ਦਰਦਨਾਕ ਹਾਦਸਾ: 11 ਸਾਲਾ ਵਿਦਿਆਰਥੀ ਦੇ ਚਿਹਰੇ ਉੱਪਰੋਂ ਲੰਘਿਆ ਪਿਕਅਪ ਦਾ ਟਾਇਰ

Thursday, Apr 20, 2023 - 04:04 PM (IST)

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ 'ਚ ਤੇਜ਼ ਰਫ਼ਤਾਰ ਪਿਕਅਪ ਡਰਾਈਵਰ ਨੇ 6ਵੀਂ ਜਮਾਤ ਦੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਵਿਦਿਆਰਥੀ ਡਿੱਗ ਗਿਆ ਅਤੇ ਪਿਕਅਪ ਦਾ ਟਾਇਰ ਉਸ ਦੇ ਮੂੰਹ ਉੱਪਰੋਂ ਲੰਘ ਗਿਆ। ਹਾਦਸੇ ਮਗਰੋਂ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ 'ਚ 11 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਪਿਕਅਪ ਡਰਾਈਵਰ ਖ਼ਿਲਾਫ਼ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ ਵਾਪਰਿਆ ਵੱਡਾ ਹਾਦਸਾ, ਫ਼ੌਜ ਦੀ ਗੱਡੀ ਨੂੰ ਲੱਗੀ ਭਿਆਨਕ ਅੱਗ, 4 ਜਵਾਨ ਸ਼ਹੀਦ

ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਰਾਕਸੇੜਾ ਦਾ ਰਹਿਣ ਵਾਲਾ ਹੈ। ਉਹ ਖੇਤੀਬਾੜੀ ਕਰਦਾ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ। ਸਭ ਤੋਂ ਵੱਡਾ ਪੁੱਤਰ 11 ਸਾਲਾ ਉਦੈ, ਜੋ ਕਿ 6ਵੀਂ ਜਮਾਤ ਦਾ ਵਿਦਿਆਰਥੀ ਹੈ। ਉਹ ਆਪਣੇ ਪੁੱਤਰ ਉਦੈ ਨਾਲ ਪਿੰਡ ਰਾਕਸੇੜਾ ਤੋਂ ਪਿੰਡ ਸਿਬਲਗੜ੍ਹ ਵੱਲ ਪੈਦਲ ਸੜਕ ਕੰਢੇ ਆਪਣੀ ਸਾਈ਼ਡ ਜਾ ਰਿਹਾ ਸੀ। ਇਸ ਦੌਰਾਨ ਪਿੱਛੋਂ ਇਕ ਤੇਜ਼ ਰਫ਼ਤਾਰ ਪਿਕਅਪ ਡਰਾਈਵਰ ਆਇਆ, ਜਿਸ ਨੇ ਉਦੈ ਨੂੰ ਟੱਕਰ ਮਾਰ ਦਿੱਤੀ। 

ਇਹ ਵੀ ਪੜ੍ਹੋ- ਸੀਰਤ ਦੀ PM ਮੋਦੀ ਨੂੰ ਅਪੀਲ 'ਤੇ ਫੌਰੀ ਐਕਸ਼ਨ, ਸਕੂਲ ਨੂੰ ਨਵਾਂ ਰੂਪ ਦੇਣ ਦਾ ਕੰਮ ਹੋਇਆ ਸ਼ੁਰੂ

ਰਾਜੇਸ਼ ਕੁਮਾਰ ਨੇ ਦੱਸਿਆ ਕਿ ਟੱਕਰ ਲੱਗਦੇ ਹੀ ਉਦੈ ਸੜਕ 'ਤੇ ਡਿੱਗ ਗਿਆ ਅਤੇ ਪਿਕਅਪ ਦਾ ਪਹੀਆ ਉਸ ਦੇ ਚਿਹਰੇ ਦੇ ਉਪਰੋਂ ਲੰਘ ਗਿਆ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਹ ਪੁੱਤਰ ਨੇ ਹਫੜਾ-ਦਫੜੀ ਵਿਚ ਹਸਪਤਾਲ ਸਮਾਲਖਾ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਰਾਜੇਸ਼ ਨੇ ਦੋਸ਼ ਲਾਇਆ ਕਿ ਪਿਕਅਪ ਡਰਾਈਵਰ ਦੀ ਲਾਪ੍ਰਵਾਹੀ ਦੇ ਚੱਲਦੇ ਹਾਦਸੇ ਵਿਚ ਉਸ ਦੇ ਪੁੱਤਰ ਦੀ ਜਾਨ ਗਈ ਹੈ। ਓਧਰ ਪੁਲਸ ਨੇ ਪਿਤਾ ਦੇ ਬਿਆਨ 'ਤੇ ਪਿਕਅਪ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਭਾਰਤ 'ਚ ਵਧ ਰਿਹੈ ਕੋਰੋਨਾ ਦਾ ਗਰਾਫ਼, ਇਕ ਦਿਨ 'ਚ 40 ਮੌਤਾਂ, 12 ਹਜ਼ਾਰ ਤੋਂ ਵਧੇਰੇ ਮਾਮਲੇ ਆਏ


Tanu

Content Editor

Related News