ਮਹਿਲਾ ਨੇ ਕੀਤਾ ਡਰਾਮਾ : ਪਹਿਲਾਂ ਗੱਡੀ ਨਾਲ ਟੈਂਪੂ ਨੂੰ ਠੋਕਿਆ, ਫਿਰ ਕੀਤੀ ਚਾਲਕ ਦੀ ਕੁੱਟਮਾਰ

Wednesday, Jun 20, 2018 - 11:45 AM (IST)

ਮਹਿਲਾ ਨੇ ਕੀਤਾ ਡਰਾਮਾ : ਪਹਿਲਾਂ ਗੱਡੀ ਨਾਲ ਟੈਂਪੂ ਨੂੰ ਠੋਕਿਆ, ਫਿਰ ਕੀਤੀ ਚਾਲਕ ਦੀ ਕੁੱਟਮਾਰ

ਪਾਨੀਪਤ— ਹਰਿਆਣਾ ਦੇ ਪਾਨੀਪਤ 'ਚ ਇਕ ਮਹਿਲਾ ਨੇ ਨਸ਼ੇ 'ਚ ਰੋਡ 'ਤੇ ਹਾਈਵੋਲਟੇਜ਼ ਡਰਾਮਾ ਕੀਤਾ। ਦੱਸਣਾ ਚਾਹੁੰਦੇ ਹਾਂ ਕਿ ਇਸ ਮਹਿਲਾ ਨੇ ਪਹਿਲਾਂ ਆਪਣੀ ਗੱਡੀ ਨਾਲ ਟੈਂਪੂ 'ਚ ਟੱਕਰ ਮਾਰੀ, ਫਿਰ ਗਲਤੀ ਮੰਨਣ ਦੀ ਬਜਾਏ ਲੱਗਭਗ 25 ਮਿੰਟ ਤੱਕ ਖੂਬ ਤਮਾਸ਼ਾ ਕੀਤਾ। ਸੂਤਰਾਂ ਵੱਲੋਂ ਮਿਲੀ ਜਾਣਕਾਰੀ 'ਚ, ਮਹਿਲਾ ਨੇ ਆਪਣੀ ਗੱਡੀ ਨਾਲ ਰੋਡ ਦੇ ਸਾਈਡ 'ਤੇ ਖੜ੍ਹੇ ਇਕ ਟੈਂਪੂ ਨੂੰ ਜੌਰਦਾਰ ਟੱਕਰ ਮਾਰ ਦਿੱਤੀ। ਜਦੋਂ ਟੈਂਪੂ ਚਾਲਕ ਨੇ ਇਸ ਦਾ ਵਿਰੋਧ ਕੀਤਾ ਤਾਂ ਮਹਿਲਾ ਨੇ ਖੁਦ ਨੂੰ ਪੁਲਸ ਮਹਿਕਮੇ 'ਚ ਹੋਣ ਦੀ ਧਮਕੀ ਦੇ ਕੇ ਉਸ ਨੇ ਟੈਂਪੂ ਚਾਲਕ ਨੂੰ ਕੁੱਟ ਦਿੱਤਾ।
ਮਹਿਲਾ ਨੇ ਬਾਅਦ 'ਚ ਆਪਣੇ ਪਤੀ ਨੂੰ ਬੁਲਾ ਕੇ ਟੈਂਪੂ ਚਾਲਕ ਨੂੰ ਕੁੱਟਵਾਇਆ। ਵਧਦਾ ਝਗੜਾ ਦੇਖ ਕੇ ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਛੁਡਾਉਣਾ ਚਾਹਿਆ ਤਾਂ ਮਹਿਲਾ ਨੇ ਉਨ੍ਹਾਂ ਨੂੰ ਵੀ ਗਾਲਾਂ ਕੱਢੀਆਂ। ਇਸ ਤੋਂ ਬਾਅਦ ਵਿਚਕਾਰ ਬਚਾਅ ਕਰ ਰਹੇ ਲੋਕਾਂ ਨੇ ਮਹਿਲਾ ਦੇ ਪਤੀ ਨੂੰ ਕੁੱਟ ਦਿੱਤਾ। ਜਿਸ ਤੋਂ ਬਾਅਦ ਮਹਿਲਾ ਨੇ ਪਤੀ ਨੂੰ ਕੁੱਟਣ ਵਾਲੇ ਇਕ ਹੋਰ ਗੱਡੀ ਮਾਲਕ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਡੰਡੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ।
ਇਸ ਝਗੜੇ 'ਚ ਵਿਚਕਾਰ ਬਚਾਅ ਕਰ ਰਹੇ ਲੋਕਾਂ ਨੇ ਦੱਸਿਆ ਹੈ ਕਿ ਮਹਿਲਾ ਨੇ ਸ਼ਰਾਬ ਪੀਤੀ ਸੀ। ਲੱਗਭਗ 25 ਮਿੰਟ ਤੱਕ ਉਥੇ ਹੰਗਾਮਾ ਹੁੰਦਾ ਰਿਹਾ। ਮਹਿਲਾ ਨੇ ਹੰਗਾਮੇ ਸਮੇਂ ਆਲੇ-ਦੁਆਲੇ ਦੇ ਲੋਕ ਅਤੇ ਦੁਕਾਨਦਾਰਾਂ ਦੀ ਭੀੜ ਵੀ ਇਕੱਠੀ ਹੋ ਗਈ ਪਰ ਉਸ ਸਮੇਂ ਤੱਕ ਨਾ ਮਹਿਲਾ ਪੁਲਸ ਪਹੁੰਚੀ ਨਾ ਤਾਂ ਕਿਸੇ ਹੋਰ ਥਾਣੇ ਦੀ ਪੁਲਸ। ਫਿਲਹਾਲ ਕਿਸੇ ਵੀ ਪੱਖ ਨੇ ਥਾਣੇ 'ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।


Related News