'ਪਾਕਿ 'ਚ ਮੇਰਾ ਕੋਈ ਨਹੀਂ, ਮੈਨੂੰ ਪਤੀ ਤੇ ਬੱਚਿਆਂ ਤੋਂ ਨਾ ਕਰੋ ਜੁਦਾ...', ਭਾਰਤ ਛੱਡਣ ਦੇ ਹੁਕਮ 'ਤੇ ਬੋਲੀ ਸ਼ਾਰਦਾ

Sunday, Apr 27, 2025 - 12:10 PM (IST)

'ਪਾਕਿ 'ਚ ਮੇਰਾ ਕੋਈ ਨਹੀਂ, ਮੈਨੂੰ ਪਤੀ ਤੇ ਬੱਚਿਆਂ ਤੋਂ ਨਾ ਕਰੋ ਜੁਦਾ...', ਭਾਰਤ ਛੱਡਣ ਦੇ ਹੁਕਮ 'ਤੇ ਬੋਲੀ ਸ਼ਾਰਦਾ

ਭੁਵਨੇਸ਼ਵਰ- ਪਾਕਿਸਤਾਨ 'ਚ ਜਨਮੀ ਸ਼ਾਰਦਾ ਕੁਕਰੇਜਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਵੱਖ ਨਾ ਕੀਤਾ ਜਾਵੇ ਕਿਉਂਕਿ ਪੁਲਸ ਨੇ ਉਨ੍ਹਾਂ ਨੂੰ ਦੇਸ਼ ਛੱਡਣ ਦਾ ਨੋਟਿਸ ਜਾਰੀ ਕੀਤਾ ਹੈ। ਕੁਕਰੇਜਾ (53) ਇਕ ਭਾਰਤੀ ਨਾਗਰਿਕ ਨਾਲ ਵਿਆਹ ਕਰਨ ਤੋਂ ਬਾਅਦ 35 ਸਾਲਾਂ ਤੋਂ ਓਡਿਸ਼ਾ ਦੇ ਬੋਲਾਂਗੀਰ ਜ਼ਿਲ੍ਹੇ 'ਚ ਰਹਿ ਰਹੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਸੁੱਕੁਰ ਸ਼ਹਿਰ ਵਿਚ ਜਨਮੀ ਸ਼ਾਰਦਾ ਜਬਰੀ ਧਰਮ ਤਬਦੀਲ ਅਤੇ ਉਥੇ ਇਕ ਮੁਸਲਿਮ ਨੌਜਵਾਨ ਨਾਲ ਵਿਆਹ ਤੋਂ ਬਚਣ ਲਈ ਭਾਰਤ ਆ ਗਈ ਸੀ। ਮਹੇਸ਼ ਕੁਮਾਰ ਕੁਕਰੇਜਾ ਨਾਲ ਵਿਆਹ ਕਰਨ ਤੋਂ ਬਾਅਦ ਉਹ ਓਡਿਸ਼ਾ ਦੇ ਬੋਲਾਂਗੀਰ ਜ਼ਿਲ੍ਹੇ ਵਿਚ ਰਹਿ ਰਹੀ ਸੀ। ਉਨ੍ਹਾਂ ਦੇ 2 ਬੱਚੇ ਇਕ ਬੇਟਾ ਅਤੇ ਇਕ ਬੇਟੀ ਹੈ। ਦੋਵੇਂ ਬੱਚੇ ਵਿਆਹੇ ਹਨ।

ਇਹ ਵੀ ਪੜ੍ਹੋ- ਪਾਕਿਸਤਾਨੋਂ ਲਾੜੀ ਲਿਆਉਣ ਦਾ ਸੁਪਨਾ, ਸੁਪਨਾ ਹੀ ਰਹਿ ਗਿਆ; ਧਰੇ-ਧਰਾਏ ਰਹਿ ਗਏ ਨੌਜਵਾਨ ਦੇ ਸਾਰੇ ਚਾਅ

ਸ਼ਾਰਦਾ ਨੂੰ ਜਲਦੀ ਤੋਂ ਜਲਦੀ ਦੇਸ਼ ਛੱਡਣ ਦਾ ਨੋਟਿਸ

ਜਦੋਂ ਬੋਲਾਂਗੀਰ ਦੇ ਪੁਲਸ ਸੁਪਰਡੈਂਟ ਅਭਿਲਾਸ਼ ਜੀ. ਇਕ ਨਿਊਜ਼ ਏਜੰਸੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਨੇ ਸ਼ਾਰਦਾ ਨੂੰ "ਜਲਦੀ ਤੋਂ ਜਲਦੀ" ਦੇਸ਼ ਛੱਡਣ ਲਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਨੋਟਿਸ ਸਿਰਫ਼ ਔਰਤ ਨੂੰ ਦਿੱਤਾ ਗਿਆ ਸੀ, ਉਸਦੇ ਪਤੀ ਜਾਂ ਬੱਚਿਆਂ ਨੂੰ ਨਹੀਂ। ਸ਼ਾਰਦਾ ਕੁਕਰੇਜਾ ਦੇ ਇਸ ਦਾਅਵੇ ਬਾਰੇ ਪੁੱਛਿਆ ਗਿਆ ਕਿ ਉਸ ਕੋਲ ਆਧਾਰ ਕਾਰਡ ਹੈ ਅਤੇ ਉਸ ਨੇ ਚੋਣ ਪ੍ਰਕਿਰਿਆ 'ਚ ਹਿੱਸਾ ਲਿਆ ਸੀ, ਤਾਂ ਪੁਲਸ ਸੁਪਰਡੈਂਟ ਨੇ ਕਿਹਾ ਕਿ ਅਸੀਂ ਰਿਕਾਰਡ ਅਨੁਸਾਰ ਨੋਟਿਸ ਜਾਰੀ ਕੀਤਾ ਹੈ। ਸਾਨੂੰ ਹੁਣ ਉਨ੍ਹਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਨੀ ਹੈ।

ਇਹ ਵੀ ਪੜ੍ਹੋ- ਜਾਰੀ ਹੈ ਪਹਿਲਗਾਮ ਦਾ ਬਦਲਾ ! ਬੰਬਾਂ ਨਾਲ ਉਡਾ ਢਹਿ-ਢੇਰੀ ਕਰ 'ਤੇ ਅੱਤਵਾਦੀਆਂ ਦੇ ਘਰ

35 ਸਾਲਾਂ ਤੋਂ ਭਾਰਤ 'ਚ ਰਹਿ ਰਹੀ ਹੈ ਸ਼ਾਰਦਾ

ਸ਼ਾਰਦਾ ਨੇ ਕਿਹਾ ਕਿ ਉਹ ਆਪਣੀਆਂ ਚਾਰ ਭੈਣਾਂ ਅਤੇ ਪੰਜ ਭਰਾਵਾਂ ਸਮੇਤ 35 ਸਾਲ ਪਹਿਲਾਂ ਧਰਮ ਪਰਿਵਰਤਨ ਦੇ ਡਰੋਂ ਪਾਕਿਸਤਾਨ ਤੋਂ ਭੱਜ ਗਈ ਸੀ ਅਤੇ ਬੋਲਾਂਗੀਰ ਜ਼ਿਲ੍ਹੇ ਵਿਚ ਵਸ ਗਈ ਸੀ। ਉਸ ਨੇ ਕਿਹਾ ਕਿ ਉਸ ਦੇ ਸਾਰੇ ਭਰਾ ਅਤੇ ਭੈਣਾਂ ਵੀ ਵਿਆਹੇ ਹੋਏ ਹਨ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਹਨ। ਸ਼ਾਰਦਾ ਨੇ ਅੱਗੇ ਕਿਹਾ ਕਿ ਪਹਿਲਾਂ ਅਸੀਂ ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਆਏ ਅਤੇ ਵਿਆਹ ਤੋਂ ਬਾਅਦ ਅਸੀਂ ਬੋਲਾਂਗੀਰ ਆ ਗਏ। ਮੈਂ 35 ਸਾਲਾਂ ਤੋਂ ਬੋਲਾਂਗੀਰ ਵਿਚ ਰਹਿ ਰਹੀ ਹਾਂ। ਜਦੋਂ ਮੇਰਾ ਵਿਆਹ 1990 ਵਿਚ ਹੋਇਆ, ਤਾਂ ਮੈਂ ਸਿਰਫ਼ 18 ਸਾਲਾਂ ਦੀ ਸੀ। ਉਸ ਦਾ ਪਰਿਵਾਰ 1987 'ਚ 60 ਦਿਨਾਂ ਦੇ ਵੀਜ਼ੇ 'ਤੇ ਭਾਰਤ ਆਇਆ ਸੀ। ਔਰਤ ਦੇ ਸਾਰੇ ਪਰਿਵਾਰਕ ਮੈਂਬਰ ਭਾਰਤੀ ਹਨ, ਫਿਰ ਵੀ ਉਸ ਕੋਲ ਪਾਕਿਸਤਾਨੀ ਪਾਸਪੋਰਟ ਹੈ ਅਤੇ ਤਕਨੀਕੀ ਤੌਰ 'ਤੇ ਉਹ ਉਸ ਦੇਸ਼ ਦੀ ਨਾਗਰਿਕ ਹੈ।

ਇਹ ਵੀ ਪੜ੍ਹੋ- PAK ਰੇਂਜਰਸ ਦੇ ਕਬਜ਼ੇ 'ਚ BSF ਦਾ ਜਵਾਨ, ਪਿਤਾ ਬੋਲੇ- ਪੁੱਤ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ

PM ਮੋਦੀ ਨੂੰ ਅਪੀਲ- ਮੈਨੂੰ ਮੇਰੇ ਪਤੀ ਤੇ ਬੱਚਿਆਂ ਤੋਂ ਵੱਖ ਨਾ ਕੀਤਾ ਜਾਵੇ

ਸ਼ਾਰਦਾ ਨੇ ਦਾਅਵਾ ਕੀਤਾ ਕਿ ਮੇਰੇ ਕੋਲ ਆਧਾਰ ਕਾਰਡ ਹੈ ਅਤੇ ਮੈਂ ਕਈ ਚੋਣਾਂ ਵਿਚ ਵੋਟ ਵੀ ਪਾਈ ਹੈ। ਪਰ ਤਕਨੀਕੀ ਤੌਰ 'ਤੇ ਮੈਨੂੰ ਭਾਰਤੀ ਨਹੀਂ ਮੰਨਿਆ ਜਾਂਦਾ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਉਸ ਨੂੰ ਭਾਰਤੀ ਨਾਗਰਿਕਤਾ ਮਿਲ ਜਾਵੇਗੀ। ਉਸ ਨੇ ਕਿਹਾ ਕਿ ਉਸਦੇ ਕੋਲ ਅਜੇ ਵੀ ਭਾਰਤੀ ਨਾਗਰਿਕਤਾ ਨਹੀਂ ਹੈ। ਇਸ ਉਮਰ ਵਿਚ ਦੇਸ਼ ਤੋਂ ਬਾਹਰ ਕੱਢੇ ਜਾਣ ਅਤੇ ਆਪਣੇ ਪਰਿਵਾਰ ਤੋਂ ਵੱਖ ਕੀਤੇ ਜਾਣ ਦੇ ਡਰੋਂ, ਸ਼ਾਰਦਾ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਸ ਨੂੰ ਆਪਣੇ ਪਤੀ ਅਤੇ ਬੱਚਿਆਂ ਤੋਂ ਵੱਖ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ- ਚੁਣ-ਚੁਣ ਕੇ ਹੋਵੇਗਾ ਅੱਤਵਾਦੀਆਂ ਦਾ ਸਫਾਇਆ, ਏਜੰਸੀਆਂ ਦੀ ਹਿੱਟ ਲਿਸਟ 'ਚ ਹਨ ਇਹ 14 ਨਾਂ

ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿ 'ਚ ਵਧਿਆ ਤਣਾਅ

ਦੱਸਣਯੋਗ ਹੈ ਕਿ ਭਾਰਤ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਸਾਰੇ ਵੀਜ਼ਾ 27 ਅਪ੍ਰੈਲ ਤੋਂ ਰੱਦ ਕਰ ਦਿੱਤੇ ਜਾਣਗੇ ਅਤੇ ਇਨ੍ਹਾਂ ਲੋਕਾਂ ਨੂੰ ਦੇਸ਼ ਛੱਡਣ ਨੂੰ ਕਿਹਾ ਗਿਆ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ 26 ਲੋਕਾਂ ਦੀ ਮੌਤ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tanu

Content Editor

Related News