਟਰਨੈਸ਼ਨਲ ਸਕੂਲ 'ਚ ਦੂਜੀ ਕਲਾਸ 'ਚ ਪੜ੍ਹਨ ਵਾਲੇ 7 ਸਾਲ ਦੇ ਵਿਦਿਆਰਥੀ ਪ੍ਰਦੁੱਮਣ ਠਾਕੁਰ ਨਾਲ ਗਲਤ ਕੰਮ ਕਰਨ ਦੇ ਬਾਅਦ ਉਸ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਬੱਸ ਕੰਡਕਟਰ ਅਸ਼ੋਕ ਸਮੇਤ ਤਿੰਨ ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਅਸ਼ੋਕ ਕੁਮਾਰ ਨੇ ਪਹਿਲੇ ਆਪਣਾ ਜ਼ੁਰਮ ਕਬੂਲ ਕੀਤਾ ਪਰ ਹੁਣ ਇਸ ਤੋਂ ਇਨਕਾਰ ਕਰ ਰਿਹਾ ਹੈ।


Related News