ਆਕਸੀਜਨ ਨਾ ਮਿਲਣ ਕਾਰਨ ਪਰਮ ਵੀਰ ਚੱਕਰ ਨਾਲ ਸਨਮਾਨਿਤ ਅਬਦੁਲ ਹਾਮਿ‍ਦ ਦੇ ਬੇਟੇ ਦੀ ਮੌਤ

04/24/2021 10:02:57 PM

ਲਖਨਊ - ਕਾਨਪੁਰ ਵਿੱਚ ਆਕਸੀਜਨ ਅਤੇ ਵਿਵਸਥਾ ਦੀ ਲਾਪਰਵਾਹੀ ਨਾਲ ਦੇਸ਼ ਦੇ ਵੀਰ ਸ਼ਹੀਦ ਅਬਦੁਲ ਹਾਮਿਦ ਦੇ ਬੇਟੇ ਅਲੀ ਹਸਨ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਅਬਦੁਲ ਹਾਮਿਦ ਨੇ 1965  ਦੇ ਭਾਰਤ-ਪਾਕਿ ਦੀ ਲੜਾਈ ਵਿੱਚ ਪਾਕਿਸਤਾਨੀ ਫੌਜੀਆਂ ਨੂੰ ਧੂੜ ਚਟਾਈ ਸੀ। ਉਸੇ ਦੌਰਾਨ ਉਹ ਸ਼ਹੀਦ ਹੋਏ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਪਰਮਵੀਰ ਚੱਕਰ ਮਿਲਿਆ ਸੀ।

ਇਹ ਵੀ ਪੜ੍ਹੋ- ਭਾਰਤੀ ਰੇਲਵੇ ਦੇ 'ਆਈਸੋਲੇਸ਼ਨ ਕੋਚ' ਤਿਆਰ, ਗਰਮੀ ਨਾਲ ਲੜਨ ਦੇ ਵੀ ਹਨ ਪ੍ਰਬੰਧ

ਅਬਦੁਲ ਹਾਮਿ‍ਦ ਦੇ ਦੂਜੇ ਨੰਬਰ ਦੇ ਬੇਟੇ ਅਲੀ ਹਸਨ ਕਾਨਪੁਰ ਦੇ ਸਈਅਦ ਨਗਰ ਵਿੱਚ ਰਹਿੰਦੇ ਸਨ। ਉਨ੍ਹਾਂ ਨੂੰ ਸ਼ੁੱਕਰਵਾਰ ਦੀ ਰਾਤ ਨੂੰ ਹੈਲਟ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਾਇਆ ਸੀ। ਉਨ੍ਹਾਂ ਨੂੰ ਸ਼ੁਰੂਆਤ ਵਿੱਚ ਆਕਸੀਜਨ ਲਗਾਈ ਗਈ ਸੀ। ਅਲੀ ਹਸਨ ਦੇ ਬੇਟੇ ਸਲੀਮ ਦਾ ਦੋਸ਼ ਹੈ ਦੀ ਪਹਿਲਾਂ ਡਾਕਟਰਾਂ ਨੇ ਆਕਸੀਜਨ ਲਗਾਈ ਫਿਰ ਕੁੱਝ ਦੇਰ ਬਾਅਦ ਇਹ ਕਹਿ ਕੇ ਆਕਸੀਜਨ ਹਟਾ ਦਿੱਤੀ ਕਿ ਹੁਣ ਆਕਸੀਜਨ ਲੇਵਲ ਠੀਕ ਹੈ ਪਰ ਆਕਸੀਜਨ ਹਟਾਉਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ। ਮੈਂ ਡਾਕਟਰਾਂ ਨੂੰ ਕਹਿੰਦਾ ਰਿਹਾ ਪਰ ਹਸਪਤਾਲ ਵਿੱਚ ਆਕਸੀਜਨ ਨਹੀਂ ਮਿਲੀ ਅਤੇ ਸ਼ੁੱਕਰਵਾਰ ਦੀ ਸਵੇਰੇ ਤਿੰਨ ਵਜੇ ਉਨ੍ਹਾਂ ਦੀ ਮੌਤ ਹੋ ਗਈ।
                 
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News