ਪਰਾਲੀ ਸਾੜਨ ਦੇ ਸੰਬੰਧ ''ਚ NGT ਨੇ ਪੰਜਾਬ, ਹਰਿਆਣਾ ਤੇ ਯੂ.ਪੀ. ਤੋਂ ਮੰਗੀ ਰਿਪੋਰਟ
Tuesday, Jul 09, 2019 - 04:02 PM (IST)

ਨਵੀਂ ਦਿੱਲੀ— ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਪੁੱਛਿਆ ਹੈ ਕਿ ਉਹ ਇਸ ਸਾਲ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕੀ ਕਦਮ ਚੁੱਕ ਰਹੇ ਹਨ। ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਇਹ ਇਕ ਮੁੱਖ ਕਾਰਨ ਹੈ। ਐੱਨ.ਜੀ.ਟੀ. ਦੇ ਪ੍ਰਧਾਨ ਜੱਜ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਇਕ ਬੈਂਚ ਨੇ ਤਿੰਨ ਰਾਜਾਂ ਨੂੰ ਇਸ ਸੰਬੰਧ 'ਚ ਕੋਈ ਤਰੱਕੀ ਬਾਰੇ ਦੱਸਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨਾਲ ਨਜਿੱਠਣ ਦੀ ਰਣਨੀਤੀ ਅਤੇ ਪ੍ਰਸਤਾਵਿਤ ਯੋਜਨਾ ਨੂੰ ਵੀ ਦੱਸਣ ਲਈ ਕਿਹਾ ਹੈ।
ਐੱਨ.ਜੀ.ਟੀ. ਨੇ ਆਪਣੇ ਇਕ ਆਦੇਸ਼ 'ਚ ਕਿਹਾ,''ਸੰਬੰਧਤ ਰਾਜ ਆਪਣੀ ਰਿਪੋਰਟ ਦਰਜ ਕਰ ਸਕਦੇ ਹਨ, ਜਿਸ 'ਚ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਰਣਨੀਤੀ ਅਤੇ ਆਪਣੇ ਪ੍ਰਸਤਾਵਿਤ ਕਾਰਜ ਯੋਜਨਾ ਨਾਲ ਇਸ 'ਚ ਹੋਈ ਤਰੱਕੀ ਦਾ ਵੀ ਜ਼ਿਕਰ ਕਰ ਸਕਦੇ ਹਨ।'' ਟ੍ਰਿਬਿਊਨਲ ਦਾ ਇਹ ਨਿਰਦੇਸ਼ ਰਾਸ਼ਟਰੀ ਰਾਜਧਾਨੀ 'ਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਤੋਂ ਬਾਅਦ ਆਇਆ। ਇਨ੍ਹਾਂ 'ਚ ਹਵਾ ਪ੍ਰਦੂਸ਼ਣ ਦੇ ਕਾਰਨਾਂ 'ਚ ਪਰਾਲੀ ਨੂੰ ਸਾੜਨਾ ਵੀ ਦੱਸਿਆ ਗਿਆ ਹੈ।