ਪਾਮੇਲਾ ਗੋਸਵਾਮੀ ਡਰੱਗ ਮਾਮਲਾ: ਭਾਜਪਾ ਨੇਤਾ ਰਾਕੇਸ਼ ਸਿੰਘ ਗ੍ਰਿਫਤਾਰ, ਦੋ ਬੇਟੇ ਵੀ ਹਿਰਾਸਤ ''ਚ

Wednesday, Feb 24, 2021 - 02:43 AM (IST)

ਕੋਲਕਾਤਾ - ਪੱਛਮੀ ਬੰਗਾਲ ਪੁਲਸ ਨੇ ਭਾਜਪਾ ਨੇਤਾ ਰਾਕੇਸ਼ ਸਿੰਘ ਨੂੰ ਨਸ਼ੀਲਾ ਪਦਾਰਥ ਜ਼ਬਤੀ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਕੋਲਕਾਤਾ ਤੋਂ ਕਰੀਬ 130 ਕਿਲੋਮੀਟਰ ਦੂਰ ਪੂਰਬ ਬਰਦਮਾਨ ਜ਼ਿਲ੍ਹੇ ਦੇ ਗਲਸੀ ਤੋਂ ਮੰਗਲਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਬੰਦਰਗਾਹ ਖੇਤਰ ਵਿੱਚ ਭਾਜਪਾ ਦੀ ਪ੍ਰਦੇਸ਼ ਕਮੇਟੀ ਦੇ ਮੈਂਬਰ ਦੇ ਘਰ ਵਿੱਚ ਪ੍ਰਵੇਸ਼ ਕਰਣ ਤੋਂ ਰੋਕਣ ਦੇ ਦੋਸ਼ ਵਿੱਚ ਕੋਲਕਾਤਾ ਪੁਲਸ ਦੀ ਨਾਰਕੋਟਿਕਸ ਸਬਸਟੈਂਸ ਯੂਨਿਟ ਨੇ ਉਨ੍ਹਾਂ ਦੇ ਦੋ ਬੇਟਿਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। 

ਭਾਰਤੀ ਜਨਤਾ ਜਵਾਨ ਮੋਰਚਾ (ਭਾਜੁਮੋ) ਦੀ ਸੂਬਾ ਸਕੱਤਰ ਪਾਮੇਲਾ ਗੋਸਵਾਮੀ ਨੂੰ ਉਨ੍ਹਾਂ ਦੇ ਇੱਕ ਦੋਸਤ ਅਤੇ ਨਿੱਜੀ ਸੁਰੱਖਿਆ ਗਾਰਡ ਦੇ ਨਾਲ 19 ਫਰਵਰੀ ਨੂੰ ਦੱਖਣੀ ਕੋਲਕਾਤਾ ਦੇ ਨਿਊ ਅਲੀਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਕਾਰ ਤੋਂ ਕਰੀਬ 90 ਗ੍ਰਾਮ ਕੋਕੀਨ ਮਿਲੀ ਸੀ। ਗੋਸਵਾਮੀ ਨੇ ਦੋਸ਼ ਲਗਾਇਆ ਸੀ ਕਿ ਇਹ ਸਿੰਘ ਦੀ ਸਾਜਿਸ਼ ਹੈ। ਕੋਲਕਾਤਾ ਪੁਲਸ ਨੇ ਸਿੰਘ ਨੂੰ ਇੱਕ ਨੋਟਿਸ ਦਿੱਤਾ ਜਿਸ ਵਿੱਚ ਉਨ੍ਹਾਂ ਨੂੰ ਮਾਮਲੇ ਦੇ ਸੰਬੰਧ ਵਿੱਚ ਨਾਰਕੋਟਿਕਸ ਵਿਭਾਗ ਸਾਹਮਣੇ ਮੌਜੂਦ ਹੋਣ ਨੂੰ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਕੰਮ ਤੋਂ ਦਿੱਲੀ ਜਾ ਰਹੇ ਹਨ ਅਤੇ ਵਾਪਸ ਪਰਤਣ ਤੋਂ ਬਾਅਦ ਪੁਲਸ ਸਾਹਮਣੇ ਪੇਸ਼ ਹੋਣਗੇ।

ਕੋਲਕਾਤਾ ਪੁਲਸ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਦੱਸਿਆ, ‘‘ਅਜਿਹਾ ਲੱਗ ਰਿਹਾ ਸੀ ਕਿ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਚੱਲ ਗਿਆ ਸੀ ਕਿ ਪੁਲਸ ਉਨ੍ਹਾਂ ਨੂੰ ਤਲਾਸ਼ ਕਰ ਰਹੀ ਹੈ ਇਸ ਲਈ ਗ੍ਰਿਫਤਾਰੀ ਤੋਂ ਬਚਣ ਲਈ ਉਨ੍ਹਾਂ ਨੇ ਆਪਣੀ ਗੱਡੀ ਬਦਲ ਲਈ ਸੀ। ਸਿੰਘ ਨੂੰ ਜ਼ਿਲ੍ਹਾ ਪੁਲਸ ਨੇ ਗਾਲਸੀ ਵਿੱਚ ਰਾਸ਼ਟਰੀ ਰਾਜ ਮਾਰਗ ਦੇ ਇੱਕ ਨਾਕਾਪੁਾਇੰਟ ਤੋਂ ਗ੍ਰਿਰਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸਿੰਘ  ਇੱਕ ਕਾਰ ਵਿੱਚ ਸਨ ਜਿਸ ਵਿੱਚ ਉਹ ਸੀ.ਆਈ.ਐੱਸ.ਐੱਫ. ਦੇ ਸੁਰੱਖਿਆ ਕਰਮੀਆਂ ਦੇ ਨਾਲ ਇੱਕ ਅਣਜਾਣ ਜਗ੍ਹਾ ਜਾ ਰਹੇ ਸਨ। ਇਹ ਕਰਮਚਾਰੀ ਉਨ੍ਹਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਉਪਲੱਬਧ ਕਰਾਏ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News