ਪੈਰਾਡਾਈਜ਼ ਪੇਪਰਜ਼ ਲੀਕ : 714 ਭਾਰਤੀਆਂ 'ਚ ਕਈ ਵੱਡੇ ਨੇਤਾ ਅਤੇ ਬਾਲੀਵੁੱਡ ਹਸਤੀਆਂ ਸ਼ਾਮਲ
Monday, Nov 06, 2017 - 04:05 PM (IST)

ਨਵੀਂ ਦਿੱਲੀ — ਨੋਟਬੰਦੀ ਦੀ ਵ੍ਰਹੇਗੰਢ ਪੂਰੀ ਹੋਣ ਨੂੰ 2 ਦਿਨ ਬਚੇ ਹਨ ਅਤੇ ਉਸ ਤੋਂ ਪਹਿਲਾਂ ਹੀ ਬਲੈਕ ਮਨੀ ਨੂੰ ਲੈ ਕੇ ਪੈਰਾਡਾਈਜ਼ ਪੇਪਰ ਮਾਮਲੇ 'ਚ ਇਕ ਵੱਡਾ ਖੁਲਾਸਾ ਹੋਇਆ ਹੈ। ਜਰਮਨੀ ਦੇ ਜੀਟਾਯਚੇ ਸਾਇਟੁੰਗ ਨਾਮਕ ਅਖਬਾਰ ਜਿਸੇ 18 ਮਹੀਨੇ ਪਹਿਲਾਂ ਪਨਾਮਾ ਪੇਪਰਜ਼ ਦਾ ਖੁਲਾਸਾ ਕੀਤਾ ਸੀ ਨੇ ਹੁਣ 96 ਮੀਡੀਆ ਅਦਾਰਿਆਂ ਨੇ ਮਾਲ ਮਿਲ ਕੇ ਇੰਟਰਨੈਸ਼ਨਲ ਕਨਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ(ਆਈ.ਸੀ.ਆਈ.ਜੇ.) 'ਪੈਰਾਡਾਈਜ਼ਡ ਪੇਪਰਜ਼' ਦਸਤਾਵੇਜ਼ਾਂ ਦੀ ਛਾਣਬੀਣ ਕੀਤੀ ਹੈ। 'ਪੈਰਾਡਾਈਜ਼ਡ ਪੇਪਰਜ਼' 'ਚ 1.34 ਕਰੋੜ ਦਸਤਾਵੇਜ਼ ਸ਼ਾਮਲ ਹਨ, ਜਿਨ੍ਹਾਂ 'ਚ ਦੁਨੀਆਂ ਦੇ ਕਈ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਦੇ ਗੁਪਤ ਨਿਵੇਸ਼ ਦੀ ਜਾਣਕਾਰੀ ਦਿੱਤੀ ਗਈ ਹੈ।
ਕਈ ਮਸ਼ਹੂਰ ਹਸਤੀਆਂ ਦੇ ਨਾਮ ਆਏ ਸਾਹਮਣੇ
ਇਸ ਖੁਲਾਸੇ ਦੇ ਜ਼ਰੀਏ ਉਨ੍ਹਾਂ ਫਰਮਾਂ ਅਤੇ ਫਰਜ਼ੀ ਕੰਪਨੀਆਂ ਦੇ ਬਾਰੇ 'ਚ ਦੱਸਿਆ ਗਿਆ ਹੈ ਜੋ ਕਿ ਦੁਨੀਆਂ ਭਰ 'ਚ ਅਮੀਰ ਅਤੇ ਤਾਕਤਵਰ ਲੋਕਾਂ ਦਾ ਪੈਸਾ ਵਿਦੇਸ਼ ਭੇਜਣ 'ਚ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਇਨ੍ਹਾਂ ਕਾਗਜ਼ਾਂ ਵਿਚ ਬਹੁਤ ਸਾਰੇ ਭਾਰਤੀ ਸਿਆਸਤਦਾਨ, ਅਭਿਨੇਤਾ ਅਤੇ ਵੱਡੇ ਵਪਾਰੀ ਸ਼ਾਮਲ ਹਨ।
- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ
- ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਹੁਤ ਸਾਰੇ ਮੰਤਰੀ
- ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੈਡਿਊ ਦੇ ਲਈ ਖਜ਼ਾਨਾ ਇਕੱਠਾ ਕਰਨ ਵਾਲੇ ਸੀਨੀਅਰ ਸਲਾਹਾਕਾਰ ਸਟੀਫਨ ਬ੍ਰਾਂਫਮੈਨ ਨੇ ਸਾਬਕਾ ਸੈਨੇਟਰ ਲਿਓ ਕੋਲਬਰ ਦੇ ਨਾਲ ਮਿਲ ਕੇ ਵਿਦੇਸ਼ 'ਚ 6 ਕਰੋੜ ਡਾਲਰ ਤੋਂ ਵਧ ਦੀ ਟੈਕਸ ਛੂਟ 'ਚ ਨਿਵੇਸ਼ ਕੀਤਾ ਹੈ।
-ਵਲਾਦਿਮੀਰ ਪੁਤਿਨ ਦੇ ਦਾਮਾਦ ਦਾ ਨਾਂ ਰੂਸ ਦੀ ਊਰਜਾ ਫਰਮ 'ਚ ਨਾਮ ਸਾਹਮਣੇ ਆ ਰਿਹਾ ਹੈ।
"The documents speak for themselves." - ICIJ's director Gerard Ryle on our upcoming project. Sign up: https://t.co/NLua7AyzpH #PanamaPapers pic.twitter.com/T5PBDaqhFy
— ICIJ (@ICIJorg) November 5, 2017
714 ਭਾਰਤੀਆਂ ਦੇ ਨਾਂ ਵੀ ਸ਼ਾਮਲ
ਪੂਰੀ ਸੂਚੀ 'ਚ ਕੁੱਲ 180 ਦੇਸ਼ਾਂ ਦੇ ਨਾਮ ਸ਼ਾਮਲ ਹਨ। ਭਾਰਤ ਇਸ ਸੂਚੀ 'ਚ 19ਵੇਂ ਨੰਬਰ 'ਤੇ ਹੈ ਅਤੇ ਇਸ 'ਚ 714 ਭਾਰਤੀਆਂ ਦੇ ਨਾਮ ਸਾਹਮਣੇ ਆਏ ਹਨ।
- ਅਦਾਕਾਰ ਅਮਿਤਾਭ ਬੱਚਣ
- ਨੀਰਾ ਰਾਡੀਆ
- ਮੰਤਰੀ ਜੈਅੰਤ ਸਿਨਹਾ
- ਭਾਜਪਾ ਦੇ ਰਾਜ ਸਭਾ ਐੱਮ.ਪੀ. ਆਰ.ਕੇ. ਸਿਨਹਾ
- ਵਿਜੇ ਮਾਲਿਆ
- ਫੋਰਟਿਸ-ਏਸਕੌਰਟਸ ਹਸਪਤਾਲ ਦੇ ਚੇਅਰਮੈਨ ਡਾ. ਆਸ਼ੋਕ ਸੇਠ। ਸੇਠ ਨੂੰ ਪਦਮ ਭੂਸ਼ਣ ਅਤੇ ਪਦਮ ਸ਼੍ਰੀ ਵਰਗੇ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
- ਅਭਿਨੇਤਾ ਸੰਜੇ ਦੱਤ ਦੀ ਪਤਨੀ ਮਾਨਤਾ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਦਾ ਅਸਲੀ ਨਾਂ ਦਿਲਨਸ਼ੀ ਹੈ। ਰਜਿਸਟਰੀ 'ਚ ਜਮ੍ਹਾ ਕੀਤੇ ਗਏ ਕਾਗਜ਼ਾਤ ਅਨੁਸਾਰ ਦਿਲਨਸ਼ੀ ਨੂੰ ਅਪ੍ਰੈਲ 2010 'ਚ ਨਸਜੈ ਕੰਪਨੀ ਲਿਮਟਿਡ ਦਾ ਮੈਨੇਜਿੰਗ ਡਾਇਰੈਕਟਰ ਅਤੇ ਟ੍ਰੇਜਰਰ ਨਿਯੁਕਤ ਕੀਤਾ ਗਿਆ ਸੀ।
09
ਕਾਰਪੋਰੇਟ ਸਮੂਹਾਂ ਨਾਲ ਸਬੰਧਤ ਦਸਤਾਵੇਜ਼ ਵੀ ਸਾਹਮਣੇ ਆਏ ਹਨ
- ਜੀ.ਐੱਮ.ਆਰ ਗਰੁੱਪ
- ਅਪੋਲੋ ਟਾਇਰਜ਼
- ਹੇਵੇਲਜ਼
- ਹਿੰਦੂਜਾ ਗਰੁੱਪ
- ਐਮਮਾਰ ਐੱਮ.ਜੀ.ਐੱਫ.