ਸੋਨੀਆ ਪੁੱਤਰ ਮੋਹ ’ਚ ਕਰ ਰਹੀ ਹੈ ਕਾਂਗਰਸ ਦਾ ਸਫਾਇਆ

Sunday, Nov 03, 2019 - 11:02 PM (IST)

ਸੋਨੀਆ ਪੁੱਤਰ ਮੋਹ ’ਚ ਕਰ ਰਹੀ ਹੈ ਕਾਂਗਰਸ ਦਾ ਸਫਾਇਆ

ਨਵੀਂ ਦਿੱਲੀ - ਗਾਂਧੀ ਪਰਿਵਾਰ ਦੇ ਨਜ਼ਦੀਕੀ ਸਮਝੇ ਜਾਣ ਵਾਲੇ ਪੰਕਜ ਸ਼ਰਮਾ ਨੇ ਇਲਜ਼ਾਮ ਲਾਇਆ ਹੈ ਕਿ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਨ ਤੋਂ ਰੋਕ ਰਹੇ ਹਨ।

ਇਕ ਖਬਰ ਚੈਨਲ ਨਾਲ ਗੱਲਬਾਤ ਕਰਦੇ ਹੋਏ ਪੰਕਜ ਸ਼ੰਕਰ ਨੇ ਕਿਹਾ ਕਿ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਅਤੇ ਯੂਥ ਕਾਂਗਰਸ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ’ਚ ਆਏ ਭਾਵੇਂ 15 ਸਾਲ ਹੋ ਗਏ ਹਨ ਪਰ ਅਜੇ ਵੀ ਉਹ ਸ਼ਾਗਿਰਦੀ ਹੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਪੁੱਤਰ ਮੋਹ ’ਚ ਕਾਂਗਰਸ ਦਾ ਸਫਾਇਆ ਕਰ ਰਹੀ ਹੈ। ਸਾਰੇ ਵਧੀਆ ਲੋਕ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ ਪਰ ਉਹ ਚੁੱਪ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪ੍ਰਿਯੰਕਾ ਨੂੰ ਕਾਂਗਰਸ ਪ੍ਰਧਾਨ ਬਣਨ ਤੋਂ ਰੋਕ ਰਹੇ ਹਨ ਅਤੇ ਸੋਨੀਆ ਗਾਂਧੀ ਪੁੱਤਰ ’ਚ ਮੋਹ ’ਚ ਕਿਸੇ ਨੂੰ ਅੱਗੇ ਨਹੀਂ ਆਉਣ ਦੇ ਰਹੀ।


author

Inder Prajapati

Content Editor

Related News