Budget 2023 : ਪੈਨ ਕਾਰਡ ਨੂੰ ਮਿਲੀ ਨਵੀਂ ਪਛਾਣ, ਜਾਣੋਂ ਕਿਵੇਂ ਕਰ ਸਕਦੇ ਹੋ ਇਸ ਦੀ ਵਰਤੋਂ
Wednesday, Feb 01, 2023 - 03:36 PM (IST)
ਨਵੀਂ ਦਿੱਲੀ : ਬਜਟ 2023 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੈਨ ਕਾਰਡ ਨੂੰ ਇਕ ਨਵੀਂ ਪਛਾਣ ਦਿੱਤੀ ਗਈ ਹੈ। ਜੇਕਰ ਤੁਸੀਂ ਵੀ ਪੈਨ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਵੀ ਅਹਿਮ ਹੈ। ਦੱਸ ਦੇਈਏ ਪੈਨ ਕਾਰਡ ਨੂੰ ਪਛਾਣ ਪੱਤਰ ਦੇ ਰੂਪ ਵਜੋਂ ਪੂਰੇ ਦੇਸ਼ 'ਚ ਮਾਨਤਾ ਦਿੱਤੀ ਗਈ ਹੈ। ਹੁਣ ਅਸੀਂ ਪੈਨ ਕਾਰਡ ਦੀ ਪਛਾਣ ਪੱਤਰ ਦੇ ਰੂਪ 'ਚ ਵਰਤੋਂ ਕਰ ਸਕਦੇ ਹਾਂ। ਇੰਨਾ ਹੀ ਨਹੀਂ ਜੇਕਰ ਤੁਸੀਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਪੈਨ ਕਾਰਡ ਰਾਹੀਂ, ਇਸ ਦੀ ਸ਼ੁਰੂਆਤ ਕਰ ਸਕਦੇ ਹੋ। ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਸਰਕਾਰੀ ਏਜੰਸੀਆਂ ਦੀ ਸਾਰੀਆਂ ਡਿਜ਼ੀਟਲ ਪ੍ਰਣਾਲੀਆਂ ਲਈ ਪੈਨ ਕਾਰਡ ਦੀ ਵਰਤੋਂ ਸਾਂਝੀ ਪਛਾਣ ਵਜੋਂ ਕੀਤੀ ਜਾਵੇਗੀ। ਸਰਕਾਰ ਦੇ ਇਸ ਕਦਮ ਨਾਲ ਦੇਸ਼ ਨੂੰ ਕਾਰੋਬਾਰ ਨੂੰ ਸੌਖੇ ਤਰੀਕੇ ਨਾਲ ਅੱਗੇ ਵਧਾਉਣ 'ਚ ਮਦਦ ਮਿਲੇਗੀ। ਦੱਸਣਯੋਗ ਹੈ ਕਿ ਪੈਨ 'ਚ 10 ਅੰਕਾਂ ਦਾ 'Alphabetical Number' ਹੈ, ਜੋ ਆਮਦਨ ਕਰ ਵਿਭਾਗ ਵੱਲੋਂ ਕਿਸੇ ਵਿਅਕਤੀ , ਫਰਮ ਜਾਂ ਇਕਾਈ ਨੂੰ ਅਲਾਟ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- Budget 2023: ਹੁਣ ਸਾਰਿਆਂ ਦੇ ਸਿਰ 'ਤੇ ਹੋਵੇਗੀ ਆਪਣੀ 'ਛੱਤ', ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ
ਕਿਉਂ ਜ਼ਰੂਰੀ ਹੈ ਪੈਨ ਕਾਰਡ ?
ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਵੱਲੋਂ ਭਾਰਤ ਦੇ ਹਰ ਵਿਅਕਤੀ ਨੂੰ ਪੈਨ ਕਾਰਡ ਜਾਰੀ ਕਰਦਾ ਹੈ। ਪੈਨ ਦੀ ਮਦਦ ਨਾਲ ਟੈਕਸ ਦਾ ਭੁਗਤਾਨ ਕਰਨ ਵਾਲੇ ਵਿਅਕਤੀ ਦਾ ਪਤਾ ਲੱਗਦਾ ਹੈ। ਅਜਿਹੇ 'ਚ ਇਨਕਮ ਟੈਕਸ ਰਿਟਰਨ, ਮਿਊਚਲ ਫੰਡ ਲੈਣ ਅਤੇ ਲੋਨ ਲਈ ਅਪਲਾਈ ਕਰਨ ਲਈ ਵੀ ਪੈਨ ਕਾਰਡ ਬਹੁਤ ਜ਼ਰੂਰੀ ਹੈ। ਪੈਨ ਕਾਰਡ ਨੂੰ ਭਾਰਤੀਆਂ ਲਈ ਇਕ ਪਛਾਣ ਪੱਤਰ ਦੇ ਰੂਪ ਵਜੋਂ ਮੰਨਿਆ ਜਾਂਦਾ ਹੈ। ਕੁਝ ਗਤੀਵਿਧੀਆਂ ਜਿਵੇਂ ਕਿ ਇਨਕਮ ਟੈਕਸ ਰਿਟਰਨ, ਮਿਉਚੁਅਲ ਫੰਡ ਨਿਵੇਸ਼ , ਕਰਜ਼ੇ ਲਈ ਅਰਜ਼ੀ ਦੇਣਾ ਆਦਿ ਲਈ ਪੈਨ ਕਾਰਡ ਹੋਣਾ ਲਾਜ਼ਮੀ ਹੈ। ਹਾਲਾਂਕਿ ਪੈਨ ਕਾਰਡ ਜਾਰੀ ਕਰਨ ਦਾ ਮੁੱਖ ਟੀਚਾ ਟੈਕਸ ਸਬੰਧੀ ਟੀਚਿਆਂ ਨੂੰ ਪੂਰਾ ਕਰਨ ਲਈ ਹਰ ਕਿਸੇ ਦੀ ਵਿੱਤੀ ਜਾਣਕਾਰੀ ਰੱਖਣਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।