ਕੀ ਹੁਣ ਫਿਲਮਾਂ ਦੇਖ ਕੇ ਪਾਸ ਹੋਣਗੇ ਬੱਚੇ ? ਪੇਪਰ 'ਚ ਆਇਆ ਫਿਲਮ ਧੁਰੰਦਰ ਨਾਲ ਸਬੰਧਤ ਸਵਾਲ, ਵੇਖ ਸਟੂਡੈਂਟ ਹੋਏ ਹੈਰਾਨ

Saturday, Mar 28, 2026 - 02:48 PM (IST)

ਕੀ ਹੁਣ ਫਿਲਮਾਂ ਦੇਖ ਕੇ ਪਾਸ ਹੋਣਗੇ ਬੱਚੇ ? ਪੇਪਰ 'ਚ ਆਇਆ ਫਿਲਮ ਧੁਰੰਦਰ ਨਾਲ ਸਬੰਧਤ ਸਵਾਲ, ਵੇਖ ਸਟੂਡੈਂਟ ਹੋਏ ਹੈਰਾਨ

ਨੈਸ਼ਨਲ ਡੈਸਕ- ਆਦਿੱਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਧੁਰੰਧਰ 2' (ਧੁਰੰਧਰ: ਦਾ ਰੀਵੈਂਜ) ਨੇ ਸਿਨੇਮਾਘਰਾਂ ਅਤੇ ਸੋਸ਼ਲ ਮੀਡੀਆ 'ਤੇ ਆਪਣਾ ਸਿੱਕਾ ਜਮਾ ਲਿਆ ਹੈ। 19 ਮਾਰਚ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਆਪਣੇ ਪਹਿਲੇ ਹੀ ਵੀਕੈਂਡ 'ਚ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ।

ਪ੍ਰੀਖਿਆ ਦੇ ਪ੍ਰਸ਼ਨ ਪੱਤਰ 'ਚ ਫਿਲਮ ਦੇ ਕਿਰਦਾਰ 

ਫਿਲਮ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਇਸ ਦੇ ਕਿਰਦਾਰ ਸਕੂਲੀ ਪ੍ਰੀਖਿਆਵਾਂ ਦੇ ਪੇਪਰਾਂ 'ਚ ਵੀ ਨਜ਼ਰ ਆਉਣ ਲੱਗੇ ਹਨ। ਸੋਸ਼ਲ ਮੀਡੀਆ 'ਤੇ ਅਕਾਊਂਟਸ ਦੇ ਇਮਤਿਹਾਨ ਦੇ ਇਕ ਪੇਪਰ ਦੀ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ'ਚ ਫਿਲਮ ਦੇ ਕਿਰਦਾਰਾਂ- ਜਮੀਲ ਜਮਾਲੀ, ਐਸਪੀ ਵਾਹੁਦਰ ਅਸਲਮ ਅਤੇ ਯਾਲੀਨਾ ਜਮਾਇਲੀ ਦੇ ਨਾਮ ਵਰਤ ਕੇ ਪ੍ਰਾਫਿਟ ਅਤੇ ਲੋਸ (ਲਾਭ-ਹਾਨੀ) ਨਾਲ ਸਬੰਧਤ ਸਵਾਲ ਪੁੱਛਿਆ ਗਿਆ ਹੈ। ਇਸ ਤੋਂ ਇਲਾਵਾ, ਪੇਪਰ ਦੇ ਇਕ ਹੋਰ ਹਿੱਸੇ 'ਚ ਫਿਲਮ ਦੇ ਕਿਰਦਾਰ 'ਰਹਿਮਾਨ' ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਾਇਰਲ ਪੋਸਟ 'ਤੇ ਲੋਕ ਕਾਫੀ ਮਜ਼ੇਦਾਰ ਪ੍ਰਤੀਕਿਰਿਆਵਾਂ ਦੇ ਰਹੇ ਹਨ ਅਤੇ ਫੈਨਜ਼ ਦਾ ਕਹਿਣਾ ਹੈ ਕਿ ਪੇਪਰ ਸੈੱਟ ਕਰਨ ਵਾਲਾ ਐਗਜ਼ਾਮੀਨਰ ਫਿਲਮ ਦਾ ਬਹੁਤ ਵੱਡਾ ਪ੍ਰਸ਼ੰਸਕ ਲੱਗਦਾ ਹੈ।

PunjabKesari

ਬਾਕਸ ਆਫਿਸ 'ਤੇ ਤੋੜੇ ਰਿਕਾਰਡ 

ਕਮਾਈ ਦੇ ਮਾਮਲੇ 'ਚ 'ਧੁਰੰਧਰ 2' ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਮਹਿਜ਼ 8 ਦਿਨਾਂ 'ਚ ਸ਼ਾਹਰੁਖ ਖਾਨ ਦੀ ਸੁਪਰਹਿੱਟ ਫਿਲਮ 'ਪਠਾਨ' ਦੇ ਲਾਈਫਟਾਈਮ ਕਲੈਕਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ। ਜਾਣਕਾਰੀ ਅਨੁਸਾਰ, ਫਿਲਮ ਨੇ ਹੁਣ ਤੱਕ ਭਾਰਤ 'ਚ 674.14 ਕਰੋੜ ਰੁਪਏ ਅਤੇ ਦੁਨੀਆ ਭਰ 'ਚ 1067.24 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕਰ ਲਈ ਹੈ। ਇਕੱਲੇ ਵੀਰਵਾਰ ਨੂੰ ਫਿਲਮ ਨੇ 49.70 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ 'ਚ ਰਣਵੀਰ ਸਿੰਘ ਤੋਂ ਇਲਾਵਾ ਆਰ. ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ, ਰਾਕੇਸ਼ ਬੇਦੀ ਅਤੇ ਸਾਰਾ ਅਰਜੁਨ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News