ਪਤਨੀ ''ਤੇ ਸੀ ਕਿਸੇ ਹੋਰ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ, ਪਤੀ ਨੇ ਦਿੱਤੀ ਤਾਲਿਬਾਨੀ ਸਜ਼ਾ

Sunday, Jul 28, 2024 - 07:08 PM (IST)

ਪ੍ਰਤਾਪਗੜ੍ਹ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਪੰਚਾਇਤ ਦੇ ਹੁਕਮਾਂ 'ਤੇ ਪਤੀ ਨੇ ਪਤਨੀ ਨੂੰ ਦਰੱਖਤ ਨਾਲ ਬੰਨ੍ਹ ਕੇ ਪਹਿਲਾਂ ਉਸ ਦਾ ਮੂੰਹ ਕਾਲਾ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਉਸ ਦੇ ਵਾਲ ਵੀ ਕੱਟ ਦਿੱਤੇ ਗਏ। ਜਿਸ ਤੋਂ ਬਾਅਦ ਪਿੰਡ ਵਿੱਚ ਹੜਕੰਪ ਮੱਚ ਗਿਆ।

ਤਾਜ਼ਾ ਮਾਮਲਾ ਹਠੀਗਵਾਂ ਥਾਣੇ ਦੇ ਪਿੰਡ ਕੁੱਡਾ ਇਬਰਾਹਿਮਪੁਰ ਦਾ ਹੈ, ਜਿੱਥੇ ਪੰਚਾਇਤ ਵੱਲੋਂ ਤਾਲਿਬਾਨੀ ਸਜ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਚਾਇਤ ਦੇ ਹੁਕਮਾਂ 'ਤੇ ਪਤੀ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਤਨੀ ਦਾ ਮੂੰਹ ਕਾਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਉਸ ਦੇ ਵਾਲ ਕੱਟ ਦਿੱਤੇ। ਜਿਸ ਤੋਂ ਬਾਅਦ ਪਿੰਡ ਵਿੱਚ ਤਣਾਅ ਫੈਲ ਗਿਆ। ਮਿਲੀ ਜਾਣਕਾਰੀ ਮੁਤਾਬਕ ਪਤਨੀ ਨੂੰ ਪਿੰਡ ਦੇ ਨੌਜਵਾਨ ਲਵਕੁਸ਼ ਨਾਲ ਨਾਜਾਇਜ਼ ਸਬੰਧ ਰੱਖਣ ਦੀ ਤਾਲਿਬਾਨੀ ਸਜ਼ਾ ਦਿੱਤੀ ਗਈ ਹੈ। ਸੂਚਨਾ 'ਤੇ ਪਹੁੰਚੀ ਪੁਲਸ ਨੇ ਪਤੀ ਹਰੀਲਾਲ ਸਮੇਤ 15 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਚਨਾ ਮਿਲਣ ’ਤੇ ਵਧੀਕ ਪੁਲਸ ਸੁਪਰਡੈਂਟ ਸੰਜੇ ਰਾਏ ਪਿੰਡ ਪੁੱਜੇ, ਜਿੱਥੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਪਿੰਡ ਵਿੱਚ ਤਣਾਅ ਦੇ ਮੱਦੇਨਜ਼ਰ ਪੁਲੀਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ।

ਪੰਚਾਇਤ ਦੌਰਾਨ ਮਾਮਲਾ ਵਿਗੜਿਆ, ਸੁਣਾ ਦਿੱਤੀ ਤਾਲਿਬਾਨ ਸਜ਼ਾ
ਦਰਅਸਲ, ਹਠੀਗਵਾਂ ਥਾਣਾ ਖੇਤਰ ਦੀ ਰਹਿਣ ਵਾਲੀ ਮਹਿਲਾ ਦੇ ਪਿੰਡ ਦੇ ਹੀ ਇਕ ਨੌਜਵਾਨ ਲਵਕੁਸ਼ ਨਾਲ ਸਬੰਧ ਸੀ। ਵਿਆਹੁਤਾ ਔਰਤ ਦੇ ਤਿੰਨ ਬੱਚੇ ਵੀ ਹਨ, ਉਸ ਦਾ ਵੱਡਾ ਬੇਟਾ 12 ਸਾਲ ਦਾ ਹੈ, ਔਰਤ ਦਾ ਪਤੀ ਹਰੀਲਾਲ ਮੁੰਬਈ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ। ਪਤੀ ਨੂੰ ਆਪਣੀ ਪਤਨੀ 'ਤੇ ਲਵਕੁਸ਼ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਪਤੀ ਨੇ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗੱਲਾਂ ਕਰਦੇ ਫੜ ਲਿਆ, ਜਿਸ ਤੋਂ ਬਾਅਦ ਪ੍ਰਧਾਨ ਅਤੇ ਪਿੰਡ ਵਾਸੀਆਂ ਦੀ ਅਗਵਾਈ 'ਚ ਪੰਚਾਇਤ ਕੀਤੀ ਗਈ। ਪੰਚਾਇਤ 'ਚ ਪ੍ਰੇਮੀ ਜੋੜੇ ਨੂੰ ਤਾਲਿਬਾਨੀ ਸਜ਼ਾ ਦਿੱਤੀ ਗਈ ਪਰ ਪੰਚਾਇਤ ਦੇ ਚੁੰਗਲ 'ਚੋਂ ਆਜ਼ਾਦ ਹੋ ਕੇ ਪ੍ਰੇਮੀ ਥਾਣੇ ਪਹੁੰਚ ਗਿਆ।

ਸੂਚਨਾ 'ਤੇ ਪਹੁੰਚੀ ਪੁਲਸ ਨੇ ਪਤੀ ਸਮੇਤ 15 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਔਰਤ ਦੇ ਵਾਲ ਕੱਟੇ ਦਿੱਤੇ ਗਏ ਸਨ ਤੇ ਉਸ ਦਾ ਚਿਹਰਾ ਕਾਲਾ ਕਰ ਦਿੱਤਾ ਗਿਆ ਸੀ। ਪੁਲਸ ਨੇ 20 ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ। ਕੁੰਡਾ ਸੀਓ ਅਜੀਤ ਨੇ ਦੱਸਿਆ ਕਿ ਔਰਤ ਦਾ ਮੂੰਹ ਕਾਲਾ ਕੀਤਾ ਹੋਇਆ ਸੀ ਅਤੇ ਉਸ ਦੇ ਵਾਲ ਕੱਟੇ ਹੋਏ ਸਨ। ਪੰਚਾਇਤ ਦੌਰਾਨ ਹੀ ਘਟਨਾ ਵਾਪਰੀ ਸੀ, ਪਤੀ ਸਮੇਤ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Baljit Singh

Content Editor

Related News